ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਨੇ ਆਲ ਰਾਊਂਡਰ ਅਕਸ਼ਰ ਪਟੇਲ ਦੀਆਂ 35 ਗੇਂਦਾ ਵਿੱਚ ਪੰਜ ਛੱਕੇ ਤੇ 3 ਚੌਕਿਆਂ ਦੀ ਮਦਦ ਨਾਲ 64 ਦੌੜਾਂ ਦੀ ਪਾਰੀ ਦੇ ਦਮ ਉੱਤੇ ਐਤਵਾਰ ਨੂੰ ਰੋਮਾਂਚ ਭਰੇ ਦੂਜੇ ਵਨਡੇ ਅੰਤਰਰਾਸ਼ਟਰੀ ਮੈਚ ਵਿੱਚ ਵੈਸਟਇੰਡੀਜ਼ ਨੂੰ 2 ਗੇਂਦਾ ਦੇ ਰਹਿੰਦਿਆ ਵੀ 2 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਟੀਮ ਭਾਰਤ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਬੜ੍ਹਤ ਹਾਸਲ ਕੀਤੀ। ਭਾਰਤ ਨੇ ਪਹਿਲੇ ਵਨਡੇ ਵਿੱਚ ਤਿੰਨ ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।
ਇਹ ਵਨਡੇ ਕ੍ਰਿਕਟ 'ਚ ਵੈਸਟਇੰਡੀਜ਼ 'ਤੇ ਭਾਰਤ ਦੀ ਲਗਾਤਾਰ 12ਵੀਂ ਸੀਰੀਜ਼ ਜਿੱਤ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਕਿਸੇ ਇੱਕ ਟੀਮ ਨੂੰ ਲਗਾਤਾਰ ਸਭ ਤੋਂ ਵੱਧ ਸੀਰੀਜ਼ ਵਿੱਚ ਹਰਾਉਣ ਦਾ ਵਿਸ਼ਵ ਰਿਕਾਰਡ ਬਣਾ ਲਿਆ ਹੈ। ਪਿਛਲਾ ਰਿਕਾਰਡ ਪਾਕਿਸਤਾਨ ਦੇ ਨਾਂ ਸੀ। ਪਾਕਿਸਤਾਨੀ ਟੀਮ ਨੇ ਜ਼ਿੰਬਾਬਵੇ ਨੂੰ ਲਗਾਤਾਰ 11 ਵਨਡੇ ਸੀਰੀਜ਼ 'ਚ ਹਰਾਇਆ ਹੈ। ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ, ਭਾਰਤੀ ਕ੍ਰਿਕਟ ਟੀਮ ਨੇ 2007 ਤੋਂ ਬਾਅਦ ਵੈਸਟਇੰਡੀਜ਼ ਦੇ ਖਿਲਾਫ ਇੱਕ ਵੀ ਇੱਕ ਰੋਜ਼ਾ ਲੜੀ ਨਹੀਂ ਹਾਰੀ ਹੈ।
-
Talent wins game but teamwork and intelligence wins championship! 🙌 Kudos to team for the amazing face-off! 😍👏 #IndvsWI pic.twitter.com/jMZOjWiTN6
— Shikhar Dhawan (@SDhawan25) July 25, 2022 " class="align-text-top noRightClick twitterSection" data="
">Talent wins game but teamwork and intelligence wins championship! 🙌 Kudos to team for the amazing face-off! 😍👏 #IndvsWI pic.twitter.com/jMZOjWiTN6
— Shikhar Dhawan (@SDhawan25) July 25, 2022Talent wins game but teamwork and intelligence wins championship! 🙌 Kudos to team for the amazing face-off! 😍👏 #IndvsWI pic.twitter.com/jMZOjWiTN6
— Shikhar Dhawan (@SDhawan25) July 25, 2022
ਪਾਕਿਸਤਾਨ ਦੀ ਟੀਮ ਨੇ ਜ਼ਿੰਬਾਬਵੇ ਦੇ ਖਿਲਾਫ 1996 ਤੋਂ 2021 ਤੱਕ ਕੁੱਲ 11 ਵਨਡੇ ਸੀਰੀਜ਼ ਜਿੱਤੀਆਂ ਹਨ। ਤੀਜੇ ਨੰਬਰ 'ਤੇ ਪਾਕਿਸਤਾਨ ਦੀ ਟੀਮ ਵੀ ਹੈ, ਜਿਸ ਨੇ 1999 ਤੋਂ 2022 ਤੱਕ ਲਗਾਤਾਰ 10 ਵਨਡੇ ਸੀਰੀਜ਼ 'ਚ ਕੈਰੇਬੀਅਨ ਟੀਮ ਨੂੰ ਹਰਾਇਆ ਹੈ।
ਇਕ ਟੀਮ ਵਿਰੁੱਧ ਲਗਾਤਾਰ ਵਨਡੇ ਸੀਰੀਜ਼ ਜਿੱਤਣ ਵਾਲੀ ਟਾਪ-3 ਟੀਮਾਂ-
- 12 ਸੀਰੀਜ਼ ਭਾਰਤ vs ਵੈਸਟਇੰਡੀਜ਼ (2007-2022)*
- 11 ਸੀਰੀਜ਼ ਪਾਕਿਸਤਾਨ vs ਜਿੰਬਾਬਵੇ (1996-2021)
- 10 ਸੀਰੀਜ਼ ਪਾਕਿਸਤਾਨ vs ਵੈਸਟਇੰਡੀਜ਼ (1999-2022)
ਇਹ ਵੀ ਪੜ੍ਹੋ: ਨਸਲੀ ਰਿਪੋਰਟ ਨੂੰ ਲੈ ਕੇ ਸਕਾਟਿਸ਼ ਕ੍ਰਿਕਟ ਡਾਇਰੈਕਟਰਾਂ ਨੇ ਦਿੱਤਾ ਅਸਤੀਫਾ