ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਅਤੇ ਇੰਡੀਆ ਪ੍ਰੀਮੀਅਰ ਲੀਗ ਦੀ ਟੀਮ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਬਾਕਿਸ ਦੇ ਬਹੁਤ ਸ਼ੌਕੀਨ ਹਨ। ਇਸ ਦਾ ਅੰਦਾਜ਼ਾ ਤੁਸੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਧੋਨੀ ਦੀ ਵੀਡੀਓ ਦੇਖ ਕੇ ਲਗਾ ਸਕਦੇ ਹੋ। ਐੱਮ.ਐੱਸ. ਧੋਨੀ ਕੋਲ ਇੱਕ ਤੋਂ ਵੱਧ ਇੱਕ ਸ਼ਾਨਦਾਰ ਬਾਇਕਸ ਕਲੇਕਸ਼ਨ ਹੈ। ਜਿਨ੍ਹਾਂ ਵਿੱਚ ਕਲਾਸਿਕ ਬਾਇਕਾਂ ਅਤੇ ਸੁਪਰਬਾਇਕਸ ਸ਼ਾਮਲ ਹਨ।ਆਈ.ਪੀ.ਐੱਲ 2023 ਦੇ ਅਗਲੇ ਸੀਜਨ ਲਈ ਧੋਨੀ ਆਪਣੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿੱਤੀ ਹੈ। ਧੋਨੀ ਦਾ ਇੱਕ ਵੀਡੀਓ ਪਹਿਲਾਂ ਵੀ ਖੂਬ ਵਾਇਰਲ ਹੋਇਆ ਸੀ, ਜਿਸ ਉਹ ਰਾਂਚੀ ਸਟੇਡੀਅਮ 'ਚ ਚੌਕੇ ਅਤੇ ਛੱਕੇ ਲਗਾਉਂਦੇ ਨਜ਼ਰ ਆਏ ਸਨ।
- " class="align-text-top noRightClick twitterSection" data="
">
ਛਾਅ ਗਏ ਧੋਨੀ: ਇੰਸਟਾਗ੍ਰਾਮ ਉੱਪਰ ਧੋਨੀ ਦੀ ਇੱਕ ਵੀਡੀਓ ਖੂਬ ਟਰੈਂਡ ਕਰ ਰਹੀ ਹੈ। ਜਿਸ 'ਚ ਧੋਨੀ ਹੁਣੇ ਤੋਂ ਹੀ ਆਈ.ਪੀ.ਐੱਲ. ਸੀਜਨ ਦੀ ਤਿਆਰੀ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਚਲਦੇ ਧੋਨੀ ਪ੍ਰੈਕਟਿਸ ਕਰਨ ਲਈ ਸਟੇਡੀਅਮ ਆਪਣੀ APACHE RR 310 ਬਾਇਕ 'ਤੇ ਪਹੁੰਚੇ। ਵੀਡੀਓ 'ਚ ਧੋਨੀ ਲਾਲ ਰੰਗ ਦੀ ਬਾਇਕ ਚਲਾਉਂਦੇ ਸਾਫ਼ ਨਜ਼ਰ ਆ ਰਹੇ ਹਨ। ਮਾਹੀ ਦੀ ਇਸ ਵੀਡੀਓ ਉਨ੍ਹਾਂ ਦੇ ਫੈਨਜ਼ ਖੂਬ ਪਸੰਦ ਕਰ ਰਹੇ ਹਨ। ਪ੍ਰਸ਼ੰਸਕ ਲਗਾਤਾਰ ਇਸ ਵੀਡੀਓ 'ਤੇ ਪ੍ਰਤੀਕਿਿਰਆ ਆ ਰਹੀ ਹੈ।
ਬਾਇਕ 'ਚ ਕੀ ਖਾਸ: ਮਹੇਂਦਰ ਸਿੰਘ ਧੋਨੀ ਵੀਡਿਓ ਵਿੱਚ ਏਜੀਵੀ ਹੈਲਮੇਟ ਪਾਏ ਦਿਖਾਈ ਦੇ ਰਹੇ ਹਨ। ਇਸ ਬਾਇਕ ਦੇ ਮਾਡਲ ਦੀ ਗੱਲ ਕਰੀਏ ਤਾਂ ਇਸ ਨੂੰ ਬੀ.ਐੱਮ.ਡਵਲਿਊ ਅਤੇ ਟੀ.ਵੀ.ਐੱਸ. ਨੇ ਮਿਲ ਕੇ ਬਣਾਇਆ ਹੈ।ਇਹ ਬਾਇਕ ਕਰੀਬ 313 ਸੀਸੀ ਦੀ ਹੈ। ਇਹ ਬਾਈਕ ਸਿੰਗਲ ਸਿਲੰਡਰ ਦੇ ਨਾਲ ਲਿਕਵਿਡ ਕੂਲਡ ਇੰਜਣ ਦੀ ਸਹੂਲਤ ਤੋਂ ਲੈਸ ਹੈ। ਇਹ ਬਾਇਕ ਆਪਣੇ ਇੰਜਣ ਕਾਰਨ ਹੀ ਦੂਜੇ ਵਾਹਨ ਤੋਂ ਕਾਫੀ ਵੱਖਰੀ ਹੈ। ਇਹ ਸਿਰਫ਼ 7.13 ਸਕਿੰਟ ਵਿੱਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀ ਹੈ।
ਇਹ ਵੀ ਪੜ੍ਹੋ: Head Coach Rahul Dravid Angry: ਕੋਚ ਨੂੰ ਕਿਉਂ ਪਸੰਦ ਨਹੀਂ ਆਈ ਪਿੱਚ, ਜਾਣੋ ਕਿਉਂ ਹੋਏ ਨਾਰਾਜ਼