ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਖਰਾਬ ਫਾਰਮ 'ਚੋਂ ਗੁਜ਼ਰ ਰਹੇ ਹਨ। ਵਿਰਾਟ ਨਿਊਜ਼ੀਲੈਂਡ ਅਤੇ ਫਿਰ ਆਸਟ੍ਰੇਲੀਆ ਖਿਲਾਫ ਦੌੜਾਂ ਨਹੀਂ ਬਣਾ ਸਕੇ। ਹੁਣ ਉਹ ਇੰਗਲੈਂਡ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਜਾਦੂ 19 ਫਰਵਰੀ ਤੋਂ ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 'ਚ ਦੇਖਣ ਨੂੰ ਮਿਲੇਗਾ।
ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਵਿਰਾਟ ਦੇ ਪ੍ਰਸ਼ੰਸਕ ਉਨ੍ਹਾਂ ਦੇ ਫਾਰਮ 'ਚ ਆਉਣ ਅਤੇ ਬੱਲੇ ਨਾਲ ਦੌੜਾਂ ਬਣਾਉਣ ਦੀ ਉਮੀਦ ਕਰ ਰਹੇ ਹਨ। ਅਜਿਹੇ 'ਚ ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਵਿਰਾਟ ਕੋਹਲੀ 'ਤੇ ਵੱਡਾ ਬਿਆਨ ਦਿੱਤਾ ਹੈ। ਆਮਿਰ ਫਿਲਹਾਲ ਇੰਟਰਨੈਸ਼ਨਲ ਲੀਗ ਟੀ-20 'ਚ ਡੇਜ਼ਰਟ ਵਾਈਪਰਸ ਲਈ ਖੇਡਦੇ ਨਜ਼ਰ ਆ ਰਹੇ ਹਨ।
Mohammad Amir said - " virat kohli is the best cricketer of this generation. i played against him, i know he's the best player of this era. and never ever doubt the player who delivered. virat kohli is such a kind of player who definitely come back hard". (switch). pic.twitter.com/SPfAGPgzae
— Tanuj Singh (@ImTanujSingh) January 23, 2025
ਵਿਰਾਟ ਸਭ ਤੋਂ ਵਧੀਆ ਕ੍ਰਿਕਟਰ - ਮੁਹੰਮਦ ਆਮਿਰ
ਵਿਰਾਟ ਕੋਹਲੀ ਬਾਰੇ ਗੱਲ ਕਰਦੇ ਹੋਏ ਮੁਹੰਮਦ ਆਮਿਰ ਨੇ ਕਿਹਾ, 'ਵਿਰਾਟ ਕੋਹਲੀ ਇਸ ਪੀੜ੍ਹੀ ਦੇ ਸਭ ਤੋਂ ਵਧੀਆ ਕ੍ਰਿਕਟਰ ਹਨ। ਮੈਂ ਉਨ੍ਹਾਂ ਦੇ ਖਿਲਾਫ ਖੇਡਿਆ ਹੈ, ਮੈਂ ਜਾਣਦਾ ਹਾਂ ਕਿ ਉਹ ਇਸ ਦੌਰ ਦੇ ਸਰਵਸ੍ਰੇਸ਼ਠ ਖਿਡਾਰੀ ਹਨ ਅਤੇ ਕਦੇ ਵੀ ਅਜਿਹੇ ਖਿਡਾਰੀ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ, ਜਿਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੋਵੇ। ਵਿਰਾਟ ਕੋਹਲੀ ਅਜਿਹੇ ਖਿਡਾਰੀ ਹਨ ਜੋ ਯਕੀਨੀ ਤੌਰ 'ਤੇ ਸ਼ਾਨਦਾਰ ਵਾਪਸੀ ਕਰਦੇ ਹਨ'।
ਵਿਰਾਟ ਕੋਹਲੀ ਇੰਗਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਆਪਣੀ ਫਾਰਮ ਨੂੰ ਫਿਰ ਤੋਂ ਹਾਸਿਲ ਕਰਨਾ ਚਾਹੁਣਗੇ। ਇਸ ਤੋਂ ਬਾਅਦ ਉਨ੍ਹਾਂ ਦਾ ਜਾਦੂ 2025 ਦੀ ਚੈਂਪੀਅਨਜ਼ ਟਰਾਫੀ 'ਚ ਦੇਖਣ ਨੂੰ ਮਿਲ ਸਕਦਾ ਹੈ। ਭਾਰਤੀ ਟੀਮ 2017 'ਚ ਚੈਂਪੀਅਨਜ਼ ਟਰਾਫੀ ਦੇ ਫਾਈਨਲ 'ਚ ਪਾਕਿਸਤਾਨ ਤੋਂ ਹਾਰ ਗਈ ਸੀ। ਹੁਣ ਇਕ ਵਾਰ ਫਿਰ ਵਿਰਾਟ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਨੂੰ ਖਿਤਾਬ ਦਿਵਾਉਣਾ ਚਾਹੁਣਗੇ।
Mohammad Amir said - " virat kohli is the best cricketer of this generation". (switch). pic.twitter.com/8gMChC1nsd
— Tanuj Singh (@ImTanujSingh) January 23, 2025
ਵਿਰਾਟ ਕੋਹਲੀ ਦਾ ਸ਼ਾਨਦਾਰ ਕਰੀਅਰ
ਵਿਰਾਟ ਕੋਹਲੀ ਨੇ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ 'ਚ 123 ਟੈਸਟ ਮੈਚਾਂ 'ਚ 210 ਪਾਰੀਆਂ 'ਚ 30 ਸੈਂਕੜੇ ਅਤੇ 31 ਅਰਧ ਸੈਂਕੜਿਆਂ ਦੀ ਮਦਦ ਨਾਲ 9230 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ 295 ਵਨਡੇ ਮੈਚਾਂ ਦੀਆਂ ਪਾਰੀਆਂ ਵਿਚੋਂ 283 ਮੈਚਾਂ 'ਚ ਉਨ੍ਹਾਂ ਨੇ 50 ਸੈਂਕੜੇ ਅਤੇ 72 ਅਰਧ ਸੈਂਕੜਿਆਂ ਦੀ ਮਦਦ ਨਾਲ 13906 ਦੌੜਾਂ ਬਣਾਈਆਂ ਹਨ। 125 ਮੈਚਾਂ ਦੀਆਂ 117 ਪਾਰੀਆਂ 'ਚ 1 ਸੈਂਕੜੇ ਅਤੇ 38 ਅਰਧ ਸੈਂਕੜੇ ਦੀ ਮਦਦ ਨਾਲ 4188 ਦੌੜਾਂ ਬਣਾਈਆਂ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਵਨਡੇ 'ਚ 5 ਅਤੇ ਟੀ-20 'ਚ 4 ਵਿਕਟਾਂ ਵੀ ਹਾਸਲ ਕੀਤੀਆਂ ਹਨ।