ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਲਾਅ ਐਂਡ ਆਰਡਰ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ, ਉਥੇ ਹੀ ਅੰਮ੍ਰਿਤਸਰ ਦੇ ਰਾਮ ਤਲਾਈ ਚੌਂਕ ਦੇ ਲਾਗੇ ਇਕ 55 ਸਾਲਾਂ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ। ਉਥੇ ਹੀ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਮ੍ਰਿਤਕ ਔਰਤ ਦੀ ਉਮਰ 55 ਸਾਲ ਦੇ ਕਰੀਬ ਹੈ ਅਤੇ ਸਮੋਸੇ ਅਤੇ ਜਲੇਬੀਆਂ ਬਣਾਉਣ ਦਾ ਕੰਮ ਕਰਦੀ ਸੀ ਅਤੇ ਇਸ ਦੇ ਸਿਰ ਦੇ ਉੱਤੇ ਅਤੇ ਲੱਕ ਦੇ ਇਕ ਗੰਭੀਰ ਸੱਟਾਂ ਦੇ ਨਿਸ਼ਾਨ ਵੀ ਵੇਖੇ ਜਾ ਸਕਦੇ ਹਨ।
ਉਧਰ ਪੁਲਿਸ ਅਧਿਕਾਰੀ ਦੇ ਮੁਤਾਬਕ ਲਗਾਤਾਰ ਹੀ ਉਨ੍ਹਾਂ ਦੀ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ ਅਤੇ ਫੋਰੈਂਸਿਕ ਟੀਮ ਵੀ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਔਰਤ ਦੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਹਾਊਸ ਵਿੱਚ ਭੇਜਿਆ ਜਾਵੇਗਾ। ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸੱਤਾ ਵਿੱਚ ਨਹੀਂ ਸੀ ਤਾਂ ਉਸ ਵੇਲੇ ਉਨ੍ਹਾਂ ਵੱਲੋਂ ਪੰਜਾਬ ਦੇ ਲਾਅ ਐਂਡ ਆਰਡਰ ਤੇ ਬਹੁਤ ਸਵਾਲ ਚੁੱਕੇ ਜਾਂਦੇ ਸਨ ਲੇਕਿਨ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਚ ਬਣ ਚੁੱਕੀ ਹੈ ਅਜੇ ਵੀ ਹਾਲਾਤ ਲਾਅ ਐਂਡ ਆਰਡਰ ਦੇ ਉਸੇ ਤਰ੍ਹਾਂ ਦੇ ਹਨ।
ਉਥੇ ਹੀ ਇਕ ਬਜ਼ੁਰਗ ਔਰਤ ਦਾ ਕਤਲ ਹੋਣਾ ਕਿਤੇ ਨਾ ਕਿਤੇ ਪੰਜਾਬ ਪੁਲਿਸ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੀ ਹੈ ਲੇਕਿਨ ਪੰਜਾਬ ਪੁਲਿਸ ਆਪਣੀ ਜਾਂਚ ਦੀ ਗੱਲ ਕਰਦੇ ਹੋਏ ਆਪਣਾ ਪੱਲਾ ਛੁਡਾਉਂਦਿਆਂ ਹੋਈ ਨਜ਼ਰ ਆ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਇਹ ਮ੍ਰਿਤਕ ਔਰਤ ਦੇ ਕਾਤਲ ਕਦੋਂ ਤੱਕ ਗ੍ਰਿਫ਼ਤਾਰ ਕੀਤੇ ਜਾਂਦੇ ਹਨ ਜਾਂ ਪੁਲਿਸ ਸਿਰਫ ਪਰਿਵਾਰ ਨੂੰ ਦਿਲਾਸਾ ਦੇ ਕੇ ਹੀ ਆਪਣਾ ਕੰਮ ਚਲਾਵੇਗੀ।
ਇਹ ਵੀ ਪੜ੍ਹੋ: ਕਾਰ ਸਵਾਰ ‘ਤੇ ਮੋਟਰਸਾਈਕਲ ਸਵਾਰ ਨੇ ਚਲਾਈਆਂ ਗੋਲੀਆਂ, ਘਟਨਾ CCTV ‘ਚ ਕੈਦ