ਨਵੀਂ ਦਿੱਲੀ: ਭਾਰਤੀ ਪੁਰਸ਼ ਕਬੱਡੀ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਿਆ ਹੈ। ਏਸ਼ੀਆਈ ਖੇਡਾਂ ਦੇ 14ਵੇਂ ਦਿਨ ਕਬੱਡੀ ਟੀਮ ਨੇ ਭਾਰਤ ਨੂੰ ਪੰਜਵਾਂ ਸੋਨ ਤਗ਼ਮਾ ਦਿਵਾਇਆ ਹੈ। ਕਬੱਡੀ ਦੇ ਫਾਈਨਲ ਮੈਚ ਵਿੱਚ ਭਾਰਤੀ ਟੀਮ ਦਾ ਸਾਹਮਣਾ ਈਰਾਨ ਨਾਲ ਹੋਇਆ। ਇਹ ਮੈਚ ਬਹੁਤ ਰੋਮਾਂਚਕ ਰਿਹਾ ਅਤੇ ਅੰਤ ਵਿੱਚ ਭਾਰਤ ਨੇ ਜਿੱਤ ਦਰਜ ਕੀਤੀ। ਇਸ ਨਾਲ ਭਾਰਤ ਦੀ ਪੁਰਸ਼ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਦਿਨ ਦਾ ਪੰਜਵਾਂ ਸੋਨ ਤਗਮਾ ਜਿੱਤ ਲਿਆ ਹੈ। ਇਸ ਤੋਂ ਪਹਿਲਾਂ ਅੱਜ ਤੀਰਅੰਦਾਜ਼ੀ, ਕ੍ਰਿਕਟ ਅਤੇ ਬੈਡਮਿੰਟਨ ਤੋਂ ਬਾਅਦ ਭਾਰਤ ਨੇ ਕਬੱਡੀ ਵਿੱਚ ਵੀ ਸੋਨ ਤਗਮਾ ਜਿੱਤਿਆ ਹੈ।
-
𝐖𝐇𝐀𝐓 𝐀 𝐌𝐀𝐓𝐂𝐇!!
— SAI Media (@Media_SAI) October 7, 2023 " class="align-text-top noRightClick twitterSection" data="
A dramatic match between India and the defending champions, Iran, ends on our favour.
Our warriors gave a major fightback to end their campaign with the coveted GOLD🥇🌟 making it a double in Kabaddi🤩
It was a spectacular display of strength and… pic.twitter.com/ooLVZRBvb1
">𝐖𝐇𝐀𝐓 𝐀 𝐌𝐀𝐓𝐂𝐇!!
— SAI Media (@Media_SAI) October 7, 2023
A dramatic match between India and the defending champions, Iran, ends on our favour.
Our warriors gave a major fightback to end their campaign with the coveted GOLD🥇🌟 making it a double in Kabaddi🤩
It was a spectacular display of strength and… pic.twitter.com/ooLVZRBvb1𝐖𝐇𝐀𝐓 𝐀 𝐌𝐀𝐓𝐂𝐇!!
— SAI Media (@Media_SAI) October 7, 2023
A dramatic match between India and the defending champions, Iran, ends on our favour.
Our warriors gave a major fightback to end their campaign with the coveted GOLD🥇🌟 making it a double in Kabaddi🤩
It was a spectacular display of strength and… pic.twitter.com/ooLVZRBvb1
ਭਾਰਤ ਨੇ ਈਰਾਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ: ਇਸ ਮੈਚ 'ਚ ਈਰਾਨ ਨੇ ਵੀ ਭਾਰਤੀ ਟੀਮ ਨੂੰ ਸਖਤ ਮੁਕਾਬਲਾ ਦਿੱਤਾ ਪਰ ਅੰਤ 'ਚ ਭਾਰਤੀ ਖਿਡਾਰੀਆਂ ਨੇ ਜਿੱਤ ਦਰਜ ਕਰਕੇ ਈਰਾਨ ਨੂੰ ਹਰਾਇਆ। ਭਾਰਤ ਨੇ ਇਹ ਮੈਚ 33-29 ਨਾਲ ਜਿੱਤ ਲਿਆ। ਇਹ ਮੈਚ ਵੀ ਵਿਵਾਦਾਂ ਨਾਲ ਭਰਿਆ ਰਿਹਾ ਅਤੇ ਅੰਤ ਵਿੱਚ ਭਾਰਤ ਨੂੰ ਜਿੱਤ ਮਿਲੀ। ਏਸ਼ੀਆਈ ਖੇਡਾਂ ਦੀ ਤਗਮਾ ਸੂਚੀ ਵਿੱਚ ਭਾਰਤ ਚੌਥੇ ਸਥਾਨ 'ਤੇ ਹੈ, ਇਹ ਭਾਰਤ ਲਈ ਆਪਣੇ ਆਪ ਵਿੱਚ ਵੱਡੀ ਗੱਲ ਹੈ। ਭਾਰਤ ਤੋਂ ਪਹਿਲਾਂ ਰਿਪਬਲਿਕ ਕੋਰੀਆ, ਜਾਪਾਨ ਅਤੇ ਚੀਨ ਮੌਜੂਦ ਹਨ।
- " class="align-text-top noRightClick twitterSection" data="">
ਵਿਵਾਦਾਂ ਵਿੱਚ ਘਿਰਿਆ ਭਾਰਤ-ਇਰਾਨ ਮੈਚ: ਇਸ ਮੈਚ ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ 3-1 ਨਾਲ ਪਿੱਛੇ ਰਹੀ। ਇਸ ਤੋਂ ਬਾਅਦ ਭਾਰਤ ਨੇ ਵਾਪਸੀ ਕਰਦੇ ਹੋਏ ਸਕੋਰ 5-5 ਨਾਲ ਬਰਾਬਰ ਕਰ ਲਿਆ। ਅੱਧੇ ਸਮੇਂ ਤੱਕ ਭਾਰਤੀ ਟੀਮ 17-13 ਨਾਲ ਅੱਗੇ ਸੀ ਅਤੇ ਇੱਕ ਸਮੇਂ ਦੋਵੇਂ ਟੀਮਾਂ 25-25 ਨਾਲ ਬਰਾਬਰੀ 'ਤੇ ਸਨ। ਇੱਕ ਸਮੇਂ ਭਾਰਤ ਅਤੇ ਈਰਾਨ ਦਾ ਸਕੋਰ 28-28 ਦੇ ਬਰਾਬਰ ਸੀ। ਇਸ ਦੌਰਾਨ ਮੈਚ 'ਚ ਵਿਵਾਦ ਸ਼ੁਰੂ ਹੋ ਗਿਆ ਅਤੇ ਕਰੀਬ 30 ਮਿੰਟ ਤੱਕ ਖੇਡ ਨੂੰ ਰੋਕ ਦਿੱਤਾ ਗਿਆ। ਮੈਚ ਦੇ ਆਖ਼ਰੀ 2 ਮਿੰਟਾਂ ਵਿੱਚ ਭਾਰਤ ਨੂੰ 3 ਅੰਕ ਅਤੇ ਈਰਾਨ ਨੂੰ 1 ਅੰਕ ਮਿਲਿਆ ਅਤੇ ਅੰਤ ਵਿੱਚ ਭਾਰਤ ਨੇ ਮੈਚ ਜਿੱਤ ਲਿਆ।
- Asian Games 2023 Day 14th : ਏਸ਼ੀਆਈ ਖੇਡਾਂ ਵਿੱਚ ਕ੍ਰਿਕੇਟ ਅਤੇ ਬੈਡਮਿੰਟਨ 'ਚ ਭਾਰਤ ਨੂੰ ਮਿਲਿਆ ਗੋਲਡ, ਕੁਸ਼ਤੀ 'ਚ ਸਿਲਵਰ ਮੈਡਲ
- Asian Games 2023 Sift Kaur : ਏਸ਼ੀਅਨ ਖੇਡਾਂ 'ਚ ਕਮਾਲ ਕਰਨ ਵਾਲੀ ਸਿਫ਼ਤ ਕੌਰ ਸਮਰਾ ਨੂੰ ਖੇਡ ਮੰਤਰੀ ਪੰਜਾਬ ਨੇ ਦਿੱਤੀ ਵਧਾਈ, ਘਰ ਪਹੁੰਚ ਇਨਾਮੀ ਰਾਸ਼ੀ ਦੇਣ ਦਾ ਕੀਤਾ ਐਲਾਨ
- Asian Games: ਏਸ਼ੀਆਈ ਖੇਡਾਂ 'ਚ ਭਾਰਤੀ ਹਾਕੀ ਟੀਮ ਦੀ ਬੱਲੇ-ਬੱਲੇ, ਖਿਡਾਰੀ ਸ਼ਮਸ਼ੇਰ ਦੇ ਪਰਿਵਾਰ ਨੇ ਲੱਡੂ ਵੰਡ ਮਨਾਈ ਖੁਸ਼ੀ
ਭਾਰਤ ਦੀ ਮੈਡਲ ਟੈਲੀ:
- ਗੋਲਡ ਮੈਡਲ - 28
- ਸਿਲਵਰ ਮੈਡਲ - 36
- ਕਾਂਸੀ ਦਾ ਤਗਮਾ - 41
- ਕੁੱਲ ਮੈਡਲ - 105