ਅੰਮ੍ਰਿਤਸਰ: ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ (India-Pakistan border) ਦੀ ਬੀਓਪੀ ਬੁਰਜ ’ਤੇ ਦੇਰ ਰਾਤ ਬੀਐਸਐਫ ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਪਾਕਿਸਤਾਨੀ ਡਰੋਨ ਦੀ ਹਲਚਲ (movement of Pakistani drones) ਦਿਖਾਈ ਦਿੱਤੀ, ਜਿਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਡਰੋਨ ਵੱਲ ਫਾਇਰਿੰਗ ਕੀਤੀ। ਫਾਇਰਿੰਗ ਕਰਨ ਤੋਂ ਬਾਅਦ ਡਰੋਨ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ।
ਇਹ ਵੀ ਪੜੋ: BSF ਨੂੰ ਮਿਲੀ ਵੱਡੀ ਸਫ਼ਲਤਾ, 47 ਕਿਲੋ ਹੈਰੋਇਨ ਸਮੇਤ ਹਥਿਆਰ ਤੇ ਗੋਲਾ ਬਾਰੂਦ ਬਰਾਮਦ
ਫਿਲਹਾਲ ਬੀਐੱਸਐੱਫ ਦੇ ਜਵਾਨਾਂ, ਪੁਲਿਸ ਅਧਿਕਾਰੀਆਂ ਤੇ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਵਿੱਚ ਲਗਾਤਾਰ ਸਰਚ ਕੀਤੀ ਜਾ ਰਹੀ ਕਿ ਕੀਤੇ ਡਰੋਨ ਕੋਈ ਵਸਤੂ ਤਾਂ ਨਹੀਂ ਭਾਰਤ ਵਿੱਚ ਸੁੱਟ ਗਿਆ।
ਇਹ ਵੀ ਪੜੋ: ਠੰਡ ਤੋਂ ਅਜੇ ਨਹੀਂ ਮਿਲੇਗਾ ਰਾਹਤ, ਕਿਤੇ ਪਵੇਗਾ ਮੀਂਹ ਤੇ ਕਿਤੇ ਹੋਵੇਗੀ ਬਰਫ਼ਬਾਰੀ
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਦਾ ਫਾਇਦਾ ਚੁੱਕਦੇ ਹੋਏ ਪਾਕਿਸਤਾਨ ਵਿੱਚ ਬੈਠੇ ਸਮਗਲਰਾਂ ਵੱਲੋਂ ਡਰੋਨ ਦੇ ਰਾਹੀਂ ਭਾਰਤ ਵਾਲੇ ਪਾਸੇ ਹੈਰੋਇਨ ਅਤੇ ਹੋਰ ਹਥਿਆਰ ਭੇਜੇ ਜਾ ਰਹੇ ਹਨ।
ਬੀਤੇ ਦਿਨ ਫੜ੍ਹੀ ਹੈ 47 ਕਿਲੋ ਹੈਰੋਇਨ
ਦੱਸ ਦਈਏ ਕਿ ਬੀਤੇ ਦਿਨ ਗੁਰਦਾਸਪੁਰ ਵਿੱਚ ਬੀਐਸਐਫ ਨੇ 47 ਕਿਲੋ ਹੈਰੋਇਨ ਸਮੇਤ ਹਥਿਆਰਾਂ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਹੈਰੋਇਨ ਦੇ ਸ਼ੱਕੀ 47 ਪੀਲੇ ਪਲਾਸਟਿਕ ਦੇ ਢੱਕਣ ਵਾਲੇ ਪੈਕੇਟ, ਅਫੀਮ ਦੇ ਸ਼ੱਕੀ 7 ਪੈਕਟ, 0.30 ਕੈਲੀਬਰ ਦੇ 44 ਕਾਰਤੂਸ, 2 ਮੈਗਜ਼ੀਨਾਂ ਸਮੇਤ 1 ਚੀਨੀ ਪਿਸਤੌਲ, ਇਕ ਬਰੇਟਾ ਪਿਸਤੌਲ, 4 ਏਕੇ ਦੇ 4 ਮੈਗਜ਼ੀਨ ਅਤੇ ਹੋਰ ਬਰਾਮਦ ਕੀਤੇ ਹਨ।
ਇਹ ਵੀ ਪੜੋ: Punjab Assembly Election 2022: ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਧਰਮ ਸੰਕਟ ’ਚ ਕਾਂਗਰਸ