ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਆਪਣੇ-ਆਪਣੇ ਹਲਕਿਆਂ 'ਚ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਤਹਿਤ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿੱਚ ਚੋਣਾ ਪ੍ਰਚਾਰ ਦੌਰਾਨ ਕਿਹਾ ਕਿ ਪੰਜਾਬ ਲਈ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ।
ਸਿੱਧੂ ਨੇ ਕਿਹਾ ਕਿ ਲੋਕ ਦੇਖਦੇ ਹਨ ਕਿ ਕੌਣ ਇਮਾਨਦਾਰ ਹੈ ਕੌਣ ਨਹੀਂ, ਉਨ੍ਹਾਂ ਕਿਹਾ ਕਿ ਅੱਜ ਉਹ ਜਿਸ ਸੰਸਥਾ ਦੇ ਨਾਲ ਬੈਠੇ ਹਨ, ਉਨ੍ਹਾਂ ਨੂੰ ਖੁਸ਼ੀ ਹੈ ਕਿ ਸੀਚੇਵਾਲ ਨੇ ਜੋ ਕਿਹਾ, ਉਹ ਕਰ ਦਿਖਾਇਆ। ਉਨ੍ਹਾਂ ਕਿਹਾ ਕਿ ਇਕ ਸਾਲ ਪਹਿਲਾਂ ਉਨ੍ਹਾਂ ਨੇ ਵਾਤਾਵਰਣ ਬਾਰੇ ਸੋਚਿਆ, ਕੋਵਿਡ ਨੇ ਸਭ ਕੁਝ ਤਬਾਹ ਕਰ ਦਿੱਤਾ ਜਦੋਂ ਹਵਾ ਪ੍ਰਦੂਸ਼ਣ ਦੀ ਗੱਲ ਆਉਂਦੀ ਹੈ ਤਾਂ ਕੋਈ ਇਸ ਨੂੰ ਸੁਧਾਰਨ ਬਾਰੇ ਨਹੀਂ ਸੋਚਦਾ। ਉਨ੍ਹਾਂ ਨੇ ਇਸ ਨੂੰ ਸੁਧਾਰਨ ਦੀ ਗੱਲ ਕਰਦਿਆਂ ਕਿਹਾ ਕਿ ਸੂਬੇ ਕੋਲ ਫੰਡ ਨਹੀਂ ਹਨ, ਸਾਰੀਆਂ ਸਮੱਸਿਆਵਾਂ ਦਾ ਹੱਲ ਸੂਬੇ ਦੀ ਆਮਦਨ 'ਤੇ ਨਿਰਭਰ ਕਰਦਾ ਹੈ ਅਤੇ ਨਵਜੋਤ ਸਿੱਧੂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਜੇਕਰ ਕੁਝ ਕਰਨਾ ਹੈ ਤਾਂ ਪੈਸਾ ਚਾਹੀਦਾ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਮਾਡਲ ਦੀ ਗੱਲ ਕਰਨ ਆਏ ਹਨ, ਪੰਜਾਬ ਮਾਡਲ ਨਾਲ ਪੰਜਾਬ ਬਿਹਤਰ ਹੋਵੇਗਾ, ਸਵਾਲ ਇਹ ਨਹੀਂ ਕਿ ਕਿਹੜੀ ਪਾਰਟੀ ਆਈ ਹੈ, ਸਵਾਲ ਇਹ ਹੈ ਕਿ ਕਿਸ ਰੋਡ ਮੈਪ 'ਤੇ ਕੰਮ ਕਰਨਾ ਹੈ। ਜੇਕਰ ਕਿਸਾਨ ਜੈਵਿਕ ਖੇਤੀ ਕਰਨ ਤਾਂ ਜੈਵਿਕ ਖੇਤੀ 'ਚ ਫਾਇਦਾ ਹੈ, ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਸਰਕਾਰ ਬਣੀ ਤਾਂ ਨੈਤਿਕਤਾ ਦੇ ਆਧਾਰ 'ਤੇ ਬਣਾਈ ਜਾਵੇ ਪਰ ਇਸ ਲਈ ਸਿਸਟਮ ਨੂੰ ਬਦਲਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਸਵਾਲ ਇਹ ਹੈ ਕਿ ਤਬਦੀਲੀ ਕਿਵੇਂ ਲਿਆਂਦੀ ਜਾਵੇ, ਇਸ ਤੋਂ ਅੱਗੇ ਉਨ੍ਹਾਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਵਾਰ ਲੋਕਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਨੂੰ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੇ ਹਿੱਤਾਂ ਲਈ ਸੱਤਾ ਛੱਡੀ ਸੀ ਅਤੇ ਉਹ ਅੱਜ ਵੀ ਉਨ੍ਹਾਂ ਹੀ ਮੁੱਦਿਆਂ 'ਤੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਅਸਲ ਮੁੱਦਾ ਸੂਬੇ ਦੀ ਆਮਦਨ ਦਾ ਹੈ।
ਇਹ ਵੀ ਪੜ੍ਹੋ: ਸਿੱਧੂ ਫਿਰ ਹੋਏ ਬਾਗੀ !, ਕਿਹਾ- ਇਸ਼ਾਰਿਆਂ ’ਤੇ ਨੱਚਣ ਵਾਲਾ CM ਚਾਹੁੰਦੇ ਹਨ ਸਿਖਰ ’ਤੇ ਬੈਠੇ ਲੋਕ