ਨਵੀਂ ਦਿੱਲੀ: WPL ਵਿੱਚ ਅੱਜ ਮੁੰਬਈ ਇੰਡੀਅਨਜ਼ (MI) ਅਤੇ ਰਾਇਲ ਚੈਲੰਜਰਜ਼ ਬੰਗਲੁਰੂ (RCB) ਦੀਆਂ ਟੀਮਾਂ ਭਿੜਨਗੀਆਂ। ਸਮ੍ਰਿਤੀ ਮੰਧਾਨਾ ਆਪਣੀ ਟੀਮ ਨੂੰ ਜਿੱਤ ਦਿਵਾਉਣ ਲਈ ਪੂਰਾ ਜ਼ੋਰ ਲਾਵੇਗੀ। ਐਤਵਾਰ ਨੂੰ RCB ਨੂੰ ਦਿੱਲੀ ਕੈਪੀਟਲਸ (DC) ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਡੀਸੀ ਨੇ ਦੋ ਵਿਕਟਾਂ 'ਤੇ 223 ਦੌੜਾਂ ਬਣਾਈਆਂ ਸਨ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ 8 ਵਿਕਟਾਂ ਗੁਆ ਕੇ 163 ਦੌੜਾਂ ਹੀ ਬਣਾ ਸਕੀ।
ਸਮ੍ਰਿਤੀ, ਇਲੀਆਸ ਪੈਰੀ ਅਤੇ ਹੀਥਰ ਨਾਈਟ ਉਤੇ ਹੋਣਗੀਆਂ ਸਭ ਦੀਆਂ ਨਜ਼ਰਾਂ : RCB ਅਤੇ MI ਵਿਚਾਲੇ ਰੋਮਾਂਚਕ ਮੈਚ ਦੇਖਣ ਨੂੰ ਮਿਲ ਸਕਦਾ ਹੈ। ਦੋਵੇਂ ਟੀਮਾਂ ਦੇ ਕਪਤਾਨ ਭਾਰਤੀ ਹਨ। ਹਰਮਨ ਅਤੇ ਸਮ੍ਰਿਤੀ ਇਕੱਠੇ ਖੇਡਦੇ ਰਹੇ ਹਨ। ਇਸ ਮੈਚ 'ਚ ਸਭ ਦੀਆਂ ਨਜ਼ਰਾਂ ਸਮ੍ਰਿਤੀ, ਇਲੀਆਸ ਪੈਰੀ ਅਤੇ ਹੀਥਰ ਨਾਈਟ 'ਤੇ ਹੋਣਗੀਆਂ। ਦਿੱਲੀ ਖਿਲਾਫ ਖੇਡੇ ਗਏ ਮੈਚ 'ਚ ਹੀਥਰ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਕਮਾਲ ਕਰ ਦਿੱਤਾ। ਹੀਥਰ ਨੇ ਦੋ ਵਿਕਟਾਂ ਲਈਆਂ ਅਤੇ 21 ਗੇਂਦਾਂ ਵਿੱਚ 34 ਦੌੜਾਂ ਵੀ ਬਣਾਈਆਂ। ਹੀਥਰ ਨੇ ਇਸ ਪਾਰੀ ਦੌਰਾਨ 2 ਚੌਕੇ ਅਤੇ 2 ਛੱਕੇ ਲਗਾਏ ਸਨ।
ਮੁੰਬਈ ਇੰਡੀਅਨਜ਼ ਦੇ ਹੌਸਲੇ ਬੁਲੰਦ : ਇਸ ਦੇ ਨਾਲ ਹੀ ਆਪਣਾ ਪਹਿਲਾ ਮੈਚ ਜਿੱਤਣ ਵਾਲੀ ਮੁੰਬਈ ਇੰਡੀਅਨਜ਼ ਦੇ ਹੌਸਲੇ ਬੁਲੰਦ ਹਨ। ਗੁਜਰਾਤ ਜਾਇੰਟਸ ਖਿਲਾਫ ਖੇਡੇ ਗਏ ਮੈਚ 'ਚ ਹਰਮਨਪ੍ਰੀਤ ਨੇ ਸ਼ਾਨਦਾਰ ਪਾਰੀ ਖੇਡੀ। ਹਰਮਨ ਨੇ 30 ਗੇਂਦਾਂ ਵਿੱਚ 65 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸਾਈਕਾ ਇਸ਼ਾਕ ਨੇ 11 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਮੁੰਬਈ ਇੰਡੀਅਨਜ਼ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਨੈਟ ਸਾਇਵਰ ਬਰੰਟ, ਅਮੇਲੀਆ ਕੇਰ, ਪੂਜਾ ਵਸਤਰਾਕਰ, ਯਸਤਿਕਾ ਭਾਟੀਆ, ਹੀਥਰ ਗ੍ਰਾਹਮ, ਇਜ਼ਾਬੇਲ ਵੋਂਗ, ਅਮਨਜੋਤ ਕੌਰ, ਧਾਰਾ ਗੁੱਜਰ, ਸਾਈਕਾ ਇਸਹਾਕ, ਹੇਲੀ ਮੈਥਿਊਜ਼, ਕਲੋਏ ਟ੍ਰਾਇਓਨ, ਹੁਮਾਇਰਾ ਬਾਜੀ, ਪ੍ਰਿ. ਸੋਨਮ ਯਾਦਵ, ਨੀਲਮ ਬਿਸ਼ਟ ਅਤੇ ਜਿਂਤੀਮਨੀ ਕਲਿਤਾ।
ਇਹ ਵੀ ਪੜ੍ਹੋ : Kiran Navgire Bats Viral: ਯੂਪੀ ਦੀ ਜਿੱਤ ਲਈ 'MSD 07' ਵਾਲੇ ਬੱਲੇ ਦੀ ਝੰਡੀ
ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ: ਸਮ੍ਰਿਤੀ ਮੰਧਾਨਾ (ਸੀ), ਰਿਚਾ ਘੋਸ਼, ਐਲੀਸ ਪੇਰੀ, ਰੇਣੁਕਾ ਸਿੰਘ, ਸੋਫੀ ਡਿਵਾਈਨ, ਹੀਥਰ ਨਾਈਟ, ਮੇਗਨ ਸਕੂਟ, ਕਨਿਕਾ ਆਹੂਜਾ, ਡੈਨ ਵੈਨ ਨਿਕੇਰਕ, ਏਰਿਨ ਬਰਨਜ਼, ਪ੍ਰੀਤੀ ਬੋਸ, ਕੋਮਲ ਜੰਜਾਦ, ਆਸ਼ਾ ਸ਼ੋਭਨਾ, ਦਿਸ਼ਾ ਕਾ , ਇੰਦਰਾਣੀ ਰਾਏ , ਪੂਨਮ ਖੇਮਨਾਰ , ਸੁਹਾਨਾ ਪਵਾਰ , ਸ਼੍ਰੇਅੰਕਾ ਪਾਟਿਲ। WPl ਦਾ ਚੌਥਾ ਮੈਚ ਅੱਜ ਸ਼ਾਮ 7:30 ਵਜੇ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਮੁੰਬਈ ਇੰਡੀਅਨਜ਼ ਨੇ ਗੁਜਰਾਤ ਜਾਇੰਟਸ ਦੇ ਖਿਲਾਫ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ, ਜਦਕਿ ਰਾਇਲ ਚੈਲੰਜਰਜ਼ ਬੈਂਗਲੁਰੂ ਆਪਣੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਸ ਤੋਂ ਹਾਰ ਗਈ ਹੈ।