ਅੰਮ੍ਰਿਤਸਰ: ਅੱਜ ਭਾਰਤ ਸਰਕਾਰ ਵੱਲੋਂ ਦਰਿਆਦਿਲੀ ਦਿਖਾਉਂਦੇ ਹੋਏ ਇੱਕ 19 ਸਾਲ ਦੇ ਪਾਕਿਸਤਾਨੀ ਕੈਦੀ ਨੂੰ ਰਿਹਾਅ ਕੀਤਾ ਗਿਆ। ਇਹ ਪਾਕਿਸਤਾਨੀ ਨੌਜਵਾਨ ਆਪਣੀ ਸਜ਼ਾ ਪੂਰੀ ਕਰ ਅੱਜ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਨ ਲਈ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦੇ ਹੋਏ ਪਾਕਿਸਤਾਨੀ ਕੈਦੀ ਜੁੱਲਕਰ ਨੈਣ ਨੇ ਦੱਸਿਆ ਕਿ ਉਹ ਪਾਕਿਸਤਨ ਦੇ ਪਿੰਡ ਜੰਡੂ ਕਲਾਂ ਮੰਡੀ ਬਹਾਵਲ ਦੀਨ ਦਾ ਰਹਿਣ ਵਾਲਾ ਹੈ ਅਤੇ ਉਹ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੈ। ਨਾਲ ਹੀ ਉਸ ਨੇ ਕਿਹਾ ਕਿ ਉਸ ਦਾ ਪਿਤਾ ਪਾਕਿਸਤਾਨ ਵਿੱਚ ਪੇਸ਼ੇ ਤੋਂ ਡਾਕਟਕ ਹੈ।
ਸਰਹੱਦ ਉੱਤੇ ਬੀਐੱਸਐੱਫ ਰੇਂਜਰਾ ਨੇ ਕਾਬੂ ਕਰ ਲਿਆ: ਨੌਜਵਾਨ ਦਾ ਕਹਿਣਾ ਸੀ ਕਿ ਉਹ ਪੜ੍ਹਨਾ ਨਹੀਂ ਚਾਹੁੰਦਾ ਸੀ ਅਤੇ ਉਸ ਦੇ ਘਰਦੇ ਉਸ ਨੂੰ ਪੜ੍ਹਨ ਲਈ ਮਦਰੱਸੇ ਵਿੱਚ ਭੇਜਦੇ ਸਨ। ਉਸ ਨੇ ਕਿਹਾ ਕਿ ਇਕ ਦਿਨ ਉਹ ਪੜ੍ਹਾਈ ਤੋਂ ਬਚਣ ਲਈ ਮਦਰੱਸੇ ਵਿੱਚੋਂ ਭੱਜ ਗਿਆ ਅਤੇ ਪਿੰਡ ਨਰੋਵਾਲ ਦੇ ਰਸਤੇ ਭਾਰਤ ਦੀ ਸਰਹੱਦ ਪਾਰ ਕਰ ਗਿਆ। ਉਸ ਨੇ ਕਿਹਾ ਕਿ ਇਸ ਦੌਰਾਨ ਉਸ ਭਾਰਤ ਦੀ ਸਰਹੱਦ ਉੱਤੇ ਬੀਐੱਸਐੱਫ ਰੇਂਜਰਾ ਨੇ ਕਾਬੂ ਕਰ ਲਿਆ। ਉਸ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਨੂੰ ਬੀਐੱਸਐੱਫ ਨੇ ਥਾਣਾ ਰਮਦਾਸ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਮਗਰੋਂ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਗਲਤੀ ਨਾਲ ਸਰਹੱਦ ਟੱਪੇ ਨੌਜਵਾਨ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਉਸ ਨੇ ਕਿਹਾ ਕਿ ਅਦਾਲਤ ਨੇ ਉਸ ਨੂੰ 7 ਮਹੀਨੇ ਦੀ ਸਜ਼ਾ ਸੁਣਾਈ ਅਤੇ ਉਸ ਨੂੰ ਅੰਮ੍ਰਿਤਰ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਕੈਦੀ ਨੇ ਇਹ ਵੀ ਦੱਸਿਆ ਕਿ ਉਸ ਨੂੰ ਸਜ਼ਾ ਭਾਵੇਂ 7 ਮਹੀਨੇ ਦੀ ਹੋਈ ਸੀ ਪਰ ਕਾਨੂੰਨੀ ਪ੍ਰਕਿਰਿਆ ਕਰਕੇ ਉਸ ਨੇ ਜੇਲ੍ਹ ਵਿੱਚ ਲੱਗਭਗ ਪੰਦਰਾਂ ਮਹੀਨੇ ਬਿਤਾਏ ਹਨ।
7 ਮਹੀਨੇ ਦੀ ਸਜ਼ਾ: ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਇੱਕ 19 ਸਾਲਾ ਪਾਕਿਸਤਾਨੀ ਕੈਦੀ ਜੂਲਕਰ ਨੈਣ ਜੋ ਪੜਾਈ ਤੋਂ ਡਰਦਾ ਹੋਇਆ ਭਾਰਤ ਦੀ ਸਰਹੱਦ ਵਿਚ ਦਾਖਲ ਹੋ ਗਿਆ ਸੀ। ਜਿਸ ਨੂੰ ਬੀਐੱਸਐੱਫ ਵੱਲੋ ਫੜਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪਾਕਿਸਤਾਨੀ ਕੈਦੀ ਨੂੰ ਅਦਾਲਤ ਨੇ ਭਾਵੇਂ 7 ਮਹੀਨੇ ਦੀ ਸਜ਼ਾ ਸੁਣਾਈ ਸੀ, ਪਰ ਕਾਗਜ਼ਾਤ ਪੂਰੇ ਨਾ ਹੋਣ ਕਰਕੇ ਇਸ ਨੌਜਵਾਨ ਨੂੰ ਜੇਲ੍ਹ ਵਿੱਚ ਵਾਧੂ ਸਮਾਂ ਬਿਤਾਉਣਾ ਪਿਆ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨ ਗਲਤੀ ਨਾਲ ਭਾਰਤ ਦੀ ਸਰਹੱਦ ਅੰਦਰ ਦਾਖਿਲ ਹੋਇਆ ਸੀ ਅਤੇ ਇਸ ਦੇ ਮੱਦੇਨਜ਼ਰ ਹੀ ਕੋਰਟ ਨੇ ਬੇਕਸੂਰ ਨੌਜਵਾਨ ਨੂੰ ਰਿਹਾਅ ਕਰਕੇ ਪਾਕਿਸਤਾਨ ਭੇਜ ਦਿੱਤਾ।
ਇਹ ਵੀ ਪੜ੍ਹੋ: Delhi Fateh Diwas : DSGMC ਵੱਲੋਂ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ, ਦਿੱਲੀ ਜਾ ਕੇ ਹੋਵੇਗਾ ਸੰਪਨ