ਨਵੀਂ ਦਿੱਲੀ: ਹਿਮਾ ਦਾਸ ਨੇ 2 ਹਫ਼ਤਿਆਂ ਵਿੱਚ ਤੀਜਾ ਸੋਨ ਤਮਗ਼ਾ ਆਪਣੇ ਨਾਂਅ ਕਰ ਲਿਆ ਹੈ। ਹਿਮਾ ਨੇ ਕਲਡਨੋ ਮੈਮੋਰੀਅਲ ਐਥਲੈਟਿਕਸ ਮੀਟ ‘ਚ ਮਹਿਲਾਵਾਂ ਦੀ 200 ਮੀਟਰ ਦੌੜ ‘ਚ ਸੋਨ ਤਮਗ਼ਾ ਆਪਣੇ ਨਾਂਅ ਕੀਤਾ ਹੈ।
- Today is the most memorable day of my life. On this day in 2018, i became the first Indian athlete to win gold medal in the @iaaforg World U20 Championship. I will continue to work hard and achieve more for my country. #ProudIndian @afiindia @IndiaSports @Media_SAI @iosindiaoff pic.twitter.com/c0LYAdphX9 — Hima MON JAI (@HimaDas8) July 12, 2019
ਇਹ ਵੀ ਪੜ੍ਹੋ:ਕਰਤਾਰਪੁਰ ਲਾਂਘਾ ਠੰਢੀ ਹਵਾ ਦਾ ਬੁੱਲਾ: ਹੰਸਰਾਜ
ਸ਼ਨੀਵਾਰ ਨੂੰ ਹੋਏ ਇਸ ਮੁਕਾਬਲੇ ‘ਚ 23.45 ਸੈਕਿੰਡ ‘ਚ ਦੌੜ ਪੂਰੀ ਕਰਕੇ ਪਹਿਲੇ ਸਥਾਨ ‘ਤੇ ਰਹੀ। ਹਿਮਾ ਦਾਸ ਨੇ ਪੋਲੈਂਡ ‘ਚ ਕੁਟਨੋ ਐਥਲੈਟਿਕਸ ਮੀਟ 'ਚ ਮਹਿਲਾਵਾਂ ਦੀ 200 ਮੀਟਰ ਦੌੜ ‘ਚ ਸੋਨ ਤਮਗ਼ਾ ਜਿੱਤਿਆ ਸੀ।
ਇਸ ਤੋਂ ਪਹਿਲਾਂ ਹਿਮਾ ਨੇ ਮੰਗਲਵਾਰ ਨੂੰ ਪੋਲੈਂਡ 'ਚ ਹੀ ਪੋਜਨਾਨ ਐਥਲੈਟਿਕਸ ਗ੍ਰਾਂ ਪ੍ਰੀ ‘ਚ ਪੀਲਾ ਤਮਗ਼ਾ ਜਿੱਤਿਆ ਸੀ। ਉੱਥੇ ਵਿਸਮਿਆ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ (23.75 ਸਕਿੰਟ) ਕਰਕੇ ਤੀਜੇ ਸਥਾਨ ‘ਤੇ ਰਹੀ ਸੀ। ਹਿਮਾ ਮੌਜੂਦਾ ਵਰਲਡ ਜੂਨੀਅਰ ਚੈਂਪੀਅਨ ਅਤੇ 400 ਮੀਟਰ ‘ਚ ਰਾਸ਼ਟਰੀ ਰਿਕਾਰਡਧਾਰੀ ਹੈ।