ਬਾਬਾ ਬਕਾਲਾ ਸਾਹਿਬ,ਅੰਮ੍ਰਿਤਸਰ: ਬੀਤੀ ਰਾਤ ਤੋਂ ਅਚਾਨਕ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਕਈ ਲੋਕਾਂ ਨੂੰ ਆਪਣੇ ਕੰਢੀ ਖੇਤਰ ਦੇ ਘਰਾਂ ਵਿੱਚੋਂ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਤੇਜ਼ ਪਾਣੀ ਕਾਰਣ ਉਹ ਘਰਾਂ ਵਿੱਚ ਹੀ ਫਸੇ ਰਹਿ ਗਏ। ਜਿਨ੍ਹਾਂ ਨੂੰ ਐੱਸਡੀਐੱਮ ਬਾਬਾ ਬਕਾਲਾ ਅਲਕਾ ਕਾਲੀਆ, ਤਹਿਸੀਲਦਾਰ ਸੁਖਦੇਵ ਕੁਮਾਰ ਬੰਗੜ ਅਤੇ ਡੀਐੱਸਪੀ ਬਾਬਾ ਬਕਾਲਾ ਸੁਖਵਿੰਦਰਪਾਲ ਸਿੰਘ ਦੀਆਂ ਵੱਖ-ਵੱਖ ਟੀਮਾਂ ਵਲੋਂ ਬਾਹਰ ਕੱਢ ਲਿਆ ਗਿਆ ਹੈ।
ਸਤਿਕਾਰ ਅਤੇ ਅਦਬ ਨਾਲ ਲਿਆਂਦੇ ਗਏ ਸਰੂਪ: ਜ਼ਿਕਰਯੋਗ ਹੈ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਹਲਕਾ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ ਪਿੰਡ ਸੇਰੋਂ ਬਾਘਾ ਦੇ ਇਲਾਕੇ ਅਤੇ ਰਾਏਪੁਰ ਰਾਈਆਂ ਖੇਤਰ ਵਿੱਚ ਬਿਆਸ ਦਰਿਆ ਦਾ ਪਾਣੀ ਵੱਧ ਜਾਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਪਾਣੀ ਭਰਦਿਆਂ ਦੇਖ ਪੁਲਿਸ ਵੱਲੋਂ ਗੁਰੂ ਸਾਹਿਬ ਦੇ ਸਰੂਪ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਸੁਰੱਖਿਅਤ ਸਥਾਨਾਂ ਉੱਤੇ ਲਿਜਾਏ ਗਏ ਹਨ। ਡੀਐੱਸਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਨੇ ਫੋਨ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਰੋਂ ਬਾਘਾ ਦੇ ਇਲਾਕੇ ਵਿੱਚ ਦਰਿਆ ਤੋਂ ਪਾਰ ਜਾਕੇ ਪੰਜਾਬ ਪੁਲਿਸ ਦੀ ਟੀਮ ਨੇ ਬਿਆਸ ਦਰਿਆ ਦਾ ਪਾਣੀ ਵਧਣ ਉੱਤੇ ਸਤਿਕਾਰ ਨਾਲ ਗੁਰੂ ਸਾਹਿਬ ਦੇ ਸਰੂਪ ਸੁਰੱਖਿਅਤ ਖੇਤਰ ਵਿੱਚ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਲਿਆਂਦੇ ਹਨ।
ਲੋਕਾਂ ਅਤੇ ਪਸ਼ੂਆਂ ਦਾ ਬਚਾਅ: ਆਪ੍ਰੇਸ਼ਨ ਮੁਕੰਮਲ ਹੋਣ ਉਪਰੰਤ ਫੋਨ ਉੱਤੇ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਸੁਖਦੇਵ ਕੁਮਾਰ ਬੰਗੜ ਨੇ ਦੱਸਿਆ ਕਿ ਹਲਕਾ ਬਾਬਾ ਬਕਾਲਾ ਦੇ ਖੇਤਰ ਸੇਰੋਂ ਬਾਘਾ ਦੇ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਲੋਕ ਤੇਜ਼ ਰਫ਼ਤਾਰ ਪਾਣੀ ਕਾਰਨ ਫਸ ਗਏ ਸਨ। ਜਿਨ੍ਹਾਂ ਨੂੰ ਅੱਜ ਰੇਸਕਿਊ ਟੀਮਾਂ ਵਲੋਂ ਮੋਟਰ ਬੋਟ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ 26 ਲੋਕਾਂ ਅਤੇ 30 ਪਸ਼ੂਆਂ ਜਿਨ੍ਹਾਂ ਵਿੱਚ ਮੱਝਾਂ ਗਾਵਾਂ ਸਨ, ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਲਿਆਂਦਾ ਗਿਆ ਹੈ।
- Punjab flood: ਜੈਕਾਰਿਆਂ ਦੀ ਗੂੰਜ 'ਚ ਲੋਕਾਂ ਨੇ ਦਰਿਆ ਨੂੰ ਲਾਇਆ ਆਰਜੀ ਬੰਨ੍ਹ, ਪਾੜ ਨੂੰ ਪੂਰਦਿਆਂ ਇਲਾਕੇ ਨੂੰ ਕੀਤਾ ਸੁਰੱਖਿਅਤ
- ਸਤਲੁਜ ਦਰਿਆ ਦੇ ਨੇੜਲੇ ਪਿੰਡਾਂ ਦਾ ਟੁੱਟਿਆ ਸ਼੍ਰੀ ਅਨੰਦਪੁਰ ਸਾਹਿਬ ਨਾਲੋਂ ਸਪੰਰਕ, ਪੜ੍ਹੋ ਕੀ ਨੇ ਹਾਲਾਤ...
- ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ 'ਚ ਮੌਕੇ ਦੇ ਹਾਲਾਤਾਂ ਦਾ ਡੀਸੀ ਡਾ. ਪ੍ਰੀਤੀ ਯਾਦਵ ਨੇ ਲਿਆ ਜਾਇਜ਼ਾ, ਲੋਕਾਂ ਨੂੰ ਕੀਤੀ ਖਾਸ ਅਪੀਲ
ਦੂਜੇ ਪਾਸੇ ਕਪੂਰਥਲਾ ਵਿੱਚ ਪਾਣੀ ਦੀ ਮਾਰ ਜਾਰੀ ਹੈ ਅਤੇ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੇ ਤੀਸਰੇ ਅਤੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਪਿਛਲੇ ਕਈ ਦਿਨਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਦਰਿਆ ਬਿਆਸ ਦੇ ਦਾਰੇ ਵਾਲ ਖੇਤਰ ਵਿੱਚ 900 ਮੀਟਰ ਦਾ ਆਰਜ਼ੀ ਬੰਨ੍ਹ ਪੂਰਿਆ ਗਿਆ ਹੈ।