ਮਾਊਂਟ ਮਾਂਗਾਨੁਈ: ਬੇ ਓਵਲ 'ਚ ਮਹਿਲਾ ਵਿਸ਼ਵ ਕੱਪ ਦੇ ਮੈਚ 'ਚ ਇੰਗਲੈਂਡ ਨੇ ਭਾਰਤ 'ਤੇ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਟੀਮ ਨੇ ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਆਪਣਾ ਪਹਿਲਾ ਮੈਚ ਜਿੱਤ ਕੇ ਖਾਤਾ ਖੋਲ੍ਹਿਆ।
ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਏ ਭਾਰਤੀ ਬੱਲੇਬਾਜ਼ਾਂ ਨੇ ਇੰਗਲੈਂਡ ਦੀ ਸ਼ਾਰਲੋਟ ਡੀਨ ਦੇ ਸਾਹਮਣੇ ਗੋਡੇ ਟੇਕ ਦਿੱਤੇ। ਡੀਨ ਦੀਆਂ ਚਾਰ ਵਿਕਟਾਂ ਦੀ ਮਦਦ ਨਾਲ ਇੰਗਲੈਂਡ ਨੇ ਭਾਰਤ ਨੂੰ 134 ਦੌੜਾਂ 'ਤੇ ਢੇਰ ਕਰ ਦਿੱਤਾ।
ਭਾਰਤ ਲਈ ਸਮ੍ਰਿਤੀ ਮੰਧਾਨਾ ਨੇ 35 ਦੌੜਾਂ ਬਣਾਈਆਂ। ਮੰਧਾਨਾ ਤੋਂ ਇਲਾਵਾ ਰਿਚਾ ਘੋਸ਼ ਨੇ 33 ਅਤੇ ਝੂਲਨ ਗੋਸਵਾਮੀ ਨੇ 20 ਦੌੜਾਂ ਬਣਾਈਆਂ। ਹਰਮਨਪ੍ਰੀਤ 14 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਇੰਗਲੈਂਡ ਲਈ ਸ਼ਾਰਲੋਟ ਡੀਨ ਨੇ 4, ਸ਼੍ਰਬਸੋਲ ਨੇ ਦੋ ਅਤੇ ਏਕਲਸਟੋਨ, ਕਰਾਸ ਨੇ 1-1 ਵਿਕਟਾਂ ਹਾਸਲ ਕੀਤੀਆਂ।
-
England register their first win of #CWC22 💪
— ICC (@ICC) March 16, 2022 " class="align-text-top noRightClick twitterSection" data="
They defeat India by four wickets to keep their campaign alive! pic.twitter.com/nVAuL4f1FH
">England register their first win of #CWC22 💪
— ICC (@ICC) March 16, 2022
They defeat India by four wickets to keep their campaign alive! pic.twitter.com/nVAuL4f1FHEngland register their first win of #CWC22 💪
— ICC (@ICC) March 16, 2022
They defeat India by four wickets to keep their campaign alive! pic.twitter.com/nVAuL4f1FH
135 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। ਮੇਘਨਾ ਅਤੇ ਗੋਸਵਾਮੀ ਨੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੂੰ ਪਵੇਲੀਅਨ ਵਾਪਸ ਭੇਜਿਆ। ਹਾਲਾਂਕਿ ਨੈਟਲੀ ਸਾਇਵਰ ਨੇ ਇੰਗਲੈਂਡ ਦੀ ਪਾਰੀ ਨੂੰ ਤੇਜ਼ੀ ਨਾਲ ਸੰਭਾਲਿਆ ਅਤੇ ਆਊਟ ਹੋਣ ਤੋਂ ਪਹਿਲਾਂ 46 ਗੇਂਦਾਂ 'ਚ ਅੱਠ ਚੌਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ। ਕਪਤਾਨ ਹੀਥਰ ਨਾਈਟ (53) ਨੇ ਅਜੇਤੂ ਅਰਧ ਸੈਂਕੜਾ ਖੇਡਿਆ।
ਭਾਰਤ ਲਈ ਮੇਘਨਾ ਨੇ ਤਿੰਨ, ਝੂਲਨ, ਗਾਇਕਵਾੜ ਅਤੇ ਪੂਜਾ ਨੇ 1-1 ਵਿਕਟ ਲਈ। ਇਸ ਦੇ ਨਾਲ ਹੀ ਇੰਗਲੈਂਡ ਨੇ 31.1 ਓਵਰਾਂ 'ਚ ਛੇ ਵਿਕਟਾਂ 'ਤੇ 136 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਵਿਸ਼ਵ ਕੱਪ ਵਿੱਚ 6 ਮਾਰਚ ਨੂੰ ਪਾਕਿਸਤਾਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।
ਟੀਮ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ। ਹਾਲਾਂਕਿ ਦੂਜੇ ਮੈਚ ਵਿੱਚ ਹੀ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ 62 ਦੌੜਾਂ ਨਾਲ ਹਰਾਇਆ ਸੀ। ਆਪਣੇ ਆਖਰੀ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ 155 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਇੰਗਲੈਂਡ ਨੇ ਭਾਰਤ ਨੂੰ ਹਰਾ ਕੇ ਵਿਸ਼ਵ ਕੱਪ ਵਿੱਚ ਟੀਮ ਦੀ ਮੁਹਿੰਮ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਦਿੱਤਾ ਹੈ। ਵਿਸ਼ਵ ਕੱਪ ਦੀ ਅੰਕ ਸੂਚੀ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਚਾਰ ਮੈਚਾਂ ਵਿੱਚ ਦੋ ਜਿੱਤਾਂ ਅਤੇ ਦੋ ਹਾਰਾਂ ਅਤੇ ਚਾਰ ਅੰਕਾਂ ਨਾਲ ਤੀਜੇ ਸਥਾਨ ’ਤੇ ਬਰਕਰਾਰ ਹੈ। ਇਸ ਦੇ ਨਾਲ ਹੀ ਇੰਗਲੈਂਡ ਦੀ ਟੀਮ ਚਾਰ ਮੈਚਾਂ 'ਚ ਇਕ ਜਿੱਤ ਅਤੇ ਤਿੰਨ ਹਾਰਾਂ ਅਤੇ ਦੋ ਅੰਕਾਂ ਨਾਲ ਛੇਵੇਂ ਸਥਾਨ 'ਤੇ ਹੈ।
ਸਕੋਰ:
ਭਾਰਤ: 134 ਆਲ ਆਊਟ (ਸਮ੍ਰਿਤੀ ਮੰਧਾਨਾ 35, ਰਿਚਾ ਘੋਸ਼ 33; ਚਾਰਲੀ ਡੀਨ 4/23, ਅਨਿਆ ਸ਼ਰਬਸੋਲ 2/20)।
ਇੰਗਲੈਂਡ : 136/6 (ਹੀਥਰ ਨਾਈਟ 53 ਨਾਬਾਦ, ਨਤਾਲੀ ਸਾਇਵਰ 45, ਮੇਘਨਾ ਸਿੰਘ 3/26)।
ਇਹ ਵੀ ਪੜੋ: ਆਸਟ੍ਰੇਲੀਆਈ ਕ੍ਰਿਕਟਰ ਐਲਿਸੇ ਨੇ ਝੂਲਨ ਦੀ ਤਾਰੀਫ ਦੇ ਪੜ੍ਹੇ ਕਸੀਦੇ