ਚੰਡੀਗੜ੍ਹ: ਕ੍ਰਿਕਟ ਦੇ ਮਹਾਂਕੁੰਭ ਜਾਂ ਕਹਿ ਲਈਏ ਇਕ ਦਿਨਾਂ ਮੈਚਾਂ ਦਾ ਪੁਰਸ਼ ਵਿਸ਼ਵ ਕੱਪ 5 ਅਕਤੂਬਰ ਤੋਂ ਭਾਰਤ ਦੀ ਮੇਜ਼ਬਾਨੀ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਆਈਸੀਸੀ ਵੱਲੋਂ ਇਸ ਵਿਸ਼ਵ ਕੱਪ ਦਾ ਜਿਵੇਂ ਹੀ ਸਾਰਾ ਸ਼ਡਿਊਲ ਜਾਰੀ ਕੀਤਾ ਗਿਆ ਉਸ ਨਾਲ ਪੂਰੇ ਦੇਸ਼ ਵਿੱਚ ਤਾਂ ਖੁਸ਼ੀ ਦੀ ਲਹਿਰ ਦੌੜ ਗਈ ਪਰ ਪੰਜਾਬ ਦੇ ਲੋਕਾਂ ਨੂੰ ਇਸ ਸ਼ਡਿਊਲ ਨੇ ਇੱਕ ਡੂੰਘੇ ਦੁੱਖ ਤੋਂ ਇਲਾਵਾ ਕੁੱਝ ਵੀ ਨਹੀਂ ਦਿੱਤਾ। ਦਰਅਸਲ ਮੁਹਾਲੀ ਦੇ ਵਿਸ਼ਵ ਪ੍ਰਸਿੱਧ ਪੰਜਾਬ ਕ੍ਰਿਕਟ ਐਕਡਮੀ ਸਟੇਡੀਅਮ ਵਿੱਚ ਇੱਕ ਵੀ ਮੈਚ 2023 ਵਿਸ਼ਵ ਕੱਪ ਦਾ ਨਹੀਂ ਖੇਡਿਆ ਜਾਵੇਗਾ।
ਮੁਹਾਲੀ ਕੋਲ਼ ਨਹੀਂ ਕਿਸੇ ਮੈਚ ਦੀ ਮੇਜ਼ਬਾਨੀ: ਮੁਹਾਲੀ ਦਾ ਸ਼ਾਨਦਾਰ ਕ੍ਰਿਕਟ ਸਟੇਡੀਅਮ ਹੁਣ ਤੱਕ ਬਹੁਤ ਸਾਰੇ ਇਤਿਹਾਸਕ ਮੈਚਾਂ ਦਾ ਗਵਾਹ ਬਣਿਆ ਹੈ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਘਰੇਲੂ ਕ੍ਰਿਕਟ ਲੀਗ ਆਈਪੀਐੱਲ ਦੇ ਮੈਚ ਵੀ ਇੱਥੇ ਖੇਡੇ ਗਏ ਹਨ। ਦੂਜੇ ਪਾਸੇ ਇਸ ਵਾਰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਇੱਕ ਵੀ ਮੈਚ 2023 ਵਿਸ਼ਵ ਕੱਪ ਦਾ ਮੈਚ ਮੁਹਾਲੀ ਵਿੱਚ ਨਹੀਂ ਰੱਖਿਆ। ਇਸ ਗੱਲ ਉੱਤੇ ਯਕੀਨ ਕਰਨਾ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਬਹੁਤ ਔਖਾ ਹੈ। ਇਸ ਵਾਰ ਇਹ ਤੈਅ ਹੈ ਕਿ ਪੰਜਾਬ ਦੇ ਦਰਸ਼ਕ ਆਪਣੀਆਂ ਅੱਖਾਂ ਸਾਹਮਣੇ ਉਨ੍ਹਾਂ ਦੇ ਚਹੇਤੇ ਕ੍ਰਿਕਟਰਾਂ ਨੂੰ ਨਹੀਂ ਵੇਖ ਸਕਣਗੇ।
ਪੰਜਾਬ ਦਾ ਗੁਆਢੀ ਹਿਮਾਚਲ ਕਰੇਗਾ 5 ਮੈਚਾਂ ਦੀ ਮੇਜ਼ਬਾਨੀ: ਦੱਸ ਦਈਏ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਭਾਵੇਂ ਇੱਕ ਦਿਨਾਂ ਵਿਸ਼ਵ ਕੱਪ ਦਾ ਇੱਕ ਵੀ ਮੈਚ ਪੰਜਾਬ ਨੂੰ ਨਾਂਅ ਦਿੱਤਾ ਹੋਵੇ ਪਰ ਪੰਜਾਬ ਦੇ ਗੁਆਢੀ ਸੂਬੇ ਹਿਮਾਚਲ ਵਿੱਚ ਬਣੇ ਧਰਮਸ਼ਾਲਾ ਗਰਾਊਂਡ ਦੇ ਹਿੱਸੇ ਕਈ ਮੈਚ ਮੇਜ਼ੁਬਾਨੀ ਲਈ ਆਏ ਹਨ। ਹਿਮਾਚਲ ਦਾ ਧਰਮਸ਼ਾਲਾ ਸਟੇਡੀਅਮ ਵਿਸ਼ਵ ਕੱਪ ਦੇ ਲਗਭਗ 5 ਮੈਚਾਂ ਦਾ ਗਵਾਹ ਬਣੇਗਾ। ਆਈਸੀਸੀ ਵੱਲੋਂ ਵਡਨੇ ਵਿਸ਼ਵ ਕੱਪ 2023 ਦਾ ਜੋ ਸ਼ਡਿਊਲ ਜਾਰੀ ਕੀਤਾ ਗਿਆ ਹੈ ਉਸ ਵਿੱਚ ਜਿੱਥੇ ਇੱਕ ਵਾਰ ਵੀ ਮੁਹਾਲੀ ਦਾ ਜ਼ਿਕਰ ਨਹੀਂ ਹੈ ਉੱਥੇ ਹੀ ਹਿਮਾਚਲ ਦੇ ਧਰਮਸ਼ਾਲਾ ਵਿੱਚ ਸਥਿਤ ਐੱਚਪੀਸਸੀਏ ਕ੍ਰਿਕਟ ਸਟੇਡੀਅਮ ਦਾ ਪੰਜ ਵਾਰ ਨਾਂਅ ਸਾਹਮਣੇ ਆਇਆ ਹੈ।
- ਆਈਸੀਸੀ ਨੇ ਵਨ ਡੇ ਵਰਲਡ ਕੱਪ ਦਾ ਸ਼ਡਿਊਲ ਕੀਤਾ ਜਾਰੀ, ਭਾਰਤ ਦਾ ਪਹਿਲਾ ਮੁਕਾਬਲਾ ਕੰਗਾਰੂ ਟੀਮ ਖਿਲਾਫ
- CC World Cup 2023: ਇਸ ਸਾਲ ਅਕਤੂਬਰ ਵਿੱਚ ਅਹਿਮਦਾਬਾਦ ਦੇ ਸਟੇਡੀਅਮ 'ਚ ਭਾਰਤ ਅਤੇ ਪਾਕਿਸਤਾਨ ਦਾ ਹੋਵੇਗਾ ਟਾਕਰਾ
- MS Dhoni 42nd Birthday Special: ਫੈਨਸ ਵਲੋਂ ਖਾਸ ਤਿਆਰੀ, ਇਨ੍ਹਾਂ ਥਾਂਵਾਂ 'ਤੇ ਹੋਵੇਗੀ ਫਿਲਮ ਐਮਐਸ ਧੋਨੀ- ਦ ਅਨਟੋਲਡ ਸਟੋਰੀ ਦੀ ਸਕ੍ਰੀਨਿੰਗ
ਦੱਸ ਦਈਏ ਵਿਸ਼ਵ ਕੱਪ ਟੂਰਨਾਮੈਂਟ 5 ਅਕਤੂਬਰ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸ਼ੁਰੂ ਹੋਵੇਗਾ ਅਤੇ ਇਸ ਦਾ ਫਾਈਨਲ 19 ਨਵੰਬਰ ਨੂੰ ਖੇਡਿਆ ਜਾਵੇਗਾ। ਭਾਰਤ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਖੇਡੇਗਾ। ਇਸ ਤੋਂ ਪਹਿਲਾਂ ਬੋਰਡ ਨੂੰ ਭੇਜੇ ਗਏ ਡਰਾਫਟ ਸ਼ਡਿਊਲ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ। 15 ਅਕਤੂਬਰ ਨੂੰ ਭਾਰਤੀ ਟੀਮ ਅਹਿਮਦਾਬਾਦ ਵਿੱਚ ਪਾਕਿਸਤਾਨ ਨਾਲ ਖੇਡੇਗੀ।