ਓਡੇਂਸੇ: ਨੌਜਵਾਨ ਲਕਸ਼ੇ ਸੇਨ ਨੇ ਹਮਵਤਨ ਭਾਰਤੀ ਸੌਰਭ ਵਰਮਾ ਨੂੰ ਸਿੱਧੇ ਗੇਮ ਵਿਚ ਹਰਾ ਕੇ ਬੁੱਧਵਾਰ ਨੂੰ ਡੈਨਮਾਰਕ ਓਪਨ (Denmark Open) ਸੁਪਰ 1000 ਬੈਡਮਿੰਟਨ ਟੂਰਨਾਮੈਂਟ (Badminton Tournament) ਦੇ ਦੂਜੇ ਦੌਰ ਵਿਚ ਥਾਂ ਬਣਾਈ। ਪਰ ਸਾਈਨਾ ਨੇਹਵਾਲ (Saina Nehwal) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਪਿਛਲੇ ਐਤਵਾਰ ਨੂੰ ਡਚ ਓਪਨ (Dutch Open) ਵਿਚ ਉਪ ਜੇਤੂ ਰਹੇ ਲਕਸ਼ੇ ਨੇ ਇਕ ਪਾਸੜ ਮੁਕਾਬਲੇ ਵਿਚ ਰਾਸ਼ਟਰੀ ਚੈਂਪੀਅਨ ਸੌਰਭ (National Champion Saurabh) ਨੂੰ 26 ਮਿੰਟ ਵਿਚ 21-9, 21-7 ਨਾਲ ਹਰਾਇਆ। ਟ੍ਰਾਇਲ ਵਿਚ ਇਕੋ ਇਕ ਮੈਚ ਹਾਰਣ ਤੋਂ ਬਾਅਦ ਸੁਦਿਰਮਨ ਕੱਪ (Sudirman Cup) ਅਤੇ ਥਾਮਸ ਕੱਪ ਫਾਈਨਲ ਦੀ ਟੀਮ ਵਿਚ ਥਾਂ ਬਣਾਉਣ ਵਿਚ ਅਸਫਲ ਰਹੇ। ਅਲਮੋਡਾ ਵਾਸੀ 20 ਸਾਲ ਦੇ ਲਕਸ਼ੇ ਦੀ ਭਿੜੰਤ ਅਗਲੇ ਦੌਰ ਵਿਚ ਦੂਜਾ ਦਰਜਾ ਪ੍ਰਾਪਤ ਅਤੇ ਓਲੰਪਿਕ ਚੈਂਪੀਅਨ ਡੈਨਮਾਰਕ (Olympic champion Denmark) ਦੇ ਵਿਕਟਰ ਐਕਸੇਲਸਨ ਤੋਂ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ-ਅੱਜ ਫੇਰ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ, ਜਾਣੋ ਆਪਣੇ ਸ਼ਹਿਰ ਦਾ ਰੇਟ
ਗ੍ਰੋਇਨ ਵਿਚ ਸੱਟ ਕਾਰਣ ਉਬੇਰ ਕੱਪ ਫਾਈਨਲ ਮੈਚ (Uber Cup Final Match) ਵਿਚਾਲਿਓਂ ਹੱਟਣ ਵਾਲੀ ਲੰਡਨ ਓਲੰਪਿਕ (London Olympics) ਦੀ ਕਾਂਸੀ ਤਮਗਾ ਜੇਤੂ ਸਾਈਨਾ (Bronze medalist Saina) ਨੂੰ ਪਹਿਲੇ ਦੌਰ ਵਿਚ ਜਾਪਾਨ ਦੀ ਦੁਨੀਆ ਦੀ 20ਵੇਂ ਨੰਬਰ ਦੀ ਖਿਡਾਰੀ ਆਇਆ ਓਹੋਰੀ ਨੇ ਪਹਿਲੇ ਦੌਰ ਵਿਚ 21-16, 21-14 ਨਾਲ ਹਰਾਇਆ।
ਚੋਟੀ ਦੇ 10 ਵਿਚ ਸ਼ਾਮਲ ਰਹਿ ਚੁੱਕੇ ਐੱਚ.ਐੱਸ. ਪ੍ਰਣਯ ਵੀ 6ਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਥੋਨਾਥਨ ਕ੍ਰਿਸਟੀ ਦੇ ਖਿਲਾਫ ਸਿੱਧੇ ਗੇਮ ਵਿਚ 18-21, 19-21 ਦੀ ਹਾਰ ਦੇ ਨਾਲ ਮੁਕਾਬਲੇਬਾਜ਼ੀ ਵਿਚੋਂ ਬਾਹਰ ਹੋ ਗਏ। ਜਦੋਂ ਕਿ ਸਾਲ 2014 ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਪਾਰੂਪੱਲੀ ਕਸ਼ਯਪ ਨੂੰ ਚੀਨੀ ਤਾਈਪੇ ਦੇ ਚੌਥਾ ਦਰਜਾ ਪ੍ਰਾਪਤ ਚਾਊ ਟਿਏਨ ਚੇਨ ਦੇ ਖਿਲਾਫ 0-3 ਨਾਲ ਪਿੱਛੜਣ ਤੋਂ ਬਾਅਦ ਮੁਕਾਬਲੇ ਦੇ ਵਿਚਾਲਿਓਂ ਹੱਟ ਗਏ।
ਇਹ ਵੀ ਪੜ੍ਹੋ-ਹੁਣ ਸੂਬੇ ਦੇ ਇਸ ਜ਼ਿਲ੍ਹੇ 'ਚੋਂ ਡੇਂਗੂ ਦੇ 60 ਮਾਮਲੇ ਆਏ ਸਾਹਮਣੇ
ਭਾਰਤ ਦੇ ਜੋੜੀ ਖਿਡਾਰੀਆਂ ਨੇ ਵੀ ਨਿਰਾਸ਼ ਕੀਤਾ ਅਤੇ ਸਾਤਵਿਕਸਾਈਰਾਜ ਰੰਕੀਰੇੱਡੀ ਅਤੇ ਅਸ਼ਵਨੀ ਪੇਨੱਪਾ ਤੋਂ ਇਲਾਵਾ ਕੋਈ ਵਿਰੋਧੀ ਜੋੜੀਆਂ ਨੂੰ ਟੱਕਰ ਨਹੀਂ ਦੇ ਪਾਇਆ। ਸਾਤਵਿਕ ਅਤੇ ਅਸ਼ਵਨੀ ਨੂੰ ਵੀ ਹਾਲਾਂਕਿ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਜੋੜੀ ਨੇ ਫੇਂਗ ਯਾਨ ਝੀ ਅਤੇ ਡਿਊ ਯੁਈ ਦੀ ਚੀਨ ਦੀ ਜੋੜੀ ਦੇ ਖਿਲਾਫ 17-21, 21-14, 11-21 ਤੋਂ ਹਾਰ ਝੱਲਣੀ ਪਈ।
ਮਹਿਲਾ ਜੋੜੀ ਵਿਚ ਮੇਘਨਾ ਜੱਕਮਪੁੜੀ ਅਤੇ ਪੂਰਵਿਸ਼ਾ ਐੱਸ. ਰਾਮ ਨੂੰ ਨਿਤਾ ਵਾਯੋਲਿਨਾ ਮਾਰਵਾਹ ਅਤੇ ਪੁੱਤਰੀ ਸੇਕਾਹ ਦੀ ਇੰਡੋਨੇਸ਼ੀਆ ਦੀ ਜੋੜੀ ਦੇ ਖਿਲਾਫ 8-21, 7-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਸ਼ਵਨੀ ਅਤੇ ਐੱਨ. ਸਿੱਕੀ ਰੇੱਡੀ ਦੀ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਜੋੜੀ ਨੂੰ ਲੀ ਸੋਹੀ ਅਤੇ ਸ਼ਿਨ ਸਯੁੰਗਚਾਨ ਦੀ ਕੋਰੀਆ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਦੇ ਹੱਥੋਂ 17-21, 13-21 ਤੋਂ ਹਾਰ ਮਿਲੀ।
ਇਹ ਵੀ ਪੜ੍ਹੋ- ਅੱਜ ਪੂਰਾ ਹੋਵੇਗਾ 100 ਕਰੋੜ ਕੋਰੋਨਾ ਟੀਕਾਕਰਨ, ਦੇਸ਼ ਭਰ 'ਚ ਰੱਖੇ ਪ੍ਰੋਗਰਾਮ