ਨਵੀਂ ਦਿੱਲੀ: ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਵਿਰੁੱਧ ਬੈਂਗਲੁਰੂ ਵਿੱਚ ਖੇਡੇ ਗਏ ਮੈਚ 'ਚ ਇੱਕ ਵੱਡਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਰੋਹਿਤ ਸ਼ਰਮਾ ਨੇ ਵਨਡੇ ਕੌਮਾਂਤਰੀ ਕ੍ਰਿਕਟ ਵਿੱਚ 9000 ਦੌੜਾਂ ਪੂਰੀਆਂ ਕੀਤੀਆਂ। ਰੋਹਿਤ ਨੇ 217 ਵਨਡੇਅ ਪਾਰੀਆਂ ਵਿੱਚ ਇਹ ਰਿਕਾਰਡ ਬਣਾਇਆ ਹੈ। ਇਸਦੇ ਨਾਲ ਹੀ ਰੋਹਿਤ ਨੇ ਸੌਰਵ ਗਾਂਗੁਲੀ, ਸਚਿਨ ਤੇਂਦੁਲਕਰ ਅਤੇ ਬ੍ਰਾਇਨ ਲਾਰਾ ਵਰਗੇ ਦਿੱਗਜ ਖਿਡਾਰੀ ਵੀ ਪਿੱਛੇ ਛੱਡ ਦਿੱਤੇ।
-
9000 and counting....
— BCCI (@BCCI) January 19, 2020 " class="align-text-top noRightClick twitterSection" data="
Rohit Sharma breaches the 9K mark in ODIs 👏👏 pic.twitter.com/UV3nBNJv7g
">9000 and counting....
— BCCI (@BCCI) January 19, 2020
Rohit Sharma breaches the 9K mark in ODIs 👏👏 pic.twitter.com/UV3nBNJv7g9000 and counting....
— BCCI (@BCCI) January 19, 2020
Rohit Sharma breaches the 9K mark in ODIs 👏👏 pic.twitter.com/UV3nBNJv7g
ਰੋਹਿਤ ਸ਼ਰਮਾ ਨੇ ਇਨ੍ਹਾਂ ਸਾਰੇ ਦਿੱਗਜਾਂ ਨਾਲੋਂ ਘੱਟ ਪਾਰੀਆਂ ਖੇਡ ਕੇ 9000 ਵਨਡੇਅ ਦੌੜਾਂ ਪੂਰੀਆਂ ਕੀਤੀਆਂ ਹਨ। ਸੌਰਵ ਗਾਂਗੁਲੀ ਨੇ 228, ਸਚਿਨ ਤੇਂਦੁਲਕਰ ਨੇ 235 ਅਤੇ ਬ੍ਰਾਇਨ ਲਾਰਾ ਨੇ 239 ਪਾਰੀਆਂ ਵਿੱਚ 9000 ਵਨਡੇਅ ਦੌੜਾਂ ਪੂਰੀਆਂ ਕੀਤੀਆਂ।
ਵਨਡੇਅ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 9000 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂਅ ਹੈ। ਕੋਹਲੀ ਨੇ 194 ਪਾਰੀਆਂ ਵਿੱਚ ਇਹ ਕਾਰਨਾਮਾ ਕੀਤਾ ਹੈ।
ਵਨਡੇਅ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 9000 ਦੌੜਾਂ
- ਵਿਰਾਟ ਕੋਹਲੀ - 194 ਦੌੜਾਂ
- ਏਬੀ ਡੀਵਿਲੀਅਰਜ਼ - 205 ਦੌੜਾਂ
- ਰੋਹਿਤ ਸ਼ਰਮਾ - 217 ਦੌੜਾਂ
- ਸੌਰਵ ਗਾਂਗੁਲੀ - 228 ਦੌੜਾਂ
- ਸਚਿਨ ਤੇਂਦੁਲਕਰ - 235 ਦੌੜਾਂ
- ਬ੍ਰਾਇਨ ਲਾਰਾ - 239 ਦੌੜਾਂ
ਵਨਡੇਅ ਕੌਮਾਂਤਰੀ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਵਿਸ਼ਵ ਦੇ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਚੌਥੇ ਨੰਬਰ 'ਤੇ ਆਉਂਦੇ ਹਨ। ਰੋਹਿਤ ਸ਼ਰਮਾ ਦੇ ਵਨਡੇਅ ਕੌਮਾਂਤਰੀ ਕ੍ਰਿਕਟ ਵਿੱਚ 28 ਸੈਂਕੜੇ ਹਨ।
ਸਭ ਤੋਂ ਵੱਧ ਵਨਡੇਅ ਕੌਮਾਂਤਰੀ ਸੈਂਕੜੇ
- 49 ਸਚਿਨ ਤੇਂਦੁਲਕਰ
- 44 ਵਿਰਾਟ ਕੋਹਲੀ
- 30 ਰਿੱਕੀ ਪੌਂਟਿੰਗ
- 28 ਸਨਥ ਜੈਸੂਰੀਆ/ਰੋਹਿਤ ਸ਼ਰਮਾ