ਅੰਮ੍ਰਿਤਸਰ : ਅੰਮ੍ਰਿਤਸਰ ਦੇਰ ਰਾਤ ਇਕ ਔਰਤ ਨੂੰ ਉਸ ਦੇ ਪਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। ਉਸਦੇ ਪਤੀ ਵੱਲੋਂ ਉਸ ਦੇ ਸਿਰ ਉਤੇ ਕਈ ਵਾਰ ਕੀਤੇ ਗਏ ਤੇ ਓਸਦੇ ਹੱਥ ਦੀਆ ਉਂਗਲਾਂ ਵੀ ਕੱਟ ਦਿੱਤੀਆਂ ਗਈਆਂ। ਰੁਚਿਕਾ ਆਪਣੇ ਦੋਵੇਂ ਬੱਚਿਆ ਦੇ ਨਾਲ ਆਪਣੇ ਪੇਕੇ ਪਰਿਵਾਰ ਦੇ ਕੋਲ ਰਹਿ ਰਹੀ ਹੈ, ਜਿਸ ਦੇ ਚੱਲਦੇ ਰੁਚਿਕਾ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਲੜਕੀ ਪਰਿਵਾਰ ਨੇ ਲਾਏ ਦਾਜ ਦੇ ਇਲਜ਼ਾਮ : ਇਸ ਮੌਕੇ ਰੁਚਿਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੀ ਲੜਕੀ ਪਿਛਲੇ ਸੱਤ ਮਹੀਨੇ ਤੋਂ ਸਾਡੇ ਕੋਲ ਰਹਿ ਰਹੀ ਹੈ। ਉਸਦੇ ਦੋ ਬੱਚੇ ਵੀ ਹਨ। ਉਸਦਾ ਪਤੀ ਪੁਨੀਤ ਸ਼ਰਮਾ ਕਾਦੀਆਂ ਦਾ ਰਿਹਣ ਵਾਲਾ ਹੈ। ਉਨ੍ਹਾਂ ਕਿਹਾ ਕਿ ਵਿਆਹ ਸਮੇਂ ਅਸੀ ਆਪਣੀ ਹੈਸੀਅਤ ਅਨੁਸਾਰ ਉਸਨੂੰ ਦਾਜ ਦਿੱਤਾ ਪਰ ਇਸ ਦਾ ਲਾਲਚ ਵੱਧਦਾ ਗਿਆ ਤੇ ਉਹ ਸਾਡੀ ਲੜਕੀ ਨੂੰ ਤੰਗ ਕਰਨ ਲੱਗ ਪਿਆ। ਕਈ ਵਾਰ ਇਨ੍ਹਾਂ ਦਾ ਰਾਜ਼ੀਨਾਮਾ ਕਰਵਾਈਆ ਗਿਆ ਪਰ ਫਿਰ ਇਸਨੇ ਲੜਕੀ ਦੇ ਨਾਲ ਦਾਜ ਨੂੰ ਲੈ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਰਜ਼ਾ ਲੈ ਕੇ ਆਪਣੇ ਜਵਾਈ ਨੂੰ ਕਾਰ ਲੈ ਕੇ ਦਿੱਤੀ ਸੀ।
ਇਹ ਵੀ ਪੜ੍ਹੋ : Attack on Girl : ਨਕਾਬਪੋਸ਼ਾਂ ਨੇ ਘਰ 'ਚ ਵੜ ਕੇ ਲੜਕੀ ਉਤੇ ਕੀਤਾ ਹਮਲਾ, ਪਰਿਵਾਰ ਵੱਲੋਂ ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ
ਉਹ ਗੱਡੀ ਵਿਚ ਤੇਲ ਪਵਾਉਣ ਨੂੰ ਲੈ ਕੇ ਵੀ ਸਾਡੀ ਲੜਕੀ ਨੂੰ ਤੰਗ ਕਰਦਾ ਰਿਹਾ, ਕਿ ਤੇਲ ਤੇਰਾ ਪਿਓ ਪਵਾਏਗਾ। ਇਸ ਸਬੰਧੀ ਕੋਰਟ ਵਿੱਚ ਵੀ ਕੇਸ ਚੱਲਦਾ ਪਿਆ ਹੈ, ਪਰ ਇਸਦੀ ਰੋਜ਼ ਦੇ ਮਿਹਣਿਆਂ ਤੇ ਕੁੱਟਮਾਰ ਤੋਂ ਦੁੱਖੀ ਹੋ ਕੇ ਇਹ ਉਸਨੂੰ ਛੱਡ ਕੇ ਸਾਡੇ ਕੋਲ ਆ ਗਈ। ਜਦੋਂ ਉਹ ਘਰ ਆ ਰਹੀ ਸੀ ਕਿ ਪਿੱਛਿਓਂ ਉਸ ਨੇ ਤੇਜ਼ਧਾਰ ਦਾਤਰ ਦੇ ਨਾਲ ਹਮਲਾ ਕਰ ਦਿੱਤਾ ਤੇ ਇਸਦੇ ਹੱਥ ਦੀਆਂ ਉਂਗਲਾਂ ਵੀ ਕੱਟ ਦਿੱਤੀਆਂ।
ਇਹ ਵੀ ਪੜ੍ਹੋ : ਸ਼ਿਮਲਾ ਤੋਂ ਭੱਜਿਆ ਗੈਂਗਸਟਰ ਦਿੱਲੀ 'ਚ ਗ੍ਰਿਫਤਾਰ, ਝਾਰਖੰਡ ਦੀਆਂ ਕੋਲਾ ਖਾਣਾਂ ਦੇ ਠੇਕੇਦਾਰਾਂ ਤੋਂ ਮੰਗ ਰਿਹਾ ਸੀ ਫਿਰੌਤੀ
ਪੁਲਿਸ ਵੱਲੋਂ ਮਾਮਲਾ ਦਰਜ : ਲੜਕੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਰੁਚਿਕਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਥੇ ਹੀ ਥਾਣਾ ਕੋਟ ਖਾਲਸਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਰੁਚਿਕਾ ਨਾਂ ਦੀ ਲੜਕੀ ਜੋ ਕਿ ਗੁਰੂ ਨਾਨਕਪੁਰਾ ਦੀ ਰਿਹਣ ਵਾਲੀ ਹੈ ਉਹ ਕੱਲ੍ਹ ਰਾਤ ਆਪਣੇ ਕੰਮ ਤੋਂ ਘਰ ਵਾਪਸ ਆ ਰਹੀ ਸੀ ਤੇ ਉਸ ਦੇ ਪਤੀ ਨੇ ਉਸ ਉੱਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ। ਆਲੇ-ਦੁਆਲੇ ਖੜ੍ਹੇ ਲੋਕਾਂ ਵੱਲੋਂ ਜਦੋਂ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੇਰੇ ਪਤੀ, ਪੁਨੀਤ ਸ਼ਰਮਾ ਨੇ ਉਨ੍ਹਾ ਲੋਕਾਂ ਉਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਧਿਰਾਂ ਹਸਪਤਾਲ ਵਿੱਚ ਦਾਖਲ ਹਨ। ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮੈਡੀਕਲ ਰਿਪੋਰਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।