ਸਿਡਨੀ: ਭਾਰਤੀ ਵਿਕਟਕੀਪਰ, ਬੱਲੇਬਾਜ਼ ਲੋਕੇਸ਼ ਰਾਹੁਲ ਨੇ ਕਿਹਾ ਹੈ ਕਿ ਆਸਟਰੇਲੀਆ ਖ਼ਿਲਾਫ਼ ਖੇਡੇ ਗਏ ਦੂਜੇ ਵਨਡੇ ਮੈਚ ਤੋਂ ਬਾਅਦ ਉਹ ਇਸ ਗੱਲ ਦੀ ਸਮੀਖਿਆ ਕਰਨਗੇ ਕਿ ਡਾਟ ਗੇਂਦਾਂ ਦੀ ਗਿਣਤੀ ਨੂੰ ਕਿਵੇਂ ਘਟਾਇਆ ਜਾਵੇ। ਰਾਹੁਲ ਨੇ 66 ਗੇਂਦਾਂ 'ਤੇ 76 ਦੌੜਾਂ ਬਣਾਈਆਂ, ਪਰ ਉਹ 29 ਡੌਟ ਗੇਂਦਾਂ ਵੀ ਖੇਡਿਆ ਅਤੇ ਸਟ੍ਰਾਂਇਕ ਘੁਮਾਉਣ ਵਿੱਚ ਵੀ ਅਸਫਲ ਰਿਹਾ ਅਤੇ ਐਤਵਾਰ ਨੂੰ ਇਥੇ ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) 'ਤੇ ਖੇਡੇ ਗਏ ਦੂਜੇ ਵਨਡੇ ਮੈਚ ਵਿੱਚ ਭਾਰਤ 51 ਦੌੜਾਂ ਨਾਲ ਹਾਰ ਗਿਆ।
ਮੈਚ ਤੋਂ ਬਾਅਦ, ਰਾਹੁਲ ਨੇ ਕਿਹਾ, "ਮੈਂ ਨਿੱਜੀ ਤੌਰ 'ਤੇ ਬੈਠ ਕੇ ਇਹ ਦੇਖਾਂਗਾ ਕਿ ਮੈਂ ਘੱਟੋ ਘੱਟ ਕਿਵੇਂ ਡਾਟ ਗੇਂਦਾਂ ਖੇਡਦਾ। ਇੱਕ ਖਿਡਾਰੀ ਹੋਣ ਦੇ ਨਾਤੇ ਤੁਸੀਂ ਬਿਹਤਰ ਹੋਣਾ ਚਾਹੁੰਦੇ ਹੋ ਅਤੇ ਤੁਸੀਂ ਆਪਣੀ ਟੀਮ ਨੂੰ ਜਿੱਤ ਦਾ ਮੌਕਾ ਦੇਣਾ ਚਾਹੁੰਦੇ ਹੋ। ਜੇਕਰ ਤੁਸੀਂ ਤੁਸੀਂ ਸਟ੍ਰਾਈਕ ਨੂੰ ਘੁੰਮਾ ਸਕਦੇ ਹੋ ਅਤੇ ਜਿੰਨੇ ਘੱਟ ਡਾਟ ਗੇਂਦਾਂ ਤੁਸੀਂ ਖੇਡਦੇ ਹੋ, ਉੱਨੀ ਚੰਗੀ ਸਥਿਤੀ ਵਿੱਚ ਤੁਹਾਡੀ ਟੀਮ ਹੋਵੇਗੀ।"
28 ਸਾਲਾ ਰਾਹੁਲ ਨੇ ਅੱਗੇ ਕਿਹਾ ਕਿ ਹਾਰ ਦੇ ਬਾਵਜੂਦ ਭਾਰਤੀ ਟੀਮ ਦੇ ਡਰੈਸਿੰਗ ਰੂਮ ਦਾ ਮਾਹੌਲ ਸਕਾਰਾਤਮਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਸਟਰੇਲੀਆਈ ਟੀਮ ਬਿਹਤਰ ਪ੍ਰਦਰਸ਼ਨ ਕਰਨ ਦੇ ਯੋਗ ਹੋਵੇਗੀ ਕਿਉਂਕਿ ਉਨ੍ਹਾਂ ਨੇ ਘਰੇਲੂ ਸਥਿਤੀਆਂ ਦਾ ਵਧੀਆ ਫਾਇਦਾ ਉਠਾਇਆ।
ਰਾਹੁਲ ਨੇ ਕਿਹਾ, “ਡਰੈਸਿੰਗ ਰੂਮ ਦਾ ਮਾਹੌਲ ਅਜੇ ਵੀ ਸਕਾਰਾਤਮਕ ਹੈ। ਕਈ ਵਾਰ ਟੀਮ ਵਜੋਂ ਤੁਸੀਂ ਇਹ ਸਵੀਕਾਰ ਕਰਨਾ ਸਿੱਖਦੇ ਹੋ ਕਿ ਸਾਹਮਣੇ ਵਾਲੀ ਟੀਮ ਨੇ ਬਿਹਤਰ ਕ੍ਰਿਕਟ ਖੇਡਿਆ ਹੈ। ਘਰੇਲੂ ਹਾਲਤਾਂ ਕਾਰਨ ਉਨ੍ਹਾਂ ਨੇ ਬਿਹਤਰ ਕ੍ਰਿਕਟ ਖੇਡਿਆ। ਅਸੀਂ ਲੰਬਾ ਸਮਾਂ ਬਾਅਦ 50 ਓਵਰਾਂ ਵਾਲਾ ਕ੍ਰਿਕਟ ਖੇਡਿਆ ਹੈ। ”
ਭਾਰਤ ਨੇ ਆਪਣੀ ਆਖਰੀ ਵਨਡੇ ਸੀਰੀਜ਼ ਫਰਵਰੀ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਸੀ, ਜਿਸ ਵਿੱਚ ਉਸ ਨੂੰ ਤਿੰਨੋਂ ਮੈਚਾਂ ਵਿਚ ਹਾਰ ਝੱਲਣੀ ਪਈ ਸੀ। ਭਾਰਤੀ ਵਿਕਟਕੀਪਰ ਬੱਲੇਬਾਜ਼ ਨੇ ਕਿਹਾ, "ਅਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਰਹੇ ਹਾਂ, ਜੋ ਚੰਗਾ ਹੈ। ਸਾਨੂੰ ਇਨ੍ਹਾਂ ਖੂਬਸੂਰ ਵਿਕਟਾਂ 'ਤੇ ਬਿਹਤਰ ਗੇਂਦਬਾਜ਼ੀ ਕਰਨੀ ਪਈ। ਪਰ ਅਸੀਂ ਵੀ ਜ਼ਿਆਦਾ ਗਲਤ ਨਹੀਂ ਕੀਤਾ।"