ਨਵੀਂ ਦਿੱਲੀ: ਵਿਸ਼ਵ ਚੈਂਪੀਅਨਸ਼ੀਪ ਸਟਾਰ ਦੀਪਕ ਪੂਨੀਆ ਨੇ 86 ਕਿਲੋਗ੍ਰਾਮ ਭਾਰਵਰਗ ਵਿੱਚ ਰਾਸ਼ਟਮੰਡਲ ਖੇਡ-2014 ਦੇ ਤਮਗਾ ਜੇਤੂ ਪਵਨ ਕੁਮਾਰ ਨੂੰ ਹਰਾ ਕੇ ਏਸ਼ੀਆਈ ਚੈਂਪੀਅਨਸ਼ੀਪ ਦੇ ਲਈ ਕਵਾਲੀਫਾਈ ਕੀਤਾ। ਰਵੀ ਦਹੀਆ ਨੇ 57 ਕਿਲੋਗ੍ਰਾਮ ਭਾਰਵਰਗ ਵਿੱਚ ਏਅਰ ਫੋਰਸ ਦੇ ਪੰਕਜ ਨੂੰ 10-10 ਦੇ ਸਕੋਰ ਤੋਂ ਹਰਾਇਆ। ਸੁਮੀਤ ਮਲਿਕ (125 ਕਿ.ਗ੍ਰਾਮ) ਅਤੇ Satyawart Kadian(97 ਕਿ.ਗ੍ਰਾਮ) ਨੇ ਵੀ ਆਪਣੇ ਵਿਰੋਧੀਆਂ 'ਤੇ ਸ਼ਾਨਦਾਰ ਜਿੱਤ ਨਾਲ ਆਪਣਾ ਸਥਾਨ ਪੱਕਾ ਕਰ ਲਿਆ।
ਭਾਰਤੀ ਕੁਸ਼ਤੀ ਮਹਾਂਸੰਘ ਦਾ ਬਿਆਨ
ਵਿਸ਼ਵ ਚੈਂਪੀਅਨਸ਼ੀਪ ਸਟਾਰ ਦੀਪਕ ਪੂਨੀਆ (86 ਕਿ.ਗ੍ਰਾਮ) ਅਤੇ ਰਵੀ ਦਹੀਆ (57 ਕਿ.ਗ੍ਰਾਮ) ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਕਿਉਂਕਿ ਉਨ੍ਹਾਂ ਨੂੰ ਫਾਈਨਲ ਵਿੱਚ ਸਿੱਧਾ ਐਂਟਰੀ ਦੇ ਦਿੱਤੀ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਆਸਾਨੀ ਨਾਲ ਜਿੱਤ ਹਾਸਲ ਕੀਤੀ। ਸੁਮੀਤ ਮਲਿਕ(125 ਕਿ.ਗ੍ਰਾਮ) ਅਤੇ Satyawart Kadian(97 ਕਿ.ਗ੍ਰਾਮ) ਨੇ ਵੀ ਆਪਣੇ ਵਿਰੋਧੀਆ ਉੱਤੇ ਸ਼ਾਨਦਾਰ ਜਿੱਤ ਨਾਲ ਆਪਣੇ ਸਥਾਨ ਪੱਕਾ ਕਰ ਲਿਆ ਹੈ।
ਜਿਤੇਂਦਰ ਨੇ ਫਾਈਨਲ ਵਿੱਚ ਅਮਿਤ ਕੁਮਾਰ ਧਨਕਰ ਨੂੰ 5-2 ਤੋਂ ਹਰਾਇਆ। ਭਾਰਤੀ ਕੁਸ਼ਤੀ ਮਹਾਂ ਸੰਘ ਨੇ ਪਹਿਲਾ ਘੋਸ਼ਣਾ ਕੀਤੀ ਸੀ ਕਿ ਸ਼ੁਕਰਵਾਰ ਨੂੰ ਟਰਾਈਲਸ ਦਾ ਜੇਤੂ ਇਟਲੀ (15 ਤੋਂ 18 ਜਨਵਰੀ) ਵਿੱਚ ਰੈਕਿੰਗ ਸੀਰੀਜ਼ ਵਿੱਚ, ਨਵੀਂ ਦਿੱਲੀ ਵਿੱਚ 18 ਤੋਂ 23 ਫਰਵਰੀ ਤੱਕ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ੀਪ ਅਤੇ 27 ਤੋਂ 29 ਮਾਰਚ ਤੱਕ ਜਿਆਨ ਵਿੱਚ ਹੋਣ ਵਾਲੇ ਏਸ਼ੀਆਈ ਓਲੰਪਿਕ ਕਵਾਲੀਫਾਈ ਵਿੱਚ ਭਾਗ ਲੈਣਗੇ।
ਪਹਿਲਵਾਨ ਚੁਣਨ ਲਈ ਫਿਰ ਤੋਂ ਟਰਾਈਲ ਹੋ ਸਕਦਾ ਹੈ।
ਚੇਅਰਮੈਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕਹਿਣਾ ਹੈ ਕਿ ਉਹ ਜਿਆਨ ਮੁਕਾਬਲੇ ਤੋਂ ਪਹਿਲਾ ਟਰਾਈਲ ਲੈ ਸਕਦੇ ਹਨ। ਇਸ ਦਾ ਮਤਲਬ ਹੈ ਕਿ ਜੇਕਰ ਜਿਤੇਂਦਰ ਨੂੰ ਟੋਕਿਓ ਓਲੰਪਿਕ ਕਵਾਲੀਫਿਕੇਸ਼ਨ ਦੇ ਲਈ ਸਥਾਨ ਹਾਸਲ ਕਰਨਾ ਹੈ ਤਾਂ ਉਨ੍ਹਾਂ ਨੂੰ ਰੋਮ ਅਤੇ ਨਵੀਂ ਦਿੱਲੀ ਵਿੱਚ ਜਿੱਤ ਹਾਸਲ ਕਰਨੀ ਹੋਵੇਗੀ।
ਇਸ 'ਤੇ ਸ਼ਰਨ ਦਾ ਕਿਹਾ ਕਿ,"ਜੇ ਸਾਨੂੰ ਲੱਗਦਾ ਹੈ ਕਿ ਸਾਡੇ ਪਹਿਲਵਾਨਾਂ ਦਾ ਪਹਿਲੇ ਦੋ ਪ੍ਰਤੀਯੋਗੀਤਾਵਾਂ ਵਿੱਚ ਪ੍ਰਦਰਸ਼ਨ ਚੰਗਾ ਨਹੀਂ ਹੈ ਤਾਂ ਅਸੀਂ ਏਸ਼ੀਆਈ ਓਲੰਪਿਕ ਕਵਾਲੀਫਾਈਰ ਦੇ ਲਈ ਪਹਿਲਵਾਨ ਚੁਣਨ ਲਈ ਫਿਰ ਤੋਂ ਟਰਾਈਲ ਕਰਾ ਸਕਦੇ ਹਾਂ। ਅਸੀਂ ਆਪਣੇ ਬੇਹਤਰੀਨ ਪਹਿਲਵਾਨ ਭੇਜਣਾ ਚਾਹੁੰਦੇ ਹਾਂ,ਤਾਂ ਜੋ ਭਾਰਤ ਓਲੰਪਿਕ ਦੇ ਲਈ ਜ਼ਿਆਦਾ ਕੋਟੇ ਹਾਸਲ ਕਰ ਸਕੇ।"
ਟਰਾਈਲ ਵਿੱਚ ਭਾਗ ਲਈ ਬਿਨ੍ਹਾ ਓਲੰਪਿਕ ਕਵਾਲੀਫਾਈਰ ਵਿੱਚ ਨਹੀਂ ਜਾ ਸਕਣਗੇ
ਭਾਰਤ ਦੇ ਦੋ ਓਲੰਪਿਕ ਪਦ ਜੇਤੂ ਸੁਸ਼ੀਲ ਕੁਮਾਰ ਨੇ ਸੱਟ ਲੱਗਣ ਕਾਰਨ ਸ਼ੁਕਰਵਾਰ ਨੂੰ ਟਰਾਈਲ ਵਿੱਚ ਹਿੱਸਾ ਨਹੀਂ ਲਿਆ। ਸੁਸ਼ੀਲ ਨੇ ਸਤੰਬਰ 2019 ਵਿੱਚ ਵਿਸ਼ਵ ਚੈਂਪੀਅਨਸ਼ੀਪ ਦੇ ਲਈ ਟਰਾਈਲ ਮੁਕਾਬਲੇ ਵਿੱਚ ਜਿਤੇਂਦਰ ਨੂੰ ਹਰਾਇਆ ਸੀ ਉਨ੍ਹਾਂ ਕਿਹਾ,'ਜੇ ਅਸੀਂ ਓਲੰਪਿਕ ਵਰਗ ਵਿੱਚ ਆਪਣੇ ਪਹਿਲਵਾਨਾਂ ਦੇ ਪ੍ਰਦਰਸ਼ਨ ਤੋਂ ਖ਼ੁਸ਼ ਹੁੰਦੇ ਹਾਂ ਕਾਂ ਜਿਸ ਵਰਗ ਵਿੱਚ ਕੋਟੇ ਨਹੀਂ ਹਨ,ਅਸੀਂ ਉਸ ਦੇ ਲਈ ਟਰਾਈਲ ਨਹੀਂ ਕਰਾਂਗੇ।' ਜਿੱਥੋਂ ਤੱਕ ਸੁਸ਼ੀਲ ਦਾ ਸਵਾਲ ਹੈ ਤਾਂ ਕਿਸੀ ਨੂੰ ਵੀ ਟਰਾਈਲਸ ਵਿੱਚ ਭਾਗ ਲਈ ਬਿਨ੍ਹਾ ਓਲੰਪਿਕ ਕਵਾਲੀਫਾਈਗ ਵਿੱਚ ਜਾਣ ਦੀ ਅਗਿਆ ਨਹੀਂ ਦਿੱਤੀ ਜਾਵੇਗੀ।