ਅੰਮ੍ਰਿਤਸਰ: ਦੁਨੀਆਂ ਵਿੱਚ ਕੁੜੀਆਂ ਅਕਸਰ ਆਪਣੇ-ਆਪ ਨੂੰ ਸਭ ਤੋਂ ਜਿਆਦਾ ਸੁਰੱਖਿਅਤ ਮਹਿਸੂਸ ਆਪਣੇ ਪਿਤਾ (Father) ਦੀ ਮੌਜੂਦਗੀ ਵਿੱਚ ਕਰਦੀਆ ਹਨ, ਪਰ ਅੱਜ ਦੇ ਉਸ ਕਲਯੁੱਗ ਵਿੱਚ ਪਿਤਾ ਕਦੋਂ ਆਪਣੀ ਹੀ ਧੀ ‘ਤੇ ਪਿਤਾ (Father) ਦੀ ਗੰਦੀ ਨਜ਼ਰ ਪੈ ਜਾਂਦੀ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਜੀ ਹਾਂ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ (Amritsar) ਦੇ ਹਲਕਾ ਮਜੀਠਾ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਕਲਯੁੱਗੀ ਪਿਤਾ ਵੱਲੋਂ ਆਪਣੀ ਹੀ ਨਾਬਾਲਿੰਗ ਧੀ (Daughter) ਨਾਲ ਜਬਰ-ਜਨਾਹ (Rape) ਕੀਤਾ ਗਿਆ ਹੈ। ਪੀੜਤਾ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਧੀ (Daughter) ਦਾ ਉਸ ਦੇ ਪਿਤਾ (Father) ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹੀ ਜਬਰ-ਜਨਾਹ (Rape) ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਧੀ 6 ਮਹੀਨੇ ਦੀ ਗਰਭਵਤੀ (Pregnant) ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬੱਚੀ ਨੂੰ ਪੜਾਉਣ ਦੇ ਬਹਾਨੇ ਉਸ ਦੀ ਮਾਂ ਕੋਲੋ ਲੈ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਪੀੜਤ ਕੁੜੀ ਮੁਲਜ਼ਮ ਦੀ ਮਤਰੇਈ ਧੀ ਹੈ।
ਉਧਰ ਪੀੜਤ ਲੜਕੀ ਦਾ ਕਹਿਣਾ ਹੈ ਕਿ ਜੂਨ ਮਹੀਨੇ ਮੇਰੇ ਪਿਤਾ ਨੇ ਮੈਨੂੰ ਜਹਿਰੀਲੀ ਵਸਤੂ ਸੁੰਘਾ ਕੇ ਮੇਰੇ ਨਾਲ ਗਲਤ ਹਰਕਤ ਕੀਤੀ ਸੀ ਅਤੇ ਪੀੜਤ ਨੇ ਆਪਣੀ ਮਾਂ ਨੂੰ ਇਸ ਹਰਕਤ ਬਾਰੇ ਦੱਸ ਦਿੱਤਾ ਸੀ। ਪੀੜਤ ਕੁੜੀ ਵੱਲੋਂ ਮੁਲਜ਼ਮ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਉਧਰ ਪਿੰਡ ਵਾਸੀ ਵੀ ਮੁਲਜ਼ਮ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਹੇ ਹਨ, ਪਿੰਡ ਵਾਸੀਆ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਇਸ ਹਰਕਤ ਕਰਕੇ ਸਾਰੇ ਪਿੰਡ ਵਿੱਚ ਮਾਹੌਲ ਵੀ ਤਣਾਅ ਪੂਰਨ ਬਣਿਆ ਹੋਇਆ ਹੈ।
ਦੂਜੇ ਪਾਸੇ ਮਾਮਲਾ ਪੁਲਿਸ ਦੇ ਥਾਣੇ ਪਹੁੰਚਣ ਤੋਂ ਬਾਅਦ ਪੁਲਿਸ (ploce) ਵੱਲੋਂ ਪੀੜਤ ਅਤੇ ਉਸ ਦੀ ਮਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਗੁਜਰਾਤ ‘ਚ ਓਮੀਕਰੋਨ ਦਾ ਮਾਮਲਾ ਆਇਆ ਸਾਹਮਣੇ