ETV Bharat / state

ਲੋਨ ਕੰਪਨੀ ਵਿੱਚ ਕੰਮ ਕਰਨ ਵਾਲਾ ਠੱਗ ਕਾਬੂ - ਲੋਨ ਦੀਆਂ ਕਿਸ਼ਤਾਂ

ਲੋਨ ਕੰਪਨੀ ਦੇ ਕਰਿੰਦੇ ਵੱਲੋਂ ਆਪਣੇ ਗਾਹਕਾਂ ਕੋਲੋਂ ਲੋਨ ਦੇ ਪੈਸੇ ਇਕੱਠੇ ਕਰ ਆਪਣੇ ਸੀ, ਖਾਤੇ ਵਿੱਚ ਜਮ੍ਹਾ ਕਰਵਾ ਕੇ ਪੁਲਿਸ ਨੂੰ ਝੂਠੀ ਇਤਲਾਹ ਦਿੱਤੀ, ਕਿ ਉਸ ਨਾਲ ਲੁੱਟ ਹੋ ਗਈ। ਪੁਲਿਸ ਨੇ ਮੁਲਜ਼ਮ ਨੂੰ ਪੈਸਿਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

ਲੋਨ ਕੰਪਨੀ 'ਚ ਕੰਮ ਕਰਨ ਵਾਲਾ ਠੱਗ ਕਾਬੂ
ਲੋਨ ਕੰਪਨੀ 'ਚ ਕੰਮ ਕਰਨ ਵਾਲਾ ਠੱਗ ਕਾਬੂ
author img

By

Published : Jun 11, 2022, 11:18 AM IST

ਅੰਮ੍ਰਿਤਸਰ: ਅੱਜ ਕੱਲ੍ਹ ਪੰਜਾਬ ਵਿੱਚ ਧੋਖਾਧੜੀ (Fraud in Punjab) ਇਸ ਕਦਰ ਵੱਧ ਚੁੱਕੀ ਹੈ ਕਿ ਕਿਸੇ ‘ਤੇ ਵੀ ਯਕੀਨ ਕਰਨਾ ਮੁਸ਼ਕਿਲ ਲੱਗਦਾ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ (Amritsar) ਵਿੱਚ ਦੇਖਣ ਨੂੰ ਮਿਲਿਆ ਜਦੋਂ ਕਿ ਇੱਕ ਲੋਨ ਕੰਪਨੀ ਦੇ ਕਰਿੰਦੇ ਵੱਲੋਂ ਆਪਣੇ ਗਾਹਕਾਂ ਕੋਲੋਂ ਲੋਨ ਦੇ ਪੈਸੇ ਇਕੱਠੇ ਕਰ ਆਪਣੇ ਸੀ, ਖਾਤੇ ਵਿੱਚ ਜਮ੍ਹਾ ਕਰਵਾ ਕੇ ਪੁਲਿਸ ਨੂੰ ਝੂਠੀ ਇਤਲਾਹ ਦਿੱਤੀ, ਕਿ ਉਸ ਨਾਲ ਲੁੱਟ ਹੋ ਗਈ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ, ਤਫਤੀਸ਼ ਦੌਰਾਨ ਪਤਾ ਲੱਗਾ ਕਿ ਉਕਤ ਕੰਪਨੀ ਦੇ ਕਰਿੰਦੇ ਸੁਖਪਾਲ ਸਿੰਘ ਨਾਲ ਕਿਸੇ ਵੀ ਤਰੀਕੇ ਦੀ ਲੁੱਟ ਨਹੀਂ ਹੋਈ, ਸਗੋਂ ਸੁਖਪਾਲ ਸਿੰਘ ਨੇ ਲੋਨ ਦੀਆਂ ਕਿਸ਼ਤਾਂ (Loan installments) ਦੇ ਪੈਸੇ ਆਪਣੇ ਹੀ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਹਨ ਤੇ ਪੁਲਿਸ ਨੂੰ ਝੂਠੀ ਇਤਲਾਹ ਦਿੱਤੀ ਹੈ।

ਜਿਸ ਤੋਂ ਬਾਅਦ ਪੁਲਸ ਨੇ ਸੁਖਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਖਪਾਲ ਸਿੰਘ ਵਾਸੀ ਨਿੰਮ ਵਾਲਾ ਮੁਹੱਲਾ ਭਦੌੜ ਬਰਨਾਲਾ ਨੇ ਪੁਲਿਸ ਪਾਸ ਬਿਆਨ ਦਿੱਤਾ, ਕਿ ਉਹ ਕਸਟਮ ਸਰਵਰ ਵਜੋਂ ਕੰਪਨੀ ਸੈਟਿਲ ਕੇਅਰ ਨੈਟਵਰਕ ਲਿਮਿਟਡ ਬ੍ਰਾਂਚ ਜੰਡਿਆਲਾ ਵਿੱਚ ਕੰਮ ਕਰਦਾ ਹੈ ਅਤੇ ਵੱਖ-ਵੱਖ ਪਿੰਡਾਂ ਤੋਂ ਕੰਪਨੀ ਦੇ ਦਿੱਤੇ ਲੋਨ ਦੀਆ ਕਿਸ਼ਤਾਂ ਦੇ ਪੈਸੇ ਇਕੱਠੇ ਕਰਕੇ ਕੰਪਨੀ ਦੇ ਅਕਾਊਂਟ ਵਿੱਚ ਜਮਾ ਕਰਵਾ ਦਿੰਦਾ ਹੈ।

ਲੋਨ ਕੰਪਨੀ 'ਚ ਕੰਮ ਕਰਨ ਵਾਲਾ ਠੱਗ ਕਾਬੂ

ਮਿਤੀ 8-6-2022 ਨੂੰ ਸੁਖਪਾਲ ਸਿੰਘ ਵੱਖ ਵੱਖ ਪਿੰਡਾਂ ਤੋਂ ਕੰਪਨੀ ਦੇ ਪੈਸੇ ਇਕੱਠੇ ਕਰਕੇ ਪਿੰਡ ਤਲਵੰਡੀ ਤੋਂ ਪਿੰਡ ਮਾਨਾਵਾਲਾ ਆਪਣੇ ਮੋਟਰਸਾਈਕਲ ਪਰ ਚੱਲਿਆ ਕਿ ਰਸਤੇ ਵਿੱਚ ਜਦ ਉਹ ਕਰੈਸਰ ਵਾਲੀ ਵੈਲਟਰੀ ਮਾਨਾਵਾਲਾ ਪਾਸ ਪੁੱਜਾ ਤਾਂ ਇੱਕ ਹੋਰ ਮੋਟਰਸਾਈਕਲ ਪਰ ਸਵਾਰ 3 ਨਾਮਲੂਮ ਨੌਜਵਾਨਾ ਨੇ ਉਸ ਤੋਂ ਕੰਪਨੀ ਦੇ 41000 ਰੁਪਏ ਅਤੇ ਟੈਬ ਖੋਹ ਲਿਆ ਅਤੇ ਮੌਕਾ ਤੋਂ ਫਰਾਰ ਹੋ ਗਏ, ਜਿਸ ‘ਤੇ ਮੁਕਦਮਾ ਨੰਬਰ 89 ਮਿਤੀ 8-6-2022 ਜੁਰਮ 379-B ਥਾਣਾ ਚਾਟੀਵਿੰਡ ਦਰਜ ਕਰਕੇ ਤਫਤੀਸ ਸ਼ੁਰੂ ਕੀਤੀ ਗਈ ਅਤੇ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਸ ਮਾਮਲੇ ਦੀ ਜਦੋਂ ਜਾਂਚ ਕੀਤੀ ਗਈ ਤਾਂ CCTV ਕੈਮਰੇ ਵੀ ਖੰਗਾਲੇ ਗਏ ਅਤੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕਰਕੇ ਵੱਖ-ਵੱਖ ਐਂਗਲਾ ਤੋਂ ਤਫਤੀਸ ਕੀਤੀ

ਸ਼ਿਕਾਇਤਕਰਤਾ ਸੁਖਪਾਲ ਸਿੰਘ ਤੋਂ ਸਖਤੀ ਨਾਲ ਪੁੱਛ-ਗਿੱਛ ਕਰਨ ਪਾਇਆ ਗਿਆ ਕਿ ਮਿਤੀ 8-6-2022 ਨੂੰ ਸੁਖਪਾਲ ਸਿੰਘ ਨੇ ਕੰਪਨੀ ਦੇ ਇਕੱਠੇ ਕੀਤੇ 43000 ਰੁਪਏ ਆਪਣੇ ਅਕਾਊਂਟ ਵਿੱਚ SBI ਬੈਂਕ ਦਬੁਰਜੀ ਰਾਹੀ ਜਮਾ ਕਰਵਾ ਕੇ ਪੁਲਿਸ ਪਾਸ ਝੂਠਾ ਮੁਕਦਮਾ ਦਰਜ ਕਰਵਾ ਦਿੱਤਾ ਸੀ, ਜੋ ਦੌਰਾਨੇ ਤਫਤੀਸ ਸੁਖਪਾਲ ਸਿੰਘ ਤੋਂ ਪੈਸੇ ਜਮਾ ਕਰਵਾਉਣ ਸਬੰਧੀ ਬੈਕ ਰਸੀਦ, ਕੰਪਨੀ ਦਾ ਟੈਬ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਸ਼ਰਾਬ ’ਚ ਧੁੱਤ ਪੁਲਿਸ ਮੁਲਾਜ਼ਮ ਨੇ ਰਗੜੇ ਮੋਟਰਸਾਈਕਲ ਸਵਾਰ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.