ETV Bharat / sitara

ਵੀਰ ਦਾਸ ਨੇ ਇਨ੍ਹਾਂ ਕਾਲਾਕਾਰਾਂ ਤੋਂ ਲਈ 'ਹੱਸਮੁਖ' ਦੇ ਕਿਰਦਾਰ ਦੀ ਪ੍ਰੇਰਣਾ

author img

By

Published : Apr 11, 2020, 3:59 PM IST

ਅਦਾਕਾਰ ਵੀਰ ਦਾਸ ਨੇ ਆਪਣੀ ਅਗਾਮੀ ਵੈਬ ਸੀਰੀਜ਼ 'ਹੱਸਮੁੱਖ' ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਇਸ ਕਿਰਦਾਰ ਨੂੰ ਪਰਦੇ ਉੱਤੇ ਨਿਭਾਇਆ ਹੈ।

vir das opens up on hasmukh creative journey
ਫ਼ੋਟੋ

ਮੁੰਬਈ: ਅਦਾਕਾਰ-ਕਾਮੇਡੀਅਨ ਵੀਰ ਦਾਸ ਨੇ ਆਪਣੀ ਅਗਾਮੀ ਵੈਬ ਸੀਰੀਜ਼ 'ਹੱਸਮੁੱਖ' ਨੂੰ ਲੈ ਕੇ ਖ਼ੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਇਸ ਕਿਰਦਾਰ ਨੂੰ ਪਰਦੇ ਉੱਤੇ ਨਿਭਾਇਆ ਹੈ।

ਵੀਰ ਨੇ ਕਿਹਾ,"ਹਸਮੁੱਖ ਇੱਕ ਪੂਰੀ ਤਰ੍ਹਾਂ ਨਾਲ ਕਾਲਪਨਿਕ ਕਹਾਣੀ ਹੈ ਪਰ ਹਰ ਕਾਲਪਨਿਕ ਕਹਾਣੀ ਕਿਸੇ ਨਾ ਕਿਸੇ ਖ਼ਤਰਨਾਕ ਕਲਪਨਾ ਨਾਲ ਆਉਂਦੀ ਹੈ। ਕੋਈ ਵੀ ਅਮੋਲ ਪਾਲੇਕਰ ਨੂੰ ਪਰਦੇ ਉੱਤੇ ਦੇਖਣ ਤੋਂ ਬਾਅਦ ਇਸ ਦੀ ਕਲਪਨਾ ਨਹੀਂ ਕਰ ਸਕਦਾ ਹੈ ਕਿ ਉਨ੍ਹਾਂ ਦਾ ਇੱਕ ਹਿੱਸਾ ਨਕਰਾਤਮਕ ਵੀ ਹੈ। ਉਨ੍ਹਾਂ ਦਾ ਆਨ ਸਕ੍ਰੀਨ ਪਾਤਰ ਕਾਫ਼ੀ ਮਿਲਣਸਾਰ ਤੇ ਪਿਆਰ ਵਾਲਾ ਹੈ। ਹਸਮੁੱਖ ਵੀ ਅਜਿਹਾ ਹੀ ਹੈ।"

ਉਨ੍ਹਾਂ ਨੇ ਅੱਗੇ ਕਿਹਾ,"ਮੈਂ ਇਨ੍ਹਾਂ ਦਿੱਗਜ਼ ਕਲਾਕਾਰਾਂ ਦੀ ਮਾਸੂਮੀਅਤ ਨੂੰ ਖ਼ੁਦ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਲਈ ਇੱਕ ਹੋਰ ਪ੍ਰੇਰਣਾ ਪੀਟਰ ਸੇਲਰਸ ਸੀ, ਜਿਨ੍ਹਾਂ ਦੀ ਕਾਮਿਕ ਟਾਈਮਿੰਗ ਦਾ ਬਹੁਤ ਵੱਡਾ ਫੈਨ ਹਾਂ।" ਇਹ ਸੀਰੀਜ਼ ਸਹਾਰਨਪੁਰ ਦੇ ਇੱਕ ਨੌਜਵਾਨ ਦੀ ਕਹਾਣੀ 'ਤੇ ਅਧਾਰਿਤ ਹੈ, ਜੋ ਦੁਨੀਆ ਦਾ ਸਭ ਤੋਂ ਵੱਡਾ ਕਾਮੇਡੀਅਨ ਬਣਨਾ ਚਾਹੁੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.