ਬੈਂਗਲੁਰੂ : ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੀ ਹੈ, ਪਰ ਕੋਰੋਨਾ ਵਾਇਰਸ ਦੇ ਕਾਰਨ ਓਲੰਪਿਕ ਨੂੰ ਇੱਕ ਸਾਲ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਦੀ ਗੋਲਕੀਪਰ ਸਵਿਤਾ ਦਾ ਮੰਨਣਾ ਹੈ ਕਿ ਓਲੰਪਿਕ ਮੁਲਤਵੀ ਹੋਣ ਨਾਲ ਟੀਮ ਦੇ ਕੋਲ ਆਪਣੇ ਖੇਡ ਵਿੱਚ ਸੁਧਾਰ ਕਰਨ ਦਾ ਮੌਕਾ ਹੈ।
ਓਲੰਪਿਕ 'ਚ ਚੋਟੀ ਦੇ 4 'ਚ ਥਾਂ ਬਣਾਉਣਾ ਸਾਡਾ ਟੀਚਾ
ਸਵਿਤਾ ਨੇ ਇੱਕ ਸਮਾਚਾਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਖ਼ੁਸ਼ ਹਾਂ ਕਿ ਓਲੰਪਿਕ ਦੀਆਂ ਤਿਆਰੀਆਂ ਦੇ ਲਈ ਅਸੀਂ ਇੱਕ ਸਾਲ ਹੋਰ ਮਿਲ ਗਿਆ ਹੈ। ਮੈਨੂੰ ਲੱਗਦਾ ਹੈ ਕਿ ਏੇਨੇ ਵੱਡੇ ਟੂਰਨਾਮੈਂਟ ਦੇ ਲਈ 1 ਸਾਲ ਦਾ ਸਮਾਂ ਕਾਫ਼ੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਸੀਂ ਪਿਛਲੇ 2 ਸਾਲਾਂ ਤੋਂ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਜਿਸ ਤਰ੍ਹਾਂ ਸਾਡੀ ਟੀਮ ਅੱਗੇ ਵੱਧੀ ਹੈ ਅਤੇ ਉਸ ਨਾਲ ਅਸੀਂ ਖ਼ੁਸ਼ ਹਾਂ। ਅਸੀਂ ਸਖ਼ਤ ਮਿਹਨਤ ਕਰਦੇ ਰਹਾਂਗੇ ਅਤੇ ਓਲੰਪਿਕ ਵਿੱਚ ਚੋਟੀ ਦੇ 4 ਵਿੱਚ ਥਾਂ ਬਣਾਉਣਾ ਸਾਡਾ ਟੀਚਾ ਹੈ।
ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਇਸ ਸਮੇਂ ਬੈਂਗਲੁਰੂ ਦੇ ਸਾਈ ਸੈਂਟਰ ਵਿੱਚ ਅਭਿਆਸ ਕਰ ਰਹੀ ਹੈ, ਜਿਥੇ ਟੀਮ ਆਪਣੀ ਫਿੱਟਨੈਸ ਅਤੇ ਸਕਿੱਲਾਂ ਉੱਤੇ ਕੰਮ ਕਰ ਰਹੀ ਹੈ।
ਸਾਈਂ ਕੇਂਦਰ 'ਚ ਅਸੀਂ ਜ਼ਿਆਦਾ ਸੁਵਿਧਾਵਾਂ ਦੀ ਵਰਤੋਂ ਕਰ ਸਕਦੇ ਹਾਂ
ਸਵਿਤਾ ਨੇ ਕਿਹਾ ਕਿ ਅਸੀਂ ਹਾਕੀ ਸੈਸ਼ਨ ਨਹੀਂ ਕਰ ਸਕਦੇ, ਪਰ ਵਿਅਕਤੀਗਤ ਪੱਧਰ ਉੱਤੇ ਟ੍ਰੇਨਿੰਗ ਕਰ ਰਹੇ ਹਾਂ। ਇਹ ਵਧੀਆ ਹੈ ਕਿ ਅਸੀਂ ਸਾਰੇ ਸਾਈ ਕੇਂਦਰ ਵਿੱਚ ਹਾਂ ਅਤੇ ਘਰ ਉੱਤੇ ਨਹੀਂ ਹਾਂ ਕਿਉਂਕਿ ਅਸੀਂ ਇੱਥੇ ਜ਼ਿਆਦਾ ਸੁਵਿਧਾਵਾਂ ਦੀ ਵਰਤੋਂ ਕਰ ਸਕਦੇ ਹਾਂ।
ਗੋਲਕੀਪਰ ਨੇ ਕਿਹਾ ਕਿ ਖਿਡਾਰੀ ਦਿੱਤੀ ਗਈ ਯੋਜਨਾ ਮੁਤਾਬਕ ਵਿਅਕਤੀਗਤ ਪੱਖੋਂ ਅਭਿਆਸ ਕਰ ਰਹੇ ਹਾਂ। ਨਾਲ ਹੀ ਅਸੀਂ ਖੇਡ ਸਟਾਫ਼ ਦੇ ਨਾਲ ਇੱਕ-ਇੱਕ ਕਰ ਕੇ ਬੈਠਕ ਵੀ ਕਰਦੇ ਹਾਂ। ਸਿਰਫ਼ ਹਾਕੀ ਖਿਡਾਰੀਆਂ ਦੇ ਲਈ ਨਹੀਂ, ਬਲਕਿ ਹਰ ਕਿਸੇ ਦੇ ਲਈ ਮੁਸ਼ਕਿਲ ਸਮਾਂ ਹੈ। ਅਜਿਹੇ ਸਮੇਂ ਮੈਂ ਖ਼ੁਦ ਨੂੰ ਪ੍ਰੇਰਿਤ ਰੱਖਣ ਦੇ ਲਈ ਸਾਕਾਰਤਮਕ ਰਹਿਣਾ ਮਹੱਤਵਪੂਰਨ ਹੈ।
ਸਵਿਤਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਸਥਿਤੀ ਵਿੱਚ ਕਦੋਂ ਸੁਧਾਰ ਹੋਵੇਗਾ। ਅਸੀਂ ਕੇਵਲ ਦੁਆ ਹੀ ਕਰ ਸਕਦੇ ਹਾਂ ਕਿ ਸਭ ਕੁੱਝ ਜਲਦ ਠੀਕ ਹੋ ਜਾਵੇ। ਅਸੀਂ ਅਗਲੇ 15 ਮਹੀਨਿਆਂ ਦੀ ਯੋਜਨਾ ਉੱਤੇ ਚਰਚਾ ਕੀਤੀ ਹੈ ਅਤੇ ਅਸੀਂ ਹੁਣ ਵੀ ਓਲੰਪਿਕ ਉੱਤੇ ਧਿਆਨ ਦੇ ਰਹੇ ਹਾਂ।