ਅੰਮ੍ਰਿਤਸਰ: ਪੰਜਾਬ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ਖੇਡ ਵਿਭਾਗ ਪੰਜਾਬ ਸਰਕਾਰ ਵੱਲੋਂ ਖੇਡ ਸਰਗਰਮੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਪੰਜਾਬ ਵੱਲੋਂ ਵੀ ਖਿਡਾਰੀ ਵਿਸ਼ਵ ਪੱਧਰ 'ਤੇ ਖੇਡਣ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨ।
ਜਿਸ ਲਈ ਪੰਜਾਬ ਸਰਕਾਰ ਵੱਲੋਂ ਖੇਡ ਟੂਰਨਾਮੈਨਟ ਅਤੇ ਚੈਂਪੀਅਨਸ਼ਿਪ ਪ੍ਰੋਗਰਾਮ ਉਲੀਕੇ ਜਾਂਦੇ ਹਨ। ਖੇਡ ਸਰਗਰਮੀਆਂ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਸ਼ੰਮੀ ਉਲੰਪੀਅਨ (ਮੈਂਬਰ ਐਡਹੋਕ ਕਮੇਟੀ ਪੰਜਾਬ) ਨੇ ਦੱਸਿਆ ਕਿ 12ਵੀਂ ਹਾਕੀ ਇੰਡੀਆ ਜੂਨੀਅਰ ਵੂਮੈਨ ਆਲ ਇੰਡੀਆ ਨੈਸ਼ਨਲ ਚੈਂਪੀਅਨਸ਼ਿਪ 23 ਮਾਰਚ ਤੋਂ 3 ਅਪ੍ਰੈਲ 2022 ਨੂੰ (ਕੰਕੀਦਾ) ਆਂਧਰਾ ਪ੍ਰਦੇਸ਼ ਵਿਚ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: ਯੂਕਰੇਨ 'ਚ ਬਣੇ ਹਲਾਤਾਂ 'ਤੇ ਅੰਮ੍ਰਿਤਸਰ ਦੇ ਸਾਬਕਾ ਫ਼ੌਜੀਆਂ ਨੇ ਖਿੱਚੀ ਤਿਆਰੀ
ਇਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਵੂਮੈਨ ਹਾਕੀ ਟੀਮ ਜੂਨੀਅਰ ਨੈਸ਼ਨਲ ਵਿੱਚ ਭਾਗ ਲੈਣ ਜਾ ਰਹੀ ਹੈ, ਜਿਸ ਦੇ ਟਰਾਇਲ 3 ਮਾਰਚ 2022 ਨੂੰ ਸਵੇਰੇ 11 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐਸਟ੍ਰੋ-ਟਰਫ ਦੀ ਹਾਕੀ ਗਰਾਉਂਡ ਵਿਚ ਲਿਆ ਜਾਵੇਗਾ।
ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਦੱਸਿਆ ਕਿ ਇਸ ਟ੍ਰਾਇਲ ਵਿੱਚ ਇੱਕ ਜਨਵਰੀ 2003 ਤੋਂ ਬਾਅਦ ਵਾਲੀ ਜਨਮ ਮਿਤੀ ਵਾਲੀਆਂ ਖਿਡਾਰਣਾਂ ਭਾਗ ਲੈ ਸਕਣਗੀਆਂ ਅਤੇ ਇੰਨ੍ਹਾਂ ਖਿਡਾਰਣਾਂ ਦੀ ਸਲੈਕਸ਼ਨ ਦ੍ਰੋਨਾਚਾਰੀਆ ਐਵਾਰਡੀ ਬਲਦੇਵ ਸਿੰਘ, ਰਾਜਬੀਰ ਕੌਰ, ਸੁਖਜੀਤ ਕੌਰ ਸ਼ੰਮੀ, ਅਮਨਦੀਪ ਕੌਰ, ਯੋਗਿਤਾ ਬਾਲੀ, ਹਰਦੀਪ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਚਾਂਦੀ ਉਲੰਪੀਅਨ, ਨਿਰਮਲ ਸਿੰਘ, ਗੁਰਬਾਜ ਸਿੰਘ, ਇੰਟਰਨੈਸ਼ਨਲ ਖਿਡਾਰੀ ਕਰਨਗੇ।
ਇਹ ਵੀ ਪੜ੍ਹੋ: BBMB ਚੋਂ ਪੰਜਾਬ ਨੂੰ ਬਾਹਰ ਕਰਨ ਖ਼ਿਲਾਫ ਅਕਾਲੀ ਦਲ ਨੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ