ਆਬੂਧਾਬੀ: ਮੰਗਲਵਾਰ ਨੂੰ ਆਈਪੀਐਲ ਦੇ 13ਵੇਂ ਸੀਜ਼ਨ ਦੇ ਹੋਏ 11ਵੇਂ ਮੈਚ ਵਿੱਚ ਰਾਸ਼ਿਦ ਖ਼ਾਨ ਦੀ ਗੇਂਦਬਾਜ਼ੀ ਦੇ ਦਮ 'ਤੇ ਸਨਰਾਈਜ਼ ਹੈਦਰਾਬਾਦ ਨੇ ਦਿੱਲੀ ਕੈਪੀਟਲ ਨੂੰ 15 ਦੌੜਾਂ ਨਾਲ ਹਰਾ ਕੇ ਮੈਚ ਜਿੱਤ ਲਿਆ। ਹੈਦਰਾਬਾਦ ਵੱਲੋਂ 163 ਦੌੜਾਂ ਦੇ ਮਿਲੇ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਟੀਮ 7 ਵਿਕਟਾਂ 'ਤੇ 147 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਸੀਜ਼ਨ ਵਿੱਚ ਆਖ਼ਰੀ ਸਥਾਨ 'ਤੇ ਚੱਲ ਰਹੀ ਸਨਰਾਈਜ਼ ਦੇ ਹੁਣ ਦੋ ਅੰਕ ਹੋ ਗਏ ਹਨ।
ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਰਾਸ਼ਿਦ ਖ਼ਾਨ ਦੀ ਅਗਵਾਈ ਵਿੱਚ ਦਿੱਲੀ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਦੌੜਾਂ ਬਣਾਉਣ ਦਾ ਮੌਕਾ ਹੀ ਨਹੀਂ ਦਿੱਤਾ। ਮੈਨ ਆਫ਼ ਦਾ ਮੈਚ ਰਹੇ ਰਾਸ਼ਿਦ ਖ਼ਾਨ ਨੇ ਖ਼ਤਰਨਾਕ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ਵਿੱਚ ਸਿਰਫ਼ 14 ਦੌੜਾਂ ਦਿੰਦੇ ਹੋਏ 3 ਵਿਕਟਾਂ ਝਟਕਾ ਕੇ ਦਿੱਲੀ ਨੂੰ ਮੈਚ ਵਿੱਚ ਉਭਰਨ ਦਾ ਮੌਕਾ ਨਹੀਂ ਦਿੱਤਾ। ਭੁਵਨੇਸ਼ਵਰ ਕੁਮਾਰ ਨੇ ਵੀ ਬਾਖ਼ੂਬੀ ਸਾਥ ਦਿੰਦੇ ਹੋਏ 4 ਓਵਰਾਂ ਵਿੱਚ 25 ਦੌੜਾਂ ਦਿੰਦੇ ਹੋਏ 2 ਵਿਕਟਾਂ ਹਾਸਲ ਕੀਤੀਆਂ।
-
Rashid Khan is the Man of the Match for Match 11 for his brilliant bowling figures of 4-0-14-3.#Dream11IPL #DCvSRH pic.twitter.com/KBUGtJ1eN7
— IndianPremierLeague (@IPL) September 29, 2020 " class="align-text-top noRightClick twitterSection" data="
">Rashid Khan is the Man of the Match for Match 11 for his brilliant bowling figures of 4-0-14-3.#Dream11IPL #DCvSRH pic.twitter.com/KBUGtJ1eN7
— IndianPremierLeague (@IPL) September 29, 2020Rashid Khan is the Man of the Match for Match 11 for his brilliant bowling figures of 4-0-14-3.#Dream11IPL #DCvSRH pic.twitter.com/KBUGtJ1eN7
— IndianPremierLeague (@IPL) September 29, 2020
ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਭੁਵਨੇਸ਼ਵਰ ਕੁਮਾਰ ਨੇ 2 ਦੌੜਾਂ 'ਤੇ ਹੀ ਆਊਟ ਕਰ ਦਿੱਤਾ। ਉਪਰੰਤ ਸ਼ਿਖਰ ਧਵਨ ਦਾ ਸਾਥ ਦੇਣ ਲਈ ਕਪਤਾਨ ਸ਼ੇ੍ਅਸ ਅਈਅਰ ਨੇ ਬੱਲਾ ਸੰਭਾਲਿਆ ਪਰ ਉਹ ਵੀ 17 ਦੌੜਾਂ ਹੀ ਬਣਾ ਸਕਿਆ।
ਇਸ ਪਿੱਛੋਂ ਆਏ ਬੱਲੇਬਾਜ਼ੀ ਰਿਸ਼ਬ ਪੰਤ ਨੇ ਧਵਨ ਦਾ ਵਧੀਆ ਸਾਥ ਦਿੱਤਾ ਅਤੇ 28 ਦੌੜਾਂ ਬਣਾ ਕੇ ਟੀਮ ਨੂੰ ਸੰਭਾਲਿਆ। ਪਰ ਰਾਸ਼ਿਦ ਖਾਨ ਨੇ ਸ਼ਿਖਰ ਧਵਨ ਨੂੰ 34 ਦੌੜਾਂ 'ਤੇ ਆਊਟ ਕਰ ਦਿੱਤਾ ਅਤੇ ਉਪਰੰਤ ਰਿਸ਼ਬ ਪੰਤ ਨੂੰ ਵੀ 17ਵੇਂ ਓਵਰ ਵਿੱਚ ਪੈਵੇਲੀਅਨ ਭੇਜ ਕੇ ਦਿੱਲੀ ਦੀਆਂ ਉਮੀਦਾਂ ਖ਼ਤਮ ਕੀਤੀਆਂ। ਅਖੀਰ ਵਿੱਚ ਸਿਮਰੋਨ ਹੈਟਮੇਅਰ ਨੇ 12 ਗੇਂਦਾਂ 'ਤੇ 21 ਦੌੜਾਂ ਬਣਾਈਆਂ ਪਰ ਉਹ ਟੀਮ ਲਈ ਨਾਕਾਫੀ ਸਾਬਤ ਹੋਈਆਂ। ਦਿੱਲੀ ਦੀ ਪਿਛਲੀ ਜਿੱਤ ਦਾ ਹੀਰੋ ਮਾਰਕਸ ਸਟੋਨਿਸ ਵੀ 11 ਦੌੜਾਂ ਹੀ ਬਣਾ ਸਕਿਆ ਅਤੇ ਟੀਮ 20 ਓਵਰਾਂ ਵਿੱਚ 147 ਦੌੜਾਂ 'ਤੇ ਹੀ ਸਿਮਟ ਗਈ।
ਇਸਤੋਂ ਪਹਿਲਾਂ ਦਿੱਲੀ ਕੈਪੀਟਲ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲੈਂਦੇ ਹੋਏ ਸਨਰਾਈਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ, ਜਿਸ 'ਤੇ ਹੈਦਰਾਬਾਦ ਨੇ ਦਿੱਲੀ ਨੂੰ ਬੱਲੇਬਾਜ਼ਾਂ ਦੇ ਦਮ 'ਤੇ 4 ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਦਾ ਟੀਚਾ ਦਿੱਤਾ।
-
Innings Break!@SunRisers post a total of 162/4 on the board.
— IndianPremierLeague (@IPL) September 29, 2020 " class="align-text-top noRightClick twitterSection" data="
Will @DelhiCapitals chase this down?#Dream11IPL #DCvSRH pic.twitter.com/IlpOhRwBOM
">Innings Break!@SunRisers post a total of 162/4 on the board.
— IndianPremierLeague (@IPL) September 29, 2020
Will @DelhiCapitals chase this down?#Dream11IPL #DCvSRH pic.twitter.com/IlpOhRwBOMInnings Break!@SunRisers post a total of 162/4 on the board.
— IndianPremierLeague (@IPL) September 29, 2020
Will @DelhiCapitals chase this down?#Dream11IPL #DCvSRH pic.twitter.com/IlpOhRwBOM
ਹੈਦਰਾਬਾਦ ਲਈ ਸਲਾਮੀ ਬੱਲੇਬਾਜ਼ਾਂ ਕਪਤਾਨ ਡੇਵਿਡ ਵਾਰਨਰ ਅਤੇ ਜੋਨੀ ਬੇਅਰਸਟੋਅ ਨੇ ਟੀਮ ਨੂੰ ਠੋਸ ਸ਼ੁਰੂਆਤ ਦਿੰਦੇ ਹੋਏ ਪਹਿਲੀ ਵਿਕਟ ਲਈ 77 ਦੌੜਾਂ ਜੋੜੀਆਂ। ਬੇਅਰਸਟੋਅ ਨੇ 48 ਗੇਂਦਾਂ ਵਿੱਚ ਅਰਧ ਸੈਂਕੜਾ 53 ਦੌੜਾਂ ਬਣਾਈਆਂ। ਵਾਰਨਰ ਨੇ 33 ਗੇਂਦਾਂ ਵਿੱਚ 3 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ ਅਤੇ ਅਮਿਤ ਮਿਸ਼ਰਾ ਦਾ ਸ਼ਿਕਾਰ ਬਣੇ।
ਇਸ ਪਿੱਛੋਂ ਮੈਦਾਨ 'ਤੇ ਮਨੀਸ਼ ਪਾਂਡੇ ਕੁੱਝ ਖ਼ਾਸ ਨਹੀਂ ਕਰ ਪਾਇਆ ਤੇ 3 ਦੌੜਾਂ ਬਣਾ ਕੇ ਗੇਂਦਬਾਜ਼ ਅਮਿਤ ਮਿਸ਼ਰਾ ਨੂੰ ਹੀ ਆਪਣੀ ਵਿਕਟ ਦੇ ਕੇ ਚਲਦਾ ਬਣਿਆ। ਉਪਰੰਤ ਟੀਮ ਵਿੱਚ ਮੁਹੰਮਦ ਨਬੀ ਦੀ ਥਾਂ ਆਏ ਕੇਨ ਵਿਲੀਅਮਸਨ ਨੇ ਬੇਅਰਸਟੋਅ ਨਾਲ ਬੱਲੇਬਾਜ਼ੀ ਦੀ ਕਮਾਨ ਸੰਭਾਲਦੇ ਹੋਏ ਟੀਮ ਨੂੰ ਸਨਮਾਨਜਨਕ ਟੀਚੇ ਤੱਕ ਪਹੁੰਚਾਇਆ। ਵਿਲੀਅਮਸਨ ਨੇ ਆਪਣੀ ਪਾਰੀ ਵਿੱਚ 26 ਗੇਂਦਾਂ ਖੇਡਦੇ ਹੋਏ 41 ਦੌੜਾਂ ਬਣਾਈਆਂ।
ਦਿੱਲੀ ਵੱਲੋਂ ਅਮਿਤ ਮਿਸ਼ਰਾ ਅਤੇ ਰਬਾਡਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।