ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਸਤਿੰਦਰ ਸਰਦਾਜ ਦਾ ਨਵਾਂ ਗੀਤ 'ਹਮਾਯਤ (The Help)' ਦਰਸ਼ਕਾਂ ਦੇ ਰੂ- ਬ-ਰੂ ਹੋ ਚੁੱਕਿਆ ਹੈ। 19 ਸਤੰਬਰ ਨੂੰ ਇਹ ਗੀਤ ਸਾਗਾ ਹਿੱਟਸ ਦੇ ਬੈਨਰ ਹੇਠ ਰਿਲੀਜ਼ ਹੋਇਆ। ਇਸ ਗੀਤ ਦੇ ਗਾਇਕ, ਲਿਖਾਰੀ ਅਤੇ ਕੰਮਪੋਜ਼ਰ ਸਤਿੰਦਰ ਸਰਦਾਜ ਹਨ।ਗੀਤ ਦਾ ਮਿਊਜ਼ਿਕ ਨਿਰਦੇਸ਼ਨ ਬੀਟ ਮਨਿਸਟਰ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਦੇ ਵਿੱਚ ਮਨੁੱਖਤਾ ਦੀ ਸੇਵਾ ਵਿਖਾਈ ਗਈ ਹੈ। ਵੀਡੀਓ 'ਚ ਸਤਿੰਦਰ ਸਰਤਾਜ ਪ੍ਰਭ ਆਸਰਾ ਆਸ਼ਰਮ ਜਾਂਦੇ ਹਨ। ਆਸ਼ਰਮ ਜਾ ਕੇ ਲੋਕਾਂ ਦੇ ਦੁੱਖ ਵੇਖ ਕੇ ਸਤਿੰਦਰ ਸਰਤਾਜ ਭਾਵੁਕ ਹੋ ਜਾਂਦੇ ਹਨ। ਵੀਡੀਓ ਦੇ ਵਿੱਚ ਦਫ਼ਤਰ ਦੀ ਜ਼ਿੰਦਗੀ ਵੀ ਵਿਖਾਈ ਗਈ ਹੈ।
ਹੋਰ ਪੜ੍ਹੋ: ਅਮਿਤ ਸ਼ਾਹ ਦੇ ਬਿਆਨ 'ਤੇ ਬੋਲੇ ਮਸ਼ਹੂਰ ਅਦਾਕਾਰ ਰਜਨੀਕਾਂਤ
ਨਾਨਕ ਦੁਖੀਆ ਸਭ ਸੰਸਾਰ, ਗੀਤ ਦੀ ਵੀਡੀਓ ਦੇ ਵਿੱਚ ਵੇਖਣ ਨੂੰ ਮਿਲਦਾ ਹੈ। ਇੱਕ ਚਪੜਾਸੀ ਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ। ਦਫ਼ਤਰ ਦੇ ਬੌਸ ਸਤਿੰਦਰ ਸਰਤਾਜ ਉਸ ਚਪੜਾਸੀ ਦੀ ਮਦਦ ਕਰਦੇ ਹਨ। ਇਸ ਤੋਂ ਇਲਾਵਾ ਗੀਤ ਦੇ ਵਿੱਚ ਇਹ ਹੀ ਸੁਨੇਹਾ ਦਿੱਤਾ ਹੈ ਕਿ ਹਰ ਇੱਕ ਦੀ ਮਦਦ ਕਰੋ ਅਤੇ ਹਰ ਇੱਕ ਦੀ ਮਿਹਨਤ ਵੇਖ ਕੇ ਉਸ ਦੀ ਸ਼ਲਾਘਾ ਕਰੋਂ ਨਾ ਕੇ ਬੁਰਾਈ। 19 ਸਤੰਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 5 ਲੱਖ ਤੋਂ ਵਧ ਲੋਕ ਵੇਖ ਚੁੱਕੇ ਹਨ।
- " class="align-text-top noRightClick twitterSection" data="">
ਹੋਰ ਪੜ੍ਹੋ: ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ਿਲਮ ਨਿੱਕਾ ਜ਼ੈਲਦਾਰ 3 ਦਾ ਮਿਊਜ਼ਿਕ ਸੁਪਰਹਿੱਟ
ਜ਼ਿਕਰਯੋਗ ਹੈ ਕਿ ਸਤਿੰਦਰ ਸਰਤਾਜ ਅਜਿਹੇ ਕਲਾਕਾਰ ਵਿੱਚੋਂ ਹਨ ਜਿਨ੍ਹਾਂ ਨੇ ਸੰਗੀਤ ਜਗਤ 'ਚ ਤਾਂ ਨਾਂਅ ਕਮਾਇਆ ਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਹਾਲੀਵੁੱਡ ਫ਼ਿਲਮ 'ਦੀ ਬਲੈਕ ਪ੍ਰਿੰਸ' ਤੋਂ ਕੀਤੀ ਸੀ। ਸਤਿੰਦਰ ਸਰਤਾਜ ਪੰਜਾਬ ਦੇ ਉਨ੍ਹਾਂ ਕਲਾਕਾਰਾਂ ਵਿੱਚੋਂ ਹਨ ਜਿਨ੍ਹਾਂ ਨੇ ਸਾਫ਼ ਸੁਥਰੀ ਗਾਇਕੀ ਨੂੰ ਹੀ ਅਪਨਾਇਆ ਹੈ।