ਪੁਣੇ: ਭਾਰਤ ਦੇ ਦਿੱਗਜ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਤੇਜ਼ ਗੇਂਦਬਾਜ਼ੀ ਕਰਦੇ ਸਨ। ਸੈਣੀ ਨੇ ਸ਼ਨੀਵਾਰ ਨੂੰ ਸ੍ਰੀਲੰਕਾ ਦੇ ਖ਼ਿਲਾਫ਼ ਖੇਡੇ ਗਏ ਤੀਜੇ ਟੀ- 20 ਮੈਚ ਵਿੱਚ ਤਿੰਨ ਵਿਕੇਟਾ ਹਾਸਲ ਕੀਤੀਆ। ਭਾਰਤ ਨੇ ਇਸ ਮੈਚ ਵਿੱਚ ਸ੍ਰੀਲੰਕਾਈ ਟੀਮ ਨੂੰ 78 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਕਲੀਨ ਸਵੀਪ ਹਾਸਲ ਕਰ ਲਈ ਹੈ।
27 ਸਾਲਾਂ ਸੈਣੀ ਘਰੇਲੂ ਕ੍ਰਿਕੇਟ ਵਿੱਚ ਲਾਲ ਗੇਂਦ ਨਾਲ ਖੇਡਦੇ ਸਨ, ਪਰ ਉਨ੍ਹਾਂ ਨੇ ਕਿਹਾ ਕਿ ਸਫ਼ੈਦ ਗੇਂਦ ਨਾਲ ਗੇਂਦਬਾਜ਼ੀ ਕਰਨਾ ਹੁਣ ਉਨ੍ਹਾਂ ਦੇ ਲਈ ਆਸਾਨ ਹੋ ਗਿਆ ਹੈ। ਸੈਣੀ ਨੇ ਮੈਚ ਦੇ ਬਆਦ ਕਿਹਾ,"ਜਦ ਮੈਂ ਸ਼ੁਰੂਆਤ ਵਿੱਚ ਲਾਲ ਗੇਂਦ ਨਾਲ ਖੇਡਦਾ ਸੀ ਤਾਂ ਮੈਨੂੰ ਸਫ਼ੈਦ ਗੇਂਦ ਨਾਲ ਗੇਂਦਬਾਜ਼ੀ ਕਰਨ ਵਿੱਚ ਕਾਫ਼ੀ ਪ੍ਰੇਸ਼ਾਨੀ ਆਉਂਦੀ ਸੀ।"
-
Saini picks up his THIRD. Sri Lanka are all out for 123 runs.#TeamIndia win by 78 runs and win the series 2-0 👏🎉#INDvSL pic.twitter.com/5XwoXPeNBx
— BCCI (@BCCI) January 10, 2020 " class="align-text-top noRightClick twitterSection" data="
">Saini picks up his THIRD. Sri Lanka are all out for 123 runs.#TeamIndia win by 78 runs and win the series 2-0 👏🎉#INDvSL pic.twitter.com/5XwoXPeNBx
— BCCI (@BCCI) January 10, 2020Saini picks up his THIRD. Sri Lanka are all out for 123 runs.#TeamIndia win by 78 runs and win the series 2-0 👏🎉#INDvSL pic.twitter.com/5XwoXPeNBx
— BCCI (@BCCI) January 10, 2020
ਹੋਰ ਪੜ੍ਹੋ: ਨਵਦੀਪ ਸੈਣੀ ਦੇ ਪ੍ਰਦਰਸ਼ਨ ਨੂੰ ਦੇਖ ਗੌਤਮ ਗੰਭੀਰ ਇਹ ਰਹੀ ਉਨ੍ਹਾਂ ਦੀ ਪ੍ਰਤੀਕਿਰਿਆ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ,"ਪਰ ਹੁਣ ਅਭਿਆਸ ਕਰਨ ਦੇ ਬਾਅਦ, ਸਫ਼ੈਦ ਗੇਂਦ ਨਾਲ ਗੇਂਦਬਾਜ਼ੀ ਕਰਨਾ ਮੇਰੇ ਲਈ ਆਸਾਨ ਹੋ ਗਿਆ ਹੈ ਅਤੇ ਮੈਂ ਇਸ ਵਿੱਚ ਸੁਧਾਰ ਕਰ ਰਿਹਾ ਹਾਂ। ਮੇਰੇ ਸੀਨੀਅਰ ਵੀ ਮੇਰੀ ਕਾਫ਼ੀ ਮਦਦ ਕਰ ਰਹੇ ਹਨ ਅਤੇ ਮੈਨੂੰ ਦੱਸ ਰਹੇ ਹਨ ਕਿ ਅਲਗ ਅਲਗ ਪ੍ਰੀਸਥਿਤੀਆਂ ਵਿੱਚ ਕਿਸ ਤਰ੍ਹਾ ਦੀ ਗੇਂਦਬਾਜ਼ੀ ਕਰਨੀ ਚਾਹੀਦੀ ਹੈ।"
ਹੋਰ ਪੜ੍ਹੋ: ਸਚਿਨ ਨੇ ਦਿੱਤੀ ਦ੍ਰਵਿੜ ਨੂੰ ਜਨਮਦਿਨ ਦੀ ਵਧਾਈ, ਕਿਹਾ- ਤੁਸੀਂ ਗੇਂਦਬਾਜ਼ਾਂ ਲਈ ਸਿਰਦਰਦ ਸੀ।
ਸੈਣੀ ਨੇ ਪੂਰੀ ਸੀਰੀਜ਼ ਵਿੱਚ ਪੰਜ ਵਿਕੇਟਾ ਆਪਣੇ ਨਾਂਅ ਕੀਤੀਆ ਅਤੇ ਇਸ ਦੇ ਲਈ ਉਨ੍ਹਾਂ ਨੂੰ ਮੈਨ ਆਫ਼ ਦ ਸੀਰੀਜ਼ ਦੇ ਪੁਰਸਕਾਰ ਨਾਲ ਵੀ ਨਵਾਜ਼ਿਆ ਗਿਆ। ਭਾਰਤ ਦੇ ਲਈ ਹੁਣ ਤੱਕ ਅੱਠ ਟੀ-20 ਮੈਚ ਖੇਡਣ ਵਾਲੇ ਸੈਣੀ ਨੇ ਕਿਹਾ ਕਿ, ਉਹ ਸ਼ੁਰੂ ਤੋਂ ਹੀ ਕੁਦਰਤੀ ਤੌਰ ਤੋਂ ਹੀ ਤੇਜ਼ ਗੇਂਦਬਾਜ਼ੀ ਕਰਦੇ ਆ ਰਹੇ ਹਨ, ਪਰ ਉਹ ਆਪਣੀ ਫਿਟਨੈਸ ਦਾ ਵੀ ਧਿਆਨ ਰੱਖਦੇ ਹਨ।