ETV Bharat / sports

ਮਹਿਲਾ ਕ੍ਰਿਕੇਟ : ਛੇਵੇਂ ਟੀ-20 ਮੈਚ 'ਚ ਭਾਰਤ ਨੂੰ ਮਿਲੀ ਕਰਾਰੀ ਹਾਰ - ਭਾਰਤੀ ਮਹਿਲਾ ਕ੍ਰਿਕੇਟ

ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਛੇਵੇਂ ਟੀ-20 ਮੁਕਾਬਲੇ 'ਚ ਦੱਖਣੀ ਅਫਰੀਕਾ ਦੀ ਟੀਮ ਕੋਲੋਂ 105 ਦੌੜਾਂ ਤੋਂ ਕਰਾਰੀ ਹਾਰ ਝੱਲਣੀ ਪਈ। ਦੱਖਣੀ ਅਫਰੀਕਾ ਟੀਮ ਵੱਲੋਂ ਦਿੱਤੇ ਗਏ 176 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਿਆਂ ਭਾਰਤੀ ਮਹਿਲਾ ਕ੍ਰਿਕੇਟ ਟੀਮ 17.3 ਓਵਰਾਂ ਵਿੱਚ ਸਾਰੇ ਵਿਕੇਟ ਗਵਾ ਕੇ ਮਹਿਜ 70 ਦੌੜਾਂ ਹੀ ਬਣਾ ਸਕੀ।

ਫੋਟੋ
author img

By

Published : Oct 5, 2019, 10:00 AM IST

ਸੂਰਤ : ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਲਾਲਾਭਾਈ ਕਾਂਟ੍ਰੈਕਟਰ ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਖੇਡੇ ਗਏ ਆਖ਼ਰੀ ਅਤੇ ਛੇਵੇਂ ਟੀ-20 ਮੁਕਾਬਲੇ ਵਿੱਚ 105 ਦੌੜਾਂ ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਦੱਖਣੀ ਅਫਰੀਕਾ ਟੀਮ ਵੱਲੋਂ ਦਿੱਤੇ ਗਏ 176 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਿਆਂ ਭਾਰਤੀ ਮਹਿਲਾ ਕ੍ਰਿਕੇਟ ਟੀਮ 17.3 ਓਵਰਾਂ ਵਿੱਚ ਸਾਰੇ ਵਿਕੇਟ ਗਵਾ ਕੇ ਮਹਿਜ 70 ਦੌੜਾਂ ਹੀ ਬਣਾ ਸਕੀ।

ਮੈਚ ਦੌਰਾਨ ਭਾਰਤ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। 4 ਦੌੜਾਂ ਦੀ ਕੁੱਲ ਗਿਣਤੀ ਉੱਤੇ ਸ਼ੇਫਾਲੀ ਸ਼ਰਮਾ (4) ਦੀ ਵਿਕੇਟ ਡਿੱਗਣ ਤੋਂ ਬਾਅਦ ਭਾਰਤੀ ਟੀਮ ਨੇ ਇੱਕ ਸਮੇਂ 13 ਦੌੜਾਂ ਉੱਤੇ ਹੀ 6 ਵਿਕੇਟ ਗਵਾ ਦਿੱਤੇ। ਸ਼ੇਫਾਲੀ ਤੋਂ ਇਲਾਵਾ ਸਮ੍ਰਿਤੀ ਮਾਧਨਾਂ ਨੇ 5 , ਜੇਮਿਮਾ ਰੋਡ੍ਰਿਗਵੇਜ ਨੇ 0 , ਹਰਮਨਪ੍ਰੀਤ ਕੌਰ ਨੇ 1, ਦਿਪਤੀ ਸ਼ਰਮਾ ਨੇ 2 ਅਤੇ ਤਾਨਿਆ ਭਾਟਿਆ ਨੇ 0 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਵੇਦਾ ਕ੍ਰਿਸ਼ਨਮੂਰਤੀ (26) ਅਤੇ ਅਰੁੰਧਤੀ ਰੈਡੀ (22) ਨੇ ਟੀਮ ਨੂੰ ਮੁਸ਼ਕਲ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਇਸ ਕੋਸ਼ਿਸ਼ ਵਿੱਚ ਉਹ ਕਾਮਯਾਬ ਨਾ ਹੋ ਸਕੇ। ਵੇਦਾ ਦੀ ਵਿਕੇਟ ਕੁਲ 62 ਦੌੜਾਂ 'ਤੇ ਡਿੱਗ ਗਈ ਜਦ ਕਿ ਅਰੁੰਧਤੀ 65 ਦੌੜਾਂ 'ਤੇ ਆਉਟ ਹੋ ਗਈ। ਮਾਨਸੀ ਜੋਸ਼ੀ ਤਿੰਨ ਦੌੜਾਂ 'ਤੇ ਅਜੇਤੂ ਰਹੀ ਜਦਕਿ ਅਨੁਜਾ ਪਾਟਿਲ ਨੇ ਤਿੰਨ ਦੌੜਾਂ ਬਣਾਈਆਂ। ਪੂਨਮ ਯਾਦਵ ਖਾਤਾ ਵੀ ਨਹੀਂ ਖੋਲ੍ਹ ਸਕੀ।

ਹਰਮਨਪ੍ਰੀਤ ਕੌਰ
ਹਰਮਨਪ੍ਰੀਤ ਕੌਰ

ਦੂਜੇ ਪਾਸੇ ਦੱਖਣੀ ਅਫਰੀਕਾ ਵੱਲੋਂ ਨੇਡਿਨ ਕਲੇਰਕ ਨੇ ਤਿੰਨ ਵਿਕੇਟ ਲਏ ਜਦਕਿ ਸ਼ਬਨਮ ਇਸਮਾਇਲ,ਐਨ ਵਾਸ਼ ਅਤੇ ਨੋਦੂਮੀਸੋ ਸਾਂਗਾਜੇ ਨੇ ਦੋ -ਦੋ ਵਿਕੇਟਾਂ ਦੀ ਸਫ਼ਲਤਾ ਹਾਸਲ ਕੀਤੀ। ਇਸ ਤੋਂ ਪਹਿਲਾਂ ਮਹਿਮਾਨ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ 20 ਓਵਰਾਂ ਵਿੱਚ 175 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।

ਦੱਖਣੀ ਅਫਰੀਕਾ ਦੇ ਲਈ ਲਿਜਲੇ ਲੀ ਨੇ ਸਭ ਤੋਂ ਵੱਧ 84 ਰਨ ਬਣਾਏ ਅਤੇ ਕੱਪਤਾਨ ਸੁਨ ਲੁਇਸ ਨੇ 62 ਰਨਾਂ ਦੀ ਪਾਰੀ ਖੇਡੀ। ਦੋਹਾਂ ਨੇ ਪਹਿਲਾਂ ਵਿਕੇਟ ਲਈ 15.5 ਓਵਰਾਂ ਵਿੱਚ 144 ਰਨਾਂ ਦੀ ਸਾਂਝੇਦਾਰੀ ਕੀਤੀ। ਲੀ ਨੇ ਮਹਿਜ 47 ਗੇਦਾਂ ਦਾ ਵਿੱਚ 15 ਚੌਕੇ ਅਤੇ ਇੱਕ ਛੱਕਾ ਲਗਾਇਆ ਜਦਕਿ ਲੁਇਸ ਨੇ 56 ਗੇਦਾਂ ਵਿੱਚ ਕੱਪਤਾਨੀ ਪਾਰੀ ਵਿੱਚ 7 ਚੌਕੇ ਲਗਾਏ। ਇਸ ਤੋਂ ਇਲਾਵਾ ਮਿਗਨਾਨ ਪ੍ਰੀਜ਼ ਨੇ 13 ਰਨ ਬਣਾਏ।

ਭਾਰਤ ਵੱਲੋਂ ਆਪਣਾ ਪੂਨਮ ਯਾਦਵ, ਅਰੁੰਧਤੀ ਰੈਡੀ ਅਤੇ ਆਪਣਾ 100 ਵਾਂ ਮੈਚ ਖੇਡ ਰਹੀ ਭਾਰਤੀ ਕ੍ਰਿਕੇਟ ਟੀਮ ਦੀ ਕੱਪਤਾਨ ਹਰਮਨਪ੍ਰੀਤ ਕੌਰ ਨੇ ਇੱਕ-ਇੱਕ ਸਫਲਤਾ ਹਾਸਲ ਕੀਤੀ।

Intro:Body:

Pushapraj

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.