ਲਾਸ ਏਂਜਲਸ: ਪਿਛਲੇ ਕਈ ਦਿਨਾਂ ਤੋਂ ਪ੍ਰਿਯੰਕਾ ਚੋਪੜਾ ਦੀ ਜੇਠਾਣੀ ਅਤੇ ਹਾਲੀਵੁੱਡ ਸਟਾਰ ਸੋਫੀ ਟਰਨਰ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਹੁਣ ਸੋਫੀ ਟਰਨਰ ਦੀ ਬੇਬੀ ਬੰਪ ਦੀ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।
- " class="align-text-top noRightClick twitterSection" data="
">
ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ 24 ਸਾਲਾ 'ਗੇਮ ਆਫ ਥ੍ਰੋਨਸ' ਸਟਾਰ ਆਪਣੇ ਪਤੀ ਅਤੇ ਗਾਇਕ ਜੋ ਜੋਨਸ ਨਾਲ ਵੌਕ ਰਹੀ ਸੀ। ਅਦਾਕਾਰਾ ਨੇ ਉਸ ਸਮੇਂ ਸਵੈਟਸ਼ਰਟ, ਲੈਗਿੰਗਜ਼ ਅਤੇ ਚੱਪਲਾਂ ਨਾਲ ਮਾਸਕ ਪਾਇਆ ਹੋਇਆ ਸੀ। ਉੱਥੇ ਹੀ 30 ਸਾਲਾ ਗਾਇਕ ਲਾਲ ਰੰਗ ਦੀ ਟੀ-ਸ਼ਰਟ ਜੀਨਸ ਨਾਲ ਲਾਈਟ ਜੈਕੇਟ ਵਿੱਚ ਸਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਫੇਸ ਮਾਸਕ ਵੀ ਸੀ।
- " class="align-text-top noRightClick twitterSection" data="
">
ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਸਟਾਰ ਦੇ ਪ੍ਰਸ਼ੰਸਕ ਇਸ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਫਰਵਰੀ ਵਿੱਚ ਖ਼ਬਰ ਆਈ ਸੀ ਕਿ ਇਹ ਜੋੜਾ ਆਪਣੇ ਪਹਿਲੇ ਬੱਚੇ ਲਈ ਬਹੁਤ ਉਤਸੁਕ ਹੈ, ਹਾਲਾਂਕਿ ਉਨ੍ਹਾਂ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਜੋ ਜੋਨਸ ਅਤੇ ਟਰਨਰ ਨੇ ਪਿਛਲੇ ਸਾਲ ਬਿਲਬੋਰਡ ਸੰਗੀਤ ਅਵਾਰਡ ਤੋਂ ਬਾਅਦ ਮਈ 2019 ਵਿੱਚ ਲਾਸ ਵੇਗਾਸ ਵਿੱਚ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦਾ ਦੂਜਾ ਵਿਆਹ ਗਰਮੀਆਂ ਦੇ ਅੰਤ ਤੋਂ ਬਾਅਦ ਫਰਾਂਸ ਵਿੱਚ ਹੋਇਆ।