ਪੋਰਟ ਆਫ ਸਪੇਨ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਜਾ ਰਹੇ ਚੌਥੇ ਮੈਚ ਦੇ ਚੌਥੇ ਦਿਨ ਇਕ ਹੋਰ ਰਿਕਾਰਡ ਅਪਣੇ ਨਾਮ ਦਰਜ ਕਰ ਲਿਆ ਹੈ। ਰੋਹਿਤ ਸ਼ਰਮਾ ਬੱਲੇਬਾਜ਼ੀ ਕਰਨ ਲਈ ਉਤਰੇ ਤਾਂ ਉਨ੍ਹਾਂ ਨੇ ਦੂਜੀ ਪਾਰੀ ਵਿੱਚ ਤੇਜ਼ੀ ਨਾਲ ਦੌੜਾਂ ਬਣਾਈਆਂ। ਉਨ੍ਹਾਂ ਨੇ ਇਕ ਤੂਫਾਨੀ ਅਰਧ ਸੈਂਕੜਾਂ ਜੜਿਆ ਅਤੇ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਪਿੱਛੇ ਛੱਡ ਦਿੱਚਾ ਹੈ। ਇਸ ਦੇ ਨਾਲ ਹੀ, ਹੁਣ ਰੋਹਿਤ ਸ਼ਰਮਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਬਣ ਚੁੱਕੇ ਹਨ।
-
The second #WIvIND Test is evenly poised heading into the final day in Trinidad.#WTC25https://t.co/4hUd6BPlKw pic.twitter.com/CqYxAH098g
— ICC (@ICC) July 23, 2023 " class="align-text-top noRightClick twitterSection" data="
">The second #WIvIND Test is evenly poised heading into the final day in Trinidad.#WTC25https://t.co/4hUd6BPlKw pic.twitter.com/CqYxAH098g
— ICC (@ICC) July 23, 2023The second #WIvIND Test is evenly poised heading into the final day in Trinidad.#WTC25https://t.co/4hUd6BPlKw pic.twitter.com/CqYxAH098g
— ICC (@ICC) July 23, 2023
ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਤੋਂ ਅੱਗੇ ਨਿਕਲੇ ਰੋਹਿਤ: ਜਾਣਕਾਰੀ ਲਈ ਦੱਸ ਦਈਏ ਕਿ ਐਤਵਾਰ ਨੂੰ ਬੱਲੇਬਾਜ਼ੀ ਕਰਦੇ ਹੋਏ ਜਿਵੇਂ ਹੀ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਅਪਣਾ ਛੇਵੀ ਦੌੜ ਬਣਾਈ, ਉਦੋਂ ਹੀ ਉਹ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਤੋਂ ਅੱਗੇ ਨਿਕਲ ਗਏ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਇਹ ਤੀਜ਼ਾ ਰਾਊਂਡ ਚਲ ਰਿਹਾ ਹੈ। ਰੋਹਿਤ ਸ਼ਰਮਾ ਸਿਰਫ਼ ਤੀਜੇ ਅਜਿਹੇ ਸਲਾਮੀ ਬੱਲੇਬਾਜ਼ ਹਨ, ਜਿਨ੍ਹਾਂ ਨੇ 2000 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ।
-
Innings Break!#TeamIndia declare at 181/2, securing a 364-run lead! 👌 👌
— BCCI (@BCCI) July 23, 2023 " class="align-text-top noRightClick twitterSection" data="
5⃣7⃣ for captain @ImRo45
5⃣2⃣* for @ishankishan51, who scored his maiden Test fifty
Scorecard ▶️ https://t.co/d6oETzoH1Z#WIvIND pic.twitter.com/P0RtYIVV9W
">Innings Break!#TeamIndia declare at 181/2, securing a 364-run lead! 👌 👌
— BCCI (@BCCI) July 23, 2023
5⃣7⃣ for captain @ImRo45
5⃣2⃣* for @ishankishan51, who scored his maiden Test fifty
Scorecard ▶️ https://t.co/d6oETzoH1Z#WIvIND pic.twitter.com/P0RtYIVV9WInnings Break!#TeamIndia declare at 181/2, securing a 364-run lead! 👌 👌
— BCCI (@BCCI) July 23, 2023
5⃣7⃣ for captain @ImRo45
5⃣2⃣* for @ishankishan51, who scored his maiden Test fifty
Scorecard ▶️ https://t.co/d6oETzoH1Z#WIvIND pic.twitter.com/P0RtYIVV9W
ਰੋਹਿਤ ਸ਼ਰਮਾ ਤੋਂ ਇਲਾਵਾ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਤੇ ਸ਼੍ਰੀਲੰਕਾ ਦੇ ਓਪਨਰ ਡਿਮੁਥ ਕਰੁਣਾਰਤਨੇ ਨੇ 2000 ਦੌੜਾਂ ਬਣਾਈਆਂ, ਬਾਕੀ ਬੱਲੇਬਾਜ਼ ਅਜੇ ਇਸ ਦੌੜ ਵਿੱਚ ਕਾਫੀ ਪਿੱਛੇ ਹਨ।
ਰੋਹਿਤ ਸ਼ਰਮਾ ਨੇ ਬਣਾਈਆਂ 2092 ਦੌੜਾਂ: ਜ਼ਿਕਰਯੋਗ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਓਪਨਰ ਬੱਲੇਬਾਜ਼ਾਂ ਵਿੱਚ ਰੋਹਿਤ ਸ਼ਰਮਾ ਕਾਫੀ ਅੱਗੇ ਨਿਕਲ ਗਏ ਹਨ। ਉਨ੍ਹਾਂ ਨੇ ਇਸ ਪਾਰੀ ਦੀ ਬਦੌਲਤ 2092 ਦੌੜਾਂ ਬਣਾ ਲਈਆਂ ਹਨ। ਡੇਵਿਡ ਵਾਰਨਰ ਨੇ 2040 ਦੌੜਾਂ ਦੇ ਅੰਕੜੇ ਨੂੰ ਕਾਫੀ ਪਿੱਛੇ ਛੱਡਿਆ ਹੈ। ਉੱਥੇ ਹੀ, ਸ਼੍ਰੀਲੰਕਾ ਦੇ ਬੱਲੇਬਾਜ਼ ਡਿਮੁਥ ਕਰੁਣਾਰਤਨੇ 2020 ਦੌੜਾਂ ਬਣਾ ਕੇ ਤੀਜੇ ਸਥਾਨ ਉੱਤੇ ਬਰਕਰਾਰ ਹਨ, ਜਦਕਿ ਵੈਸਟ ਇੰਡੀਜ਼ ਦੇ ਕਪਤਾਨ ਕ੍ਰੇਗ ਬ੍ਰੈਥਵੇਟ ਨੇ ਵੀ 1769 ਦੌੜਾਂ ਬਣਾਈਆਂ ਹਨ। ਉੱਥੇ ਹੀ, ਆਸਟਰੇਲੀਆਂ ਦੇ ਇਕ ਹੋਰ ਓਪਨਰ ਬੱਲੇਬਾਜ਼ ਉਸਮਾਨ ਖਵਾਜ਼ਾ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ 1,760 ਦੌੜਾਂ ਬਣਾਈਆਂ ਹੋਈਆਂ ਹਨ।