ਮਾਊਂਟ ਮਾਊਂਗਾਨੂਈ: ਨਿਊਜ਼ੀਲੈਂਡ ਅਤੇ ਵੈਸਟ-ਇੰਡੀਜ਼ ਵਿਚਾਲੇ ਸੋਮਵਾਰ ਨੂੰ ਖੇਡਿਆ ਜਾਣ ਵਾਲਾ ਤੀਜਾ ਟੀ-20 ਮੈਚ ਮੀਂਹ ਕਾਰਣ ਰੱਦ ਹੋ ਗਿਆ। ਇਸ ਦੇ ਨਾਲ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ 2-0 ਨਾਲ ਆਪਣੇ ਨਾਮ ਕਰ ਲਈ। ਬੈ-ਓਵਲ ਮੈਦਾਨ ’ਤੇ ਖੇਡੇ ਜਾਣ ਵਾਲੇ ਇਸ ਮੈਚ ਦੌਰਾਨ ਸਿਰਫ਼ 2.2 ਓਵਰਾਂ ਦਾ ਮੈਚ ਹੀ ਖੇਡਿਆ ਜਾ ਸਕਿਆ, ਜਿਸ ’ਚ ਵੈਸਟ-ਇੰਡੀਜ਼ ਨੇ ਇੱਕ ਵਿਕਟ ਗਵਾ ਕੇ 25 ਦੌੜਾਂ ਬਣਾਈਆਂ। ਇਸ ਦੌਰਾਨ ਮੀਂਹ ਆ ਗਿਆ ਤੇ ਦੁਬਾਰਾ ਖਿਡਾਰੀ ਮੈਦਾਨ ’ਤੇ ਨਹੀਂ ਆ ਸਕੇ। ਇਸ ਤੋਂ ਬਾਅਦ ਮੈਚ ਨੂੰ ਰੱਦ ਕਰਨ ਦੀ ਘੋਸ਼ਣਾ ਕਰ ਦਿੱਤੀ ਗਈ।
-
Mitchell Santner – the eighth player to lead @BLACKCAPS in T20Is 👏#NZvWI pic.twitter.com/KmBk8m00uT
— ICC (@ICC) November 30, 2020 " class="align-text-top noRightClick twitterSection" data="
">Mitchell Santner – the eighth player to lead @BLACKCAPS in T20Is 👏#NZvWI pic.twitter.com/KmBk8m00uT
— ICC (@ICC) November 30, 2020Mitchell Santner – the eighth player to lead @BLACKCAPS in T20Is 👏#NZvWI pic.twitter.com/KmBk8m00uT
— ICC (@ICC) November 30, 2020
ਪਹਿਲੀ ਵਾਰ ਨਿਊਜ਼ੀਲੈਂਡ ਦੀ ਕਪਤਾਨੀ ਕਰ ਰਹੇ ਮਿਸ਼ੇਲ ਸੈਂਟਨਰ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜੀ ਕਰਨ ਦਾ ਫ਼ੈਸਲਾ ਕੀਤਾ। ਲੌਕੀ ਫਗਯੂਸਨ ਨੇ ਦੂਸਰੇ ਓਵਰ ਦੌਰਾਨ ਬ੍ਰੈਂਡਨ ਕਿੰਗ ਨੂੰ 11 ਦੇ ਨਿੱਜੀ ਸਕੋਰ ’ਤੇ ਆਊਟ ਕਰ ਨਿਊਜ਼ੀਲੈਂਡ ਨੇ ਪਹਿਲੀ ਸਫ਼ਲਤਾ ਹਾਸਲ ਕੀਤੀ।
ਆਂਦਰੇ ਫਲੈਚਰ ਅਤੇ ਕਾਈਲ ਮਾਯੇਸਰ ਲਗਾਤਾਰ ਚਾਰ ਅਤੇ ਪੰਜ ਦੌੜਾਂ ਬਣਾ ਕੇ ਨਾਬਾਦ ਰਹੇ। ਉਸੇ ਸਮੇਂ ਮੀਂਹ ਆ ਗਿਆ ’ਤੇ ਮੈਚ ਨੂੰ ਰੋਕਣਾ ਪਿਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਹਿਲੇ ਦੋਨੋ ਟੀ-20 ਮੈਚ ਜਿੱਤ ਕੇ ਲੜੀ ਆਪਣੇ ਨਾਮ ਕਰ ਲਈ ਸੀ।
ਹੁਣ ਇਹ ਦੋਹੇ ਟੀਮਾਂ ਦੋ ਟੈਸਟ ਮੈਚਾਂ ਦੀ ਸੀਰੀਜ਼ ’ਚ ਆਹਮਣੇ-ਸਾਹਮਣੇ ਹੋਣਗੀਆਂ। ਪਹਿਲਾ ਟੈਸਟ ਮੈਚ ਵੀਰਵਾਰ ਨੂੰ ਸੇਡਨ ਪਾਰਕ ’ਚ ਸ਼ੁਰੂ ਹੋ ਰਿਹਾ ਹੈ।