ETV Bharat / sports

Exclusive : ਮੈਨੂੰ ਲੋਕਾਂ ਦੀਆਂ ਉਮੀਦਾਂ ਦਬਾਅ ਨਹੀਂ ਜਿੰਮੇਵਾਰੀ ਲੱਗਦੀਆਂ ਨੇ - ਪੀਵੀ ਸਿੰਧੂ

ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਪੀਵੀ ਸਿੰਧੂ ਨੇ ਆਪਣੇ ਸਮਾਂ ਸਾਰਣੀ ਨੂੰ ਲੈ ਕੇ ਕਿਹਾ ਕਿ ਬੈਡਮਿੰਟਨ ਲਈ ਜਜ਼ਬਾ ਹੈ ਇਸ ਲਈ ਮੈਨੂੰ ਇਹ ਕਦੇ ਮੁਸ਼ਕਿਲ ਨਹੀਂ ਲੱਗਿਆ ਅਤੇ ਕੁੱਝਧ ਪਾਉਣ ਲਈ ਤਾਂ ਕੁੱਝ ਗੁਆਉਣਾ ਹੀ ਪੈਂਦਾ ਹੈ।

exclusive i will aim for the gold medal in tokyo olympics says pv sindhu
Exclusive : ਮੈਨੂੰ ਲੋਕਾਂ ਦੀਆਂ ਉਮੀਦਾਂ ਦਬਾਅ ਨਹੀਂ ਜਿੰਮੇਵਾਰੀ ਲੱਗਦੀਆਂ ਨੇ - ਪੀਵੀ ਸਿੰਧੂ
author img

By

Published : Feb 3, 2020, 9:47 PM IST

ਹੈਦਰਾਬਾਦ : ਵਿਸ਼ਵ ਚੈਂਪੀਅਨ ਅਤੇ ਭਾਰਤ ਦੀ ਮਸ਼ਹੂਰ ਖਿਡਾਰਣ ਪੀਵੀ ਸਿੰਧੂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ, ਇਸ ਦੌਰਾਨ ਉਨ੍ਹਾਂ ਨੇ ਆਪਣੀ ਓਲੰਪਿਕ ਦੀ ਤਿਆਰੀ ਤੋਂ ਲੈ ਕੇ ਹੈਦਰਾਬਾਦ ਹੰਟਰਜ਼ ਦੇ ਨਾਲ ਤੈਅ ਕੀਤੇ ਸਫ਼ਰ ਬਾਰੇ ਵੀ ਚਾਨਣਾ ਪਾਇਆ।

ਹੈਦਰਾਬਾਦ ਹੰਟਰਜ਼

ਸਿੰਧੂ ਤੋਂ ਉਨ੍ਹਾਂ ਦੀ ਪੰਸਦੀਦਾ ਪੀਬੀਐੱਲ ਟੀਮ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਕਿਹਾ ਪਹਿਲੇ ਸੀਜ਼ਨ ਵਿੱਚ ਮੈਂ ਲਖਨਊ (ਅਵਧ ਵਰਿਅਰਜ਼) ਵਿੱਚ ਸੀ, ਫ਼ਿਰ ਮੈਂ ਦੂਸਰੀ ਵਾਰ ਚੇਨੱਈ (ਚੇਨੱਈ ਸੁਪਰਸਟਾਰਜ਼) ਵਿੱਚ ਸੀ ਅਤੇ ਪਿਛਲੀ 2 ਵਾਰ ਮੈਂ ਹੈਦਰਾਬਾਦ ਟੀਮ ਵਿੱਚ ਹਾਂ।

ਮੇਰੇ ਲਈ ਹੈਦਰਾਬਾਦ ਕਾਫ਼ੀ ਅਲੱਗ ਟੀਮ ਸੀ ਕਿਉਂਕਿ ਇਹ ਘਰੇਲੂ ਟੀਮ ਵਰਗੀ ਹੈ ਅਤੇ ਮੈਨੂੰ ਕਾਫ਼ੀ ਖ਼ੁਸ਼ੀ ਮਿਲਦੀ ਹੈ, ਜਦ ਮੈਂ ਘਰੇਲੂ ਟੀਮ ਲਈ ਖੇਡਦੀ ਹਾਂ। ਹੈਦਰਾਬਾਦ ਤੋਂ ਹੋਣ ਦੇ ਨਾਤੇ ਲੋਕ ਵੀ ਇਹੀ ਚਾਹੁੰਦੇ ਸਨ ਕਿ ਮੈਂ ਹੈਦਰਾਬਾਦ ਤੋਂ ਖੇਡਾ। ਆਪਣੇ ਸਮਾਂ ਸਾਰਣੀ ਬਾਰੇ ਸਿੰਧੂ ਨੇ ਕਿਹਾ ਕਿ ਬੈਡਮਿੰਟਨ ਲਈ ਮੇਰੇ ਵਿੱਚ ਜਜ਼ਬਾ ਹੈ ਇਸ ਲਈ ਮੈਨੂੰ ਇਹ ਕਾਫ਼ੀ ਮੁਸ਼ਕਿਲ ਨਹੀਂ ਲੱਗਿਆ ਅਤੇ ਕੁੱਝ ਪਾਉਣ ਲਈ ਤਾਂ ਕੁੱਝ ਗੁਆਉਣਾ ਹੀ ਪੈਂਦਾ ਹੈ।

PV Sindhu
ਪੀਵੀ ਸਿੰਧੂ।

ਰਿਓ ਓਲੰਪਿਕ

ਰਿਓ ਓਲੰਪਿਕ ਵਿੱਚ ਕੀਤੇ ਗਏ ਆਪਣੇ ਸੰਘਰਸ਼ ਨੂੰ ਲੈ ਕੇ ਸਿੰਧੂ ਨੇ ਦੱਸਿਆ ਕਿ ਇਹ ਗੱਲ ਸੱਚ ਹੈ ਕਿ ਜਦ ਮੈਂ ਰਿਓ ਓਲੰਪਿਕ ਲਈ ਗਈ ਸੀ ਤਾਂ ਮੈਂ 20-30 ਦਿਨਾਂ ਤੱਕ ਆਪਣੇ ਮੋਬਾਈਲ ਤੋਂ ਦੂਰ ਸੀ, ਪਰ ਮੈਨੂੰ ਬੁਰਾ ਨਹੀਂ ਲੱਗਿਆ ਕਿਉਂਕਿ ਮੈਨੂੰ ਬਾਅਦ ਵਿੱਚ ਚਾਂਦੀ ਤਮਗ਼ਾ ਮਿਲਿਆ ਤਾਂ ਮੈਂ ਸਾਰਾ ਸੰਘਰਸ਼ ਭੁੱਲ ਗਈ ਸੀ।

ਟੋਕਿਓ ਓਲੰਪਿਕ 2020

ਟੋਕਿਓ ਓਲੰਪਿਕ ਵਿੱਚ ਕੁਆਲੀਫ਼ਾਈ ਬਾਰੇ ਸਿੰਧੂ ਨੇ ਕਿਹਾ ਕਿ ਟੋਕਿਓ ਓਲੰਪਿਕ ਲਈ ਕੁਆਲੀਫ਼ਾਈ ਮੁਕਾਬਲੇ ਚੱਲ ਰਹੇ ਹਨ ਅਤੇ ਸਾਡੇ ਲਈ ਇੱਕ-ਇੱਕ ਟੂਰਨਾਮੈਂਟ ਕਾਫ਼ੀ ਜ਼ਰੂਰੀ ਹੈ। ਹਾਲਾਂਕਿ ਇਹ ਓਲੰਪਿਕ ਤਮਗ਼ਾ ਜਿੱਤਣਾ ਸੌਖਾ ਨਹੀਂ ਹੈ ਪਰ ਸਭ ਦੀ ਕੋਸ਼ਿਸ਼ ਰਹੇਗੀ ਤਮਗ਼ਾ ਜਿੱਤਣ ਦੀ।

ਲੋਕਾਂ ਦੀ ਉਮੀਦਾਂ ਨੂੰ ਲੈ ਕੇ ਸਿੰਧੂ ਨੇ ਕਿਹਾ ਕਿ ਉਸ ਨੂੰ ਵਧੀਆ ਲੱਗਦਾ ਹੈ ਜਦ ਲੋਕ ਉਨ੍ਹਾਂ ਦੇ ਲਈ ਹੱਲਾਸ਼ੇਰੀ ਦਿੰਦੇ ਹਨ। ਸਿੰਧੂ ਨੇ ਕਿਹਾ ਕਿ ਕਦੇ ਤੁਸੀਂ ਹਾਰਦੇ ਹੋ ਤੇ ਕਦੇ ਤੁਸੀਂ ਜਿੱਤਦੇ ਹੋ, ਇਹ ਸਭ ਜਿੰਦਗੀ ਦਾ ਹਿੱਸਾ ਹੈ। ਬਾਕੀ ਰਹੀ ਗੱਲ ਪ੍ਰੈਸ਼ਰ ਦੀ ਤਾਂ ਮੈਨੂੰ ਲੋਕਾਂ ਦੀ ਉਮੀਦਾਂ ਪ੍ਰੈਸ਼ਰ ਨਹੀਂ ਜਿੰਮੇਵਾਰੀ ਲੱਗਦੀ ਹੈ ਅਤੇ ਜਦ ਮੈਂ ਕੋਰਟ ਉੱਤੇ ਜਾਂਦੀ ਹੈ ਤਾਂ ਮੈਂ ਆਪਣਾ ਵਧੀਆ ਪ੍ਰਦਰਸ਼ਨ ਦੇਣ ਲਈ ਜਾਂਦੀ ਹਾਂ।

ਵੇਖੋ ਵੀਡੀਓ।

ਸਿੰਧੂ ਤੋਂ ਇਲਾਵਾ ਹੈਦਰਾਬਾਦ ਹੰਟਰਜ਼ ਦੇ ਮਾਲਿਕ ਡਾ ਵੀ ਕੇ ਰਾਓ ਵੀ ਮੌਜੂਦ ਸਨ, ਉਨ੍ਹਾਂ ਨੇ ਆਪਣੇ ਅਨੁਭਵ ਵੰਡਦੇ ਹੋਏ ਕਿਹਾ ਕਿ ਮੈਂ ਆਪਣੇ ਕਾਲਜ ਦੇ ਦਿਨਾਂ ਤੋਂ ਬੈਡਮਿੰਟਨ ਨੂੰ ਪਸੰਦ ਕਰਦਾ ਆ ਰਿਹਾ ਹਾਂ ਉਹ ਗੱਲ ਅਲੱਗ ਹੈ ਕਿ ਮੈਂ ਉਨ੍ਹਾਂ ਦਿਨਾਂ ਵਿੱਚ ਇੱਕ ਟੀਮ ਨਹੀਂ ਖ਼ਰੀਦ ਸਕਿਆ ਪਰ 4 ਸਾਲ ਪਹਿਲਾਂ ਮੈਨੂੰ ਲੱਗਿਆ ਕਿ ਹੁਣ ਮੈਂ ਖ਼ਰੀਦ ਸਕਦਾ ਹਾਂ।

ਸਿੰਧੂ ਨੂੰ ਆਪਣੀ ਟੀਮ ਨਾਲ ਜੁੜਣ ਤੋਂ ਲੈ ਕੇ ਡਾ ਵੀ ਕੇ ਰਾਓ ਨੇ ਕਿਹਾ ਇਹ ਕਾਫ਼ੀ ਮੁਸ਼ਕਿਲ ਸੀ ਕਿਉਂਕਿ ਸਾਰੀਆਂ ਟੀਮਾਂ ਨੂੰ ਪੀਵੀ ਸਿੰਧੂ ਚਾਹੀਦੀ ਸੀ ਅਤੇ ਸਾਰੇ ਲੋਕ ਇੰਨਾਂ ਨੂੰ ਟੀਮ ਨਾਲ ਜੋੜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਬਾਅਦ ਵਿੱਚ ਇੱਕ ਲਾਟਰੀ ਦੀ ਤਰ੍ਹਾਂ ਸਿੰਧੂ ਸਾਡੀ ਟੀਮ ਦੇ ਨਾਲ ਜੁੜੀ।

Intro:Body:

P V SInDHu 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.