ਲੀਡਜ਼ (ਯੂ.ਕੇ): ਸਕੋਟ ਸਿਟੀ ਦੇ ਮੈਨੇਜਰ ਦੀ ਰਿਪੋਰਟ ਕੋਰੋਨਾ ਦੀ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਮੈਨਚੈਸਟਰ ਸਿਟੀ ਅਤੇ ਸਟੋਕ ਸਿਟੀ ਦਰਮਿਆਨ ਫ੍ਰੈਂਡਲੀ ਮੈਚ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ।
ਦੋਵੇਂ ਕਲੱਬਾਂ ਨੇ ਮੈਨ ਯੂਨਾਇਟਿਡ ਦੇ ਟ੍ਰੇਨਿੰਗ ਸੈਂਟਰ ਵਿਖੇ ਇੱਕ ਫ੍ਰੈਂਡਲੀ ਮੈਚ ਦਾ ਪ੍ਰਬੰਧ ਕੀਤਾ ਸੀ, ਜੋ ਕਿ ਹੁਣ ਕੈਂਸਲ ਕਰ ਦਿੱਤਾ ਗਿਆ ਹੈ। ਦੋਵੇਂ ਟੀਮਾਂ ਦੇ ਖਿਡਾਰੀ ਮੈਨਚੈਸਟਰ ਯੂਨਾਇਟਿਡ ਦੇ ਟ੍ਰੇਨਿੰਗ ਮੈਦਾਨ ਉੱਤੇ ਪਹੁੰਚ ਚੁੱਕੇ ਸਨ, ਪਰ ਸਟੋਕ ਦੇ ਖਿਡਾਰੀ ਫੁੱਟਬਾਲ ਨੂੰ ਬਿਨ੍ਹਾਂ ਕਿੱਕ ਕੀਤੇ ਹੀ, ਬਾਅਦ ਵਿੱਚ ਵਾਪਸ ਚਲੇ ਗਏ।
ਕਲੱਬ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਟੋਕ ਸਿਟੀ ਦੇ ਮੈਨੇਜਰ ਮਾਇਕਲ ਓ'ਨੀਲ ਦੀ ਕੋਰੋਨਾ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਜਦ ਕਿ ਓ'ਨੀਲ ਦੀ ਰਿਪੋਰਟ ਪਹਿਲਾਂ ਕੀਤੇ 5 ਟੈਸਟਾਂ ਵਿੱਚ ਨੈਗਿਟਿਵ ਪਾਈ ਗਈ ਸੀ।
ਕਲੱਬ ਨੇ ਅੱਗੇ ਕਿਹਾ ਕਿ ਓ'ਨੀਲ ਨੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਖ਼ੁਦ ਨੂੰ ਏਕਾਂਤਵਾਸ ਕਰ ਲਿਆ ਹੈ, ਜਦਕਿ ਉਹ ਆਨਲਾਇਨ ਆਪਣੇ ਸਟਾਫ਼ ਅਤੇ ਖਿਡਾਰੀਆਂ ਨਾਲ ਸੰਪਰਕ ਵਿੱਚ ਰਹਿਣਗੇ।
ਪ੍ਰੀਮਿਅਰ ਲੀਗ ਦੇ ਖਿਡਾਰੀਆਂ ਅਤੇ ਸਟਾਫ਼ ਨੂੰ 6ਵੀਂ ਵਾਰ ਕੋਰੋਨਾ ਵਾਇਰਸ ਲਈ ਟੈਸਟ ਕੀਤਾ ਗਿਆ ਅਤੇ 1195 ਟੈਸਟਾਂ ਵਿੱਚੋਂ ਕੋਈ ਵੀ ਮਾਮਲਾ ਪੌਜ਼ੀਟਿਵ ਨਹੀਂ ਆਇਆ ਹੈ।
6ਵੀਂ ਵਾਰ ਕੀਤੇ ਗਏ ਟੈਸਟਾਂ ਵਿੱਚੋਂ, 6,274 ਪ੍ਰੀਖਣਾਂ ਵਿੱਚੋਂ ਕੁੱਲ 13 ਮਾਮਲੇ ਪੌਜ਼ੀਟਿਵ ਹਨ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਪ੍ਰੀਮਿਅਰ ਲੀਗ ਨੂੰ ਮਾਰਚ ਤੋਂ ਰੋਕ ਦਿੱਤਾ ਗਿਆ ਹੈ, ਪਰ ਲੀਗ 17 ਜੂਨ ਤੋਂ ਮੁਲਤਵੀ ਸੈਸ਼ਨ ਨੂੰ ਫ਼ਿਰ ਤੋਂ ਸ਼ੁਰੂ ਕੀਤਾ ਜਾਵੇਗੀ।
ਮੈਨਚੈਸਟਰ ਯੂਨਾਈਟਿਡ ਵਾਪਸੀ ਤੋਂ ਬਾਅਦ 19 ਜੂਨ ਨੂੰ ਆਪਣਾ ਪਹਿਲਾ ਮੈਚ ਟੋਟੇਨਹੈਮ ਹੋਟਸਪੁਰ ਵਿਰੁੱਧ ਖੇਡੇਗੀ।