ETV Bharat / state

ਵਾਰਿਸ ਪੰਜਾਬ ਦੇ ਸਿੱਖ ਜਥੇਬੰਦੀ ਵਲੋਂ ਕੱਢੀ ਜਾ ਰਹੀ ਖਾਲਸਾ ਵਹੀਰ ਯਾਤਰਾ ਦਾ ਅੱਜ ਦੂਜਾ ਦਿਨ

ਵਾਰਿਸ ਪੰਜਾਬ ਦੇ ਸਿੱਖ ਜਥੇਬੰਦੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 'ਖਾਲਸਾ ਵਹੀਰ ਯਾਤਰਾ' ਦਾ ਅਗਾਜ਼ ਹੋ ਚੁੱਕਾ ਹੈ। ਦੱਸ ਦਈਏ ਕਿ ਅੱਜ ਖਾਲਸਾ ਵਹੀਰ ਦਾ ਦੂਜਾ ਦਿਨ ਹੈ।

khalsa vehir yatra, second day of khalsa vehir yatra
ਖਾਲਸਾ ਵਹੀਰ ਯਾਤਰਾ ਦਾ ਅੱਜ ਦੂਜਾ ਦਿਨ
author img

By

Published : Nov 24, 2022, 6:44 AM IST

Updated : Nov 24, 2022, 7:10 AM IST

ਅੰਮ੍ਰਿਤਸਰ: ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਬੁੱਧਵਾਰ ਨੂੰ ਖਾਲਸਾ ਵਹੀਰ ਦੀ ਸ਼ੁਰੂਆਤ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਖਾਲਸਾ ਵਹੀਰ ਦਾ ਅਗਾਜ਼ ਕੀਤਾ ਗਿਆ ਹੈ। ਉੱਥੇ ਹੀ ਅੱਜ ਖਾਲਸਾ ਵਹੀਰ ਦਾ ਦੂਜਾ ਦਿਨ ਹੈ। ਇਹ ਯਾਤਰਾ 30 ਦਿਨਾਂ ਵਿਚ ਖਾਲਸਾ ਵਹੀਰ ਪਹੁੰਚੇਗੀ ਅਤੇ 21 ਦਸੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੋ ਅਰਦਾਸ ਬੇਨਤੀ ਕਰ ਪਹਿਲੇ ਪੜਾਅ ਲਈ ਜੰਡਿਆਲਾ ਜਾਣਗੇ, ਫਿਰ ਵਾਇਆ (khalsa vehir yatra) ਜਲੰਧਰ ਪਹੁੰਚਣਗੇ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਪੰਜਾਬ ਦੀ ਜਵਾਨੀ, ਨਸ਼ਿਆਂ ਵਿੱਚ ਡੁੱਬੀ ਜਵਾਨੀ ਅਤੇ ਆਮ ਲੋਕਾਂ ਨੂੰ ਗੁਰੂ ਦੇ ਲੜ ਨਾਲ ਜੋੜਨ ਦਾ ਇਹ ਉਪਰਾਲਾ ਹੈ। ਇਹ ਰੇਲ ਗੱਡੀ ਦਸੰਬਰ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਜਾਵੇਗੀ।

ਖਾਲਸਾ ਵਹੀਰ ਪੰਜਾਬ ਤੋਂ ਬਾਹਰ ਵੀ ਚੱਲੇਗੀ: ਇਸ ਸੰਬਧੀ ਜਾਣਕਾਰੀ ਦਿੰਦਿਆਂ ਵਾਰਿਸ ਪੰਜਾਬ ਦੇ ਜਥੇਬੰਦੀ ਆਗੂ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਖਾਲਸਾ ਵਹੀਰ ਮੌਕੇ ਸੰਗਤ ਵਡੀ ਗਿਣਤੀ ਵਿੱਚ ਪਹੁੰਚੀਆਂ ਹਨ ਅਤੇ ਸੰਗਤ ਦਾ ਪਿਆਰ ਹੈ ਜਿਸਦੇ ਅਸੀਂ ਸ਼ੁਕਰਾਨਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਖਾਲਸਾ ਵਹੀਰ ਦਾ ਆਗਾਜ਼ ਕਰਦਿਆ ਅਸੀ ਪਹਿਲਾਂ ਪੜਾਅ ਜੰਡਿਆਲਾ ਅਤੇ ਫਿਰ 30 ਦਿਨਾਂ ਵਿੱਚ ਵਾਇਆ ਜਲੰਧਰ ਪਹੁੰਣਗੇ। ਇਹ ਵਹੀਰ ਪਹਿਲਾ ਪੰਜਾਬ ਨੂੰ ਕਵਰ ਕਰਨ ਤੋ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇਗੀ।

ਖਾਲਸਾ ਵਹੀਰ ਯਾਤਰਾ ਦਾ ਅੱਜ ਦੂਜਾ ਦਿਨ

ਹਰ ਧਰਮ ਵਿਚ ਸ਼ਸਤਰ ਦਾ ਆਪਣਾ ਮਹੱਤਵ: ਇਸ ਸ਼ਸ਼ਤਰ ਰੱਖਣ ਸਬੰਧੀ ਆ ਰਹੇ ਹਿੰਦੂ ਜਥੇਬੰਦੀਆਂ ਦੇ ਕੁਝ ਸ਼ਰਾਰਤੀ ਤੱਤਾਂ ਨੂੰ ਮਜ਼ਾਕ ਦਿੰਦਿਆ ਉਨ੍ਹਾਂ ਕਿਹਾ ਕਿ ਸ਼ਸਤਰ ਸਾਡੇ ਗੁਰੂ ਦੀ ਦੇਣ ਹੈ। ਹਰ ਧਰਮ ਵਿਚ ਸ਼ਸਤਰ ਅਤੇ ਗਹਿਣਿਆਂ ਦਾ ਆਪਣਾ ਹੀ ਮਹੱਤਵ ਹੈ। ਇਸ ਲਈ ਇਨ੍ਹਾਂ ਉਪਰ ਟਿੱਪਣੀ ਕਰਨੀ ਬੰਦ ਹੋਵੇ। ਅੰਮ੍ਰਿਤਪਾਲ ਨੇ ਕਿਹਾ ਕਿ ਜਿੱਥੇ ਜਿੱਥੇ ਖਾਲਸਾ ਵਹੀਰ ਪਹੁੰਚੇਗੀ, ਉੱਥੇ-ਉੱਥੇ ਖਾਲਸਾ ਵਲੋਂ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।

ਖਾਲਸਾ ਵਹੀਰ 13 ਥਾਵਾਂ ਉੱਤੇ ਰੁਕੇਗੀ: ਅੰਮ੍ਰਿਤਪਾਲ ਵੱਲੋਂ ਆਯੋਜਿਤ ਖਾਲਸਾ ਵਹੀਰ ਦਾ ਇਹ ਪਹਿਲਾ ਪੜਾਅ ਹੈ। ਪਹਿਲੇ ਪੜਾਅ ਵਿੱਚ ਅੰਮ੍ਰਿਤ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਦਸੰਬਰ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ (Reach Sri Anandpur Sahib before December) ਪਹੁੰਚਣਾ ਹੈ। ਅੰਮ੍ਰਿਤਪਾਲ ਇਸ ਵਹੀਰ ਨੂੰ ਦਸੰਬਰ ਤੋਂ ਪਹਿਲਾਂ ਆਪਣੇ ਪਹਿਲੇ ਨਿਸ਼ਾਨੇ ਉੱਤੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਹੋਣਗੇ ਸਟੋਪੇਜ: ਇਸ ਦੌਰਾਨ ਇਹ ਵਹੀਰ ਜੰਡਿਆਲਾ ਗੁਰੂ, ਬਾਬਾ ਬਕਾਲਾ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਕਪੂਰਥਲਾ, ਕਰਤਾਰਪੁਰ, ਜਲੰਧਰ, ਫਗਵਾੜਾ, ਬਹਿਰਾਮ, ਨਵਾਂ ਸ਼ਹਿਰ, ਬਲਾਚੌਰ, ਰੋਪੜ ਤੋਂ ਹੁੰਦੀ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਵਿਖੇ ਪਹੁੰਚੇਗੀ।

ਅਗਲਾ ਪੜਾਅ ਸ੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋਵੇਗਾ: ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜ ਕੇ ਸੰਪੂਰਨਤਾ ਦੀ ਅਰਦਾਸ ਕੀਤੀ ਜਾਵੇਗੀ। ਖਾਲਸਾ ਵਹੀਰ ਇਥੇ ਨਹੀਂ ਰੁਕੇਗਾ। ਅਗਲਾ ਖਾਲਸਾ ਵਹੀਰ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋਵੇਗਾ। ਇਸ ਦੇ ਪੜਾਵਾਂ ਬਾਰੇ ਜਾਣਕਾਰੀ ਜਲਦੀ ਦਿੱਤੀ ਜਾਵੇਗੀ।

ਸਿੱਖ ਆਗੂਆਂ ਦੀ ਅਪੀਲ: ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਖਾਲਸਾ ਵਹੀਰ ਜਿੱਥੇ ਅੱਜ ਸਿੱਖ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪਹੁੰਚੀਆਂ (Sikh organizations reached Sri Akal Takht Sahib) ਹੋਈਆਂ ਸ਼ੁਰੂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਖ ਜੱਥੇਬੰਦੀ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਵਾਰਸ ਪੰਜਾਬ ਦੇ ਆਗੂ ਭਾਈ ਅਮ੍ਰਿਤਪਾਲ ਵੱਲੋਂ ਅੱਜ ਖਾਲਸਾ ਵਹੀਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੱਢਿਆ ਜਾ ਰਿਹਾ ਹੈ ਜੋ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸਮਾਪਤ ਹੋਵੇਗਾ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਨਕਲ ਖਾਲਸਾ ਵਹੀਰ ਦਾ ਹਿੱਸਾ ਬਣਨਾ ਚਾਹੀਦਾ ਹੈ ਪਰਮਜੀਤ ਅਕਾਲੀ ਨੇ ਕਿਹਾ ਕਿ ਆਪਾਂ ਸਾਰਿਆਂ ਨੂੰ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਇਸ ਖ਼ਾਲਸਾ ਵਹੀਰ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਕਿਹਾ ਆਪਣਾ ਸਭ ਦਾ ਇਕੋ ਹੀ ਮਕਸਦ ਹੈ ਕਿ ਗੁਰਮਤਿ ਦਾ ਪ੍ਰਚਾਰ ਕਰਨਾ ਜੇਕਰ ਕੋਈ ਅੱਗੇ ਲੈ ਕੇ ਗੁਰਮਤਿ ਦਾ ਪ੍ਰਚਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ: ਭਾਰਤੀ ਹਿੰਦੂ ਯਾਤਰੀਆਂ ਦਾ ਜੱਥਾ ਪਾਕਿਸਤਾਨ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ

etv play button

Last Updated : Nov 24, 2022, 7:10 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.