ETV Bharat / sports

IND vs ENG: ਟੀਮ ਇੰਡੀਆ ਨੇ 3-1 ਨਾਲ ਜਿੱਤੀ ਸੀਰੀਜ਼, WTC ਦੇ ਫ਼ਾਇਨਲ ’ਚ ਬਣਾਈ ਜਗ੍ਹਾ

author img

By

Published : Mar 6, 2021, 7:55 PM IST

ਟੀਮ ਇੰਡੀਆ ਨੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖ਼ਰੀ ਮੈਚ ’ਚ ਇੰਗਲੈਂਡ ਨੂੰ ਹਰਾ ਕੇ ਵਿਸ਼ਵ ਟੈਸਟ ਚੈਂਪਿਅਨਸ਼ਿੱਪ ਦੇ ਫ਼ਾਇਨਲ ਦਾ ਟਿਕਟ ਕਟਾਇਆ। ਫ਼ਾਇਨਲ ’ਚ ਭਾਰਤ ਦੇ ਸਾਹਮਣਾ ਨਿਊਜ਼ੀਲੈਂਡ ਦੀ ਟੀਮ ਨਾਲ ਹੋਵੇਗਾ।

ਤਸਵੀਰ
ਤਸਵੀਰ

ਅਹਿਮਦਾਬਾਦ: ਭਾਰਤੀ ਟੀਮ ਨੇ ਚੋਥੇ ਅਤੇ ਆਖ਼ਰੀ ਟੈਸਟ ਪਾਰੀ 25 ਦੌੜਾਂ ਨਾਲ ਜਿੱਤ ਕੇ ਵਿਸ਼ਵ ਟੈਸਟ ਚੈਂਪਿਅਨਸ਼ਿੱਪ ਦੇ ਫ਼ਾਇਨਲ ’ਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਇੰਗਲੈਂਡ ਦੇ ਖ਼ਿਲਾਫ਼ ਮੋਟੇਰਾ ਦੇ ਨਰੇਂਦਰ ਮੋਦੀ ਸਟੇਡੀਅਮ ’ਚ ਖੇਡੇ ਗਏ ਮੁਕਾਬਲੇ ਨੂੰ ਜਿੱਤ ਕੇ ਭਾਰਤ ਨੇ ਸੀਰੀਜ਼ 3-1 ਨਾਲ ਆਪਣੇ ਨਾਮ ਕਰ ਲਈ।

ਇੰਗਲੈਂਡ ਨੇ ਪਹਿਲੀ ਪਾਰੀ ਦੌਰਾਨ 205 ਦੌੜਾਂ ਬਣਾਈਆਂ ਸਨ, ਜਿਸਦੇ ਜਵਾਬ ’ਚ ਭਾਰਤ ਨੇ ਆਪਣੀ ਪਾਰੀ ਦੌਰਾਨ 365 ਦੌੜਾਂ ਬਣਾਈਆਂ। ਪਰ ਭਾਰਤ ਦੁਆਰਾ ਦਿੱਤੇ 160 ਦੌੜਾਂ ਦੀ ਲੀਡ ਦਾ ਪਿੱਛਾ ਕਰਦਿਆਂ ਮਹਿਮਾਨ ਟੀਮ 135 ਦੌੜਾਂ ’ਤੇ ਹੀ ਢੇਰ ਹੋ ਗਈ ਅਤੇ ਇਹ ਮੈਚ ਅਤੇ ਪਾਰੀ 25 ਦੌੜਾਂ ਦੇ ਅੰਤਰ ਨਾਲ ਹਾਰ ਗਈ।

ਇੰਗਲੈਂਡ ਪਹਿਲੀ ਪਾਰੀ- ਖੱਬੂ ਸਪਿੱਨਰ ਗੇਂਦਬਾਜ਼ ਅਕਸ਼ਰ ਪਟੇਲ (4/68) ਦੀ ਅਗਵਾਈ ’ਚ ਗੇਂਦਬਾਜ਼ਾਂ ਦੀ ਬੇਹਤਰੀਨ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੇ ਇੰਗਲੈਂਡ ਦੀ ਪਹਿਲੀ ਪਾਰੀ 205 ਦੌੜਾਂ ’ਤੇ ਹੀ ਸਮੇਟ ਦਿੱਤੀ ਸੀ। ਇੰਗਲੈਂਡ ਵੱਲੋਂ ਬੇਨ ਸਟੋਕਸ ਨੇ 121 ਗੇਂਦਾ ’ਤੇ ਛੇ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 55 ਦੌੜਾਂ ਬਣਾਈਆਂ। ਭਾਰਤ ਵੱਲੋਂ ਅਕਸ਼ਰ ਤੋਂ ਇਲਾਵਾ ਰਵਿਚੰਦਰਨ ਅਸ਼ਵਿਨ ਨੇ 47 ਦੌੜਾਂ ਦੇਕੇ ਤਿੰਨ ਵਿਕਟਾਂ ਹਾਸਲ ਕੀਤੀਆਂ, ਮੁਹੰਮਦ ਸਿਰਾਜ਼ ਨੇ 45 ਦੌੜਾਂ ਦੇਕੇ ਦੋ ਵਿਕਟਾਂ ਤੇ ਵਾਸ਼ਿੰਗਟਨ ਸੁੰਦਰ ਨੇ 14 ਦੌੜਾਂ ਦੇ ਕੇ ਇੱਸ ਵਿਕਟ ਹਾਸਲ ਕੀਤੀ। ਇਸ਼ਾਂਤ ਸ਼ਰਮਾ 23 ਦੌੜਾਂ ਦੇਕੇ ਖ਼ਾਲੀ ਹੱਥ ਰਹੇ।

ਟੀਮ ਇੰਡੀਆ ਨੇ 3-1 ਨਾਲ ਜਿੱਤੀ ਸੀਰੀਜ਼
ਟੀਮ ਇੰਡੀਆ ਨੇ 3-1 ਨਾਲ ਜਿੱਤੀ ਸੀਰੀਜ਼

ਭਾਰਤ ਪਹਿਲੀ ਪਾਰੀ - ਰਿਸ਼ਭ ਪੰਤ (101) ਤੋਂ ਬਾਅਦ ਵਾਸ਼ਿੰਗਟਨ ਸੁੰਦਰ (ਨਾਬਾਦ 96) ਅਤੇ ਅਕਸ਼ਰ ਪਟੇਲ (43) ਵਿਚਾਲੇ ਅੱਠਵੇਂ ਵਿਕਟ ਲਈ ਹੋਈ 106 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਟੈਸਟ ਮੈਚ ਦੇ ਤੀਜੇ ਦਿਨ ਆਪਣੀ ਪਹਿਲੀ ਪਾਰੀ ’ਚ 365 ਦੌੜਾਂ ਦਾ ਸਕੋਰ ਬਣਾਇਆ। ਭਾਰਤ ਨੇ ਇੰਗਲੈਂਡ ਨੂੰ ਉਸਦੀ ਪਹਿਲੀ ਪਾਰੀ ’ਚ 205 ਦੌੜਾਂ ’ਤੇ ਸਮੇਟ ਦਿੱਤਾ ਸੀ, ਇਸ ਤਰ੍ਹਾਂ ਮੇਜ਼ਬਾਨ ਟੀਮ ਨੇ ਪਹਿਲੀ ਪਾਰੀ ’ਚ 160 ਦੌੜਾਂ ਦੀ ਲੀਡ ਹਾਸਲ ਕੀਤੀ।

ਇੰਗਲੈਂਡ ਦੂਸਰੀ ਪਾਰੀ - ਇੰਗਲੈਂਡ ਨੇ ਡੇਨ ਲਾਰੈਂਸ ਦੇ ਅਰਧ-ਸੈਂਕੜੇ ਦੀ ਪਾਰੀ ਅਤੇ ਕਪਤਾਨ ਜੋਅ ਰੂਟ ਦੀਆਂ 30 ਦੌੜਾਂ ਦੀ ਬਦੌਲਤ ਦੂਸਰੀ ਪਾਰੀ ’ਚ ਸਿਰਫ਼ 135 ਦੌੜਾਂ ਹੀ ਬਣਾ ਸਕੀ। ਉਸਦੇ 6 ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕੇ। ਭਾਰਤ ਵੱਲੋਂ ਅਕਸ਼ਰ ਪਟੇਲ ਅਤੇ ਰਵਿਚੰਦਰਨ ਅਸ਼ਵਿਨ ਨੇ 5-5 ਵਿਕਟ ਝਟਕਾਏ।

ਵਿਸ਼ਵ ਟੈਸਟ ਚੈਂਪੀਅਨਸ਼ਿੱਪ ਦੇ ਫ਼ਾਇਨਲ ’ਚ ਪਹੁੰਚੀ ਭਾਰਤੀ ਟੀਮ

ਇਸ ਦੇ ਨਾਲ ਹੀ ਇੰਗਲਿਸ਼ ਟੀਮ ਇਹ ਸੀਰੀਜ਼ ਡ੍ਰਾਅ ਕਰਵਾਉਣ ’ਚ ਵੀ ਨਾਕਾਮ ਰਹੀ ਅਤੇ 1-3 ਨਾਲ ਸੀਰੀਜ਼ ਗੁਆ ਬੈਠੀ। ਭਾਰਤ ਨੇ ਇਸ ਜਿੱਤ ਨਾਲ ਚਾਰ ਮੈਚਾਂ ਦੀ ਟੈਸਟ ਸੀਰੀਜ਼ ’ਤੇ 3-1 ਨਾਲ ਕਬਜ਼ਾ ਕੀਤਾ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਇਨਲ ’ਚ ਜਗ੍ਹਾ ਬਣਾਈ। ਭਾਰਤ ਦਾ ਇਸ ਚੈਂਪੀਅਨਸ਼ਿੱਪ ਦੇ ਫ਼ਾਇਨਲ ’ਚ ਨਿਊਜ਼ੀਲੈਂਡ ਨਾਲ ਮੁਕਾਬਲਾ ਹੋਵੇਗਾ, ਜੋ ਪਹਿਲਾਂ ਹੀ ਖਿਤਾਬੀ ਮੁਕਾਬਲੇ ’ਚ ਜਗ੍ਹਾ ਬਣਾ ਚੁੱਕਿਆ ਹੈ।

ਭਾਰਤ 72.2 ਫ਼ੀਸਦ ਅੰਕਾਂ ਨਾਲ ਚੈਂਪਿਅਨਸ਼ਿੱਪ ਦੀ ਅੰਕ-ਤਾਲਿਕਾ ’ਚ ਪਹਿਲੇ ਸਥਾਨ ’ਤੇ ਹੈ ਜਦਕਿ ਨਿਊਜ਼ੀਲੈਂਡ 70 ਅੰਕਾਂ ਨਾਲ ਦੂਸਰੇ ਨੰਬਰ ’ਤੇ ਹੈ। ਭਾਰਤ ਦੇ ਫ਼ਾਇਨਲ ’ਚ ਪਹੁੰਚਣ ਨਾਲ ਤੀਸਰੇ ਨੰਬਰ ’ਤੇ ਆਸਟਰੇਲੀਆ ਫ਼ਾਇਨਲ ਨਹੀਂ ਪਹੁੰਚ ਸਕਿਆ। ਇੰਗਲੈਂਡ ਨੂੰ ਹਰਾਉਣ ਤੋਂ ਪਹਿਲਾਂ ਭਾਰਤ ਨੇ ਇਸ ਸਾਲ ਦੀ ਸ਼ੁਰੂਆਤ ’ਚ ਆਸਟਰੇਲੀਆ ਨੂੰ ਉਸ ਦੇ ਘਰ ’ਚ ਹੀ 2-1 ਨਾਲ ਹਰਾਇਆ ਸੀ। ਵਿਸ਼ਵ ਚੈਂਪਿਅਨਸ਼ਿੱਪ ਦਾ ਫ਼ਾਇਨਲ ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ ’ਤੇ ਇਸ ਸਾਲ 18 ਤੋਂ 22 ਜੂਨ ਵਿਚਾਲੇ ਖੇਡਿਆ ਜਾਵੇਗਾ।

ਭਾਰਤ ਨੇ ਇੱਕ ਸੀਰੀਜ਼ ’ਚ ਸਭ ਤੋਂ ਜ਼ਿਆਦਾ ਐਲਬੀਡਬਲਿਊ ਆਊਟ ਦਾ ਆਪਣਾ ਰਿਕਾਰਡ ਤੋੜਿਆ

ਭਾਰਤੀ ਕ੍ਰਿਕੇਟ ਟੀਮ ਨੇ ਇੱਕ ਸੀਰੀਜ਼ ’ਚ ਸਭ ਤੋਂ ਜ਼ਿਆਦਾ ਐਲਬੀਡਬਲਿਊ ਆਊਟ ਕਰਨ ਦਾ ਆਪਣਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ। ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ’ਚ ਇੰਗਲੈਂਡ ਨਾਲ ਜਾਰੀ ਚੋਥੇ ਟੈਸਟ ਮੈਚ ਦੇ ਤੀਸਰੇ ਦਿਨ ਸ਼ਨਿਵਾਰ ਨੂੰ ਰਵਿਚੰਦਰਨ ਅਸ਼ਵਿਨ ਨੇ ਜਿਵੇਂ ਹੀ ਇੰਗਲਿਸ਼ ਕਪਤਾਨ ਜੋਅ ਰੂਟ ਨੂੰ ਐਲਬੀਡਬਲਿਊ ਆਊਟ ਕੀਤਾ, ਭਾਰਤ ਨੇ ਕਿਸੇ ਇੱਕ ਸੀਰੀਜ਼ ’ਚ ਸਭ ਤੋਂ ਜ਼ਿਆਦਾ ਐਲਬੀਡਬਲਿਊ ਆਊਟ ਕਰਨ ਦਾ ਆਪਣਾ 40 ਸਾਲ ਪੁਰਾਣੇ ਰਿਕਾਰਡ ਨੂੰ ਬਿਹਤਰ ਕੀਤਾ।

ਭਾਰਤੀ ਗੇਂਦਬਾਜ਼ਾਂ ਨੇ ਇੰਗਲੈਂਡ ਦੇ ਨਾਲ ਜਾਰੀ ਮੌਜੂਦਾ ਸੀਰੀਜ਼ ’ਚ ਕੁੱਲ 25 ਬੱਲੇਬਾਜ਼ਾਂ ਨੂੰ ਐਲਬੀਡਬਲਿਊ ਆਊਟ ਕੀਤਾ ਹੈ। ਇਸ ਤੋਂ ਪਹਿਲਾਂ, ਭਾਰਤ ਨੇ 1979-80 ’ਚ ਆਸਟਰੇਲੀਆ ਖ਼ਿਲਾਫ਼ ਹੋਈ ਸੀਰੀਜ਼ ’ਚ ਕੁੱਲ 24 ਬੱਲੇਬਾਜ਼ਾਂ ਨੂੰ ਐਲਬੀਡਬਲਿਊ ਆਊਟ ਆਊਟ ਕੀਤਾ ਸੀ। ਇਸ ਤੋਂ ਬਾਅਦ ਭਾਰਤ ਨੇ 2016-17 ਸੀਜ਼ਨ ’ਚ ਇੰਗਲੈਂਡ ਖ਼ਿਲਾਫ਼ 24 ਬੱਲੇਬਾਜ਼ਾਂ ਨੂੰ ਐਲਬੀਡਬਲਿਊ ਆਊਟ ਕਰ ਪੈਵੇਲੀਅਨ ਭੇਜਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.