ETV Bharat / state

ਹੈਲਥ ਵਰਕਰਾਂ ਵੱਲੋਂ ਡਿਪਟੀ ਸੀਐਮ ਸੋਨੀ ਦੀ ਕੋਠੀ ਦਾ ਘਿਰਾਓ

ਅੰਮ੍ਰਿਤਸਰ ਵਿਚ ਸਿਹਤ ਕਰਮਚਾਰੀਆਂ ਵੱਲੋਂ ਪੰਜਾਬ ਦੇ ਡਿਪਟੀ ਸੀਐਮ ਓਪੀ ਸੋਨੀ (Deputy CM OP Soni) ਦੀ ਕੋਠੀ ਦਾ ਘਿਰਾਓ ਕੀਤਾ ਗਿਆ।

ਹੈਲਥ ਵਰਕਰਾਂ ਵੱਲੋਂ ਡਿਪਟੀ ਸੀਐਮ ਸੋਨੀ ਦੀ ਕੋਠੀ ਦਾ ਘਿਰਾਓ
ਹੈਲਥ ਵਰਕਰਾਂ ਵੱਲੋਂ ਡਿਪਟੀ ਸੀਐਮ ਸੋਨੀ ਦੀ ਕੋਠੀ ਦਾ ਘਿਰਾਓ
author img

By

Published : Jan 6, 2022, 4:00 PM IST

ਅੰਮ੍ਰਿਤਸਰ:ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਡਿਪਟੀ ਸੀ ਐੱਮ ਓ ਪੀ ਸੋਨੀ ਦੀ ਕੋਠੀ ਦਾ ਘਿਰਾਓ (Surround the OP Sony mansion) ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸਿਹਤ ਵਿਭਾਗ ਦੇ ਮੁਲਾਜ਼ਮ ਨੇ ਸੋਨੀ ਦੀ ਕੋਠੀ ਦਾ ਘਿਰਾਓ ਕਰਨ ਲਈ ਪੁੱਜੇ। ਸਿਹਤ ਵਿਭਾਗ ਦੇ ਵਰਕਰਾਂ ਦੀ ਮੰਗ ਸੀ ਕਿ ਸਾਡੇ ਜਿਹੜੇ ਭੱਤੇ ਕੱਟੇ ਗਏ ਹਨ ਉਨ੍ਹਾਂ ਨੂੰ ਜਲਦ ਬਹਾਲ ਕੀਤਾ ਜਾਵੇ ਕਿਉਂਕਿ ਛੇਵੇਂ ਤਨਖਾਹ ਕਮਿਸ਼ਨ (Sixth Pay Commission)ਦੀ ਸਿਫ਼ਾਰਿਸ਼ ਤੇ ਵਿੱਤ ਵਿਭਾਗ ਦੀ ਮਨਜ਼ੂਰੀ ਦੇ ਬਾਵਜੂਦ ਵਾਪਸ ਲੈਣ ਸਮੇਤ 37 ਦੇ ਕਰੀਬ ਭੱਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ

ਹੈਲਥ ਵਰਕਰਾਂ ਵੱਲੋਂ ਡਿਪਟੀ ਸੀਐਮ ਸੋਨੀ ਦੀ ਕੋਠੀ ਦਾ ਘਿਰਾਓ
'ਤਨਖਾਹ ਅਤੇ ਭੱਤਿਆ ਵਿਚ ਕਟੌਤੀ'ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲ ਤੋਂ ਕੋਰੋਨਾ ਮਹਾਂਮਾਰੀ ਵਿਚ ਡਿਊਟੀਆਂ ਨਿਭਾਉਣ ਦੇ ਬਦਲੇ ਸਰਕਾਰ ਨੇ ਸਾਨੂੰ ਕੀ ਦਿੱਤਾ ਹੈ ਸਗੋਂ ਉਲਟਾ ਤਨਖਾਹ ਤੇ ਭੱਤਿਆਂ ਉਤੇ ਕੈਂਚੀ ਚਲਾ ਦਿੱਤੀ ਹੈ। ਜਿਸ ਰੋਸ ਵਜੋਂ ਪਿਛਲੇ ਦਿਨਾਂ ਵਿੱਚ ਪੂਰੇ ਸੂਬੇ ਵਿਚ ਰੋਸ ਰੈਲੀਆਂ ਕਰਕੇ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਹੈ। ਹੁਣ ਸੋਨੀ ਦੀ ਕੋਠੀ ਵਿਚ ਮੰਗ ਪੱਤਰ ਦੇ ਕੇ ਆਏ ਹਾਂ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਡਿਪਟੀ ਸੀਐਮ ਚੰਡੀਗੜ੍ਹ ਗਏ ਹੋਏ ਹਨ ਅਤੇ ਕੱਲ੍ਹ ਹੀ ਉਨ੍ਹਾਂ ਦੀ ਉਨ੍ਹਾਂ ਦੇ ਆਗੂਆਂ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਉਨ੍ਹਾਂ ਦੀ ਇਸ ਮੰਗ ਦਾ ਜਲਦੀ ਨਿਪਟਾਰਾ ਕੀਤਾ ਜਾਵੇਗਾ।

'ਜਲਦ ਮੰਗਾਂ ਮੰਨੀਆ ਜਾਣਗੀਆ'
ਡਿਪਟੀ ਸੀਐਮ ਦੀ ਕੋਠੀ ਤੋਂ ਵਿਕਾਸ ਸੋਨੀ ਨੇ ਮੰਗ ਪੱਤਰ ਲੈ ਕੇ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਮੰਗਾਂ ਤੇ ਅੱਗੇ ਵੀ ਸਰਕਾਰ ਨੇ ਗੌਰ ਕੀਤਾ ਹੈ ਅਤੇ ਇਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਕੱਲ੍ਹ ਡਿਪਟੀ ਸੀਐਮ ਸੋਨੀ ਨਾਲ ਇਨ੍ਹਾਂ ਦੀ ਮੀਟਿੰਗ ਕਰਵਾ ਕੇ ਇਨ੍ਹਾਂ ਦੀ ਮੰਗਾਂ ਦਾ ਹੱਲ ਕੀਤਾ ਜਾਵੇਗਾ।

ਇਹ ਵੀ ਪੜੋ:ਪ੍ਰਧਾਨ ਮੰਤਰੀ ਸੁਰੱਖਿਆ ਕੁਤਾਹੀ ਮਾਮਲਾ: ਸੁਖਬੀਰ ਬਾਦਲ ਨੇ ਕਾਂਗਰਸ 'ਤੇ ਚੁੱਕੇ ਸੁਆਲ

ETV Bharat Logo

Copyright © 2024 Ushodaya Enterprises Pvt. Ltd., All Rights Reserved.