ਅੰਮ੍ਰਿਤਸਰ: ਪੰਜਾਬ ‘ਚ ਲਗਾਤਾਰ ਵਧਦੀ ਗਰਮੀ (Rising heat in Punjab) ਦੇ ਚੱਲਦੇ ਆਏ ਦਿਨ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਸ ਨੂੰ ਲੈ ਕੇ ਸ਼ਾਮੀਂ 7 ਵਜੇ ਦੇ ਕਰੀਬ ਸੁਲਤਾਨਵਿੰਡ ਇਲਾਕੇ (Sultanwind area) ਵਿੱਚ ਬਾਣੀਏ ਦੀ ਹੱਟੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਹਾਦਸੇ ਵਿੱਚ ਕਾਫ਼ੀ ਵੱਡਾ ਨੁਕਸਾਨ ਹੋਇਆ ਹੈ, ਹਾਲਾਂਕਿ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਵੱਡੀ ਮਾਤਰਾ ਵਿੱਚ ਮਾਲੀ ਨੁਕਸਾਨ ਹੋ ਗਿਆ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੌਕੇ ‘ਤੇ ਪਹੁੰਚ ਕੇ ਦਮਕਲ ਵਿਭਾਗ ਨੂੰ ਪਾਣੀ ਦੀਆਂ ਗੱਡੀਆਂ ਲੈ ਕੇ ਮੌਕੇ ‘ਤੇ ਪਹੁੰਚ ਗਏ। ਇਸ ਮੌਕੇ 3 ਗੱਡੀਆਂ ਨੇ ਬਹੁਤ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ। ਦਮਕਲ ਵਿਭਾਗ ਦੇ ਅਧਿਕਾਰੀ (Fire Department officials) ਸੀਤਸ਼ ਕੁਮਾਰ ਨੇ ਦੱਸਿਆ ਕਿ ਦੁਕਾਨ ਵਿੱਚ ਸਮਾਨ ਜਿਆਦਾ ਹੋਣ ਕਰਕੇ ਅੱਗ ਭਿਆਨਕ ਰੂਪ ਲੈ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਦੇ ਲਈ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਅਫ਼ਸਰ ਪਵਨ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਮਾਲੀ ਨੁਕਸਾਨ ਵੱਡੀ ਮਾਤਰਾ ਵਿੱਚ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਬਝਾਉ ਵਿਭਾਗ ਵੀ ਮੌਕੇ ‘ਤੇ ਮੌਜੂਦ ਹੈ। ਜੋ ਅੱਗ ਬਝਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ:ਮੁੰਡਕਾ ਅਗਨੀਕਾਂਡ : ਬਿਲਡਿੰਗ ਮਾਲਕ ਮਨੀਸ਼ ਲਾਕੜਾ ਗ੍ਰਿਫ਼ਤਾਰ