ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਬੇਸ਼ੱਕ ਅੱਜ ਦੀ ਨੌਜਵਾਨ ਪੀੜੀ ਨੂੰ ਹਥਿਆਰਾਂ ਤੋਂ ਦੂਰ ਰੱਖਣ ਅਤੇ ਪ੍ਰਦਰਸ਼ਨੀ ਉੱਤੇ ਰੋਕ ਲਗਾ ਦਿੱਤੀ ਹੈ। ਪਰ ਦੂਜੇ ਪਾਸੇ ਅੱਜ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਖਾਲਸਾ ਕਾਲਜ Khalsa College Amritsar ਵਿੱਚ ਪੁਲਿਸ ਨੇ ਲਾਅ ਦੇ ਇੱਕ ਵਿਦਿਆਰਥੀ ਕੋਲੋਂ 3 ਪਿਸਤੌਲ ਤੇ 11 ਜਿੰਦਾ 4 ਮੈਗਜ਼ੀਨ ਬਰਾਮਦ ਕੀਤੇ ਹਨ। 3 illegal pistols recovered from a law student
ਇਸ ਦੌਰਾਨ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਵਿਦਿਆਰਥੀਆਂ ਰਾਹੀਂ ਹਥਿਆਰਾਂ ਦੀ ਤਸਕਰੀ ਚੱਲ ਰਹੀ ਹੈ। ਜਿਸ ਵਿੱਚ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ। ਜਦੋਂ ਉਨ੍ਹਾਂ ਨੇ ਨਾਕਾਬੰਦੀ ਦੌਰਾਨ ਲਾਅ ਦੇ ਵਿਦਿਆਰਥੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੀ ਕਾਰ 'ਚੋਂ 2 ਪਿਸਤੌਲ ਬਰਾਮਦ ਹੋਏ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ, ਜਿਸ ਤੋਂ ਬਾਅਦ ਉਸ ਕੋਲੋਂ ਇਕ ਹੋਰ ਟੁੱਟਿਆ ਹੋਇਆ ਦੇਸੀ ਪਿਸਤੌਲ ਬਰਾਮਦ ਹੋਇਆ।
ਇਸ ਦੌਰਾਨ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਸ਼ੁੱਕਰਵਾਰ ਨੂੰ ਆਰੋਪੀ ਸਹਿਜ ਪ੍ਰਤਾਪ ਸਿੰਘ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਪਾਸੋਂ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ ਕਿ ਉਹ ਕਿਸ-ਕਿਸ ਦੇ ਕਹਿਣ 'ਤੇ ਹਥਿਆਰਾਂ ਦੀ ਤਸਕਰੀ ਕਰ ਰਿਹਾ ਹੈ ਅਤੇ ਕਿੱਥੇ-ਕਿੱਥੇ ਕਰ ਰਿਹਾ ਹੈ।
ਇਹ ਵੀ ਪੜੋ:- ਸੀਐੱਮ ਮਾਨ ਦਾ ਐਲਾਨ,ਪੰਜਾਬ ਵਿੱਚ ਲਿਆਂਦੀ ਜਾਵੇਗੀ ਨਵੀਂ ਇਲੈਕਟ੍ਰਿਕ ਵਾਹਨ ਪਾਲਿਸੀ