ਇਸ ਜਿੱਤ ਨਾਲ ਚੋਟੀ 'ਤੇ ਕਾਬਜ ਜੁਵੈਂਟਸ (66 ਅੰਕ) ਨੇ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਮੌਜੂਦ ਨਾਪੋਲੀ (52 ਅੰਕ) 'ਤੇ 14 ਅੰਕਾਂ ਦੀ ਬੜ੍ਹਤ ਹਾਸਲ ਕਰ ਲਈ। ਮੈਨੇਜਰ ਮਾਸੀਮਿਲੀਆਨੋ ਅਲੈਗਰੀ ਨੇ ਚੈਂਪੀਅਸ ਲੀਗ ਦੇ ਆਖ਼ਰੀ-16 ਵਿਚ ਏਟਲੇਟਿਕੋ ਮੈਡਰਿਡ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਕੋਈ ਜੋਖ਼ਮ ਨਹੀਂ ਉਠਾਇਆ ਤੇ ਸੀਰੀ-ਏ ਦੀ ਅੰਕ ਸੂਚੀ ਵਿਚ ਹੇਠਾਂ ਤੋਂ ਦੂਜੇ ਨੰਬਰ 'ਤੇ ਮੌਜੂਦ ਟੀਮ ਖ਼ਿਲਾਫ਼ ਵੀ ਆਪਣੀ ਇਕ ਮਜ਼ਬੂਤ ਟੀਮ ਉਤਾਰੀ।
ਇਸ ਮੁਕਾਬਲੇ ਵਿਚ ਰੋਨਾਲਡੋ ਨੇ ਮੌਜੂਦਾ ਸੀਰੀ-ਏ ਸੈਸ਼ਨ ਦਾ 19ਵਾਂ ਗੋਲ ਕੀਤਾ ਜਦਕਿ ਇਸ ਸੈਸ਼ਨ ਦੇ ਸਾਰੇ ਟੂਰਨਾਮੈਂਟਾਂ ਵਿਚ ਉਨ੍ਹਾਂ ਦਾ ਇਹ 21ਵਾਂ ਗੋਲ ਰਿਹਾ। ਦੂਜੇ ਅੱਧ ਵਿਚ ਰੋਨਾਲਡੋ ਨੂੰ ਏਟਲੇਟਿਕੋ ਖ਼ਿਲਾਫ਼ ਹੋਣ ਵਾਲੇ ਅਹਿਮ ਮੁਕਾਬਲੇ ਨੂੰ ਧਿਆਨ ਵਿਚ ਰੱਖ ਕੇ ਮੈਦਾਨ ਤੋਂ ਵਾਪਸ ਬੁਲਾ ਲਿਆ ਗਿਆ।
ਇਟਲੀ ਨੇ ਪ੍ਰੋਸੀਨੋਨ ਨੂੰ ਦਿੱਤੀ 3-0 ਨਾਲ ਮਾਤ - ਫੁੱਟਬਾਲ
ਮਿਲਾਨ : ਇਟਲੀ ਦੀ ਫੁੱਟਬਾਲ ਲੀਗ ਸੀਰੀ-ਏ ਵਿਚ ਜੁਵੈਂਟਸ ਨੇ ਪ੍ਰੋਸੀਨੋਨ ਨੂੰ 3-0 ਨਾਲ ਹਰਾਇਆ ਜਿਸ 'ਚ ਉਸ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਅਹਿਮ ਭੂਮਿਕਾ ਨਿਭਾਈ। ਰੋਨਾਡਲੋ ਨੇ ਪਹਿਲਾਂ ਪਾਉਲੋ ਡਾਇਬਾਲਾ (ਛੇਵੇਂ ਮਿੰਟ) ਵੱਲੋਂ ਕੀਤੇ ਗਏ ਗੋਲ ਦੇ ਮੌਕੇ ਨੂੰ ਤਿਆਰ ਕੀਤਾ ਤੇ ਫਿਰ ਲਿਓਨਾਰਡੋ ਬੋਨੂਸੀ (17ਵੇਂ ਮਿੰਟ) ਦੇ ਗੋਲ ਤੋਂ ਬਾਅਦ ਖ਼ੁਦ 62ਵੇਂ ਮਿੰਟ ਵਿਚ ਆਪਣੀ ਟੀਮ ਲਈ ਤੀਜਾ ਗੋਲ ਕੀਤਾ।