ਮੁੰਬਈ: ਫਿਲਮ 'ਸੰਜੂ' 'ਚ ਨਿਭਾਏ ਮਾਨਯਤਾ ਦੱਤ ਦੇ ਕਿਰਦਾਰ 'ਤੇ ਅਦਾਕਾਰ ਦੀਯਾ ਮਿਰਜ਼ਾ ਨੇ ਕਿਹਾ ਕਿ ਇਸ ਫ਼ਿਲਮ 'ਚ ਮਾਨਅਤਾ ਦੱਤ ਦੀ ਭੂਮਿਕਾ ਨਿਭਾਉਣਾ ਉਸ ਲਈ ਬੇਹਦ ਖ਼ਾਸ ਸੀ ਜਿਸ ਨੂੰ ਉਹ ਕਦੇ ਨਹੀਂ ਭੁੱਲੇਗੀ। ਦੱਸਣਯੋਗ ਹੈ ਕਿ ਸਾਲ 2018 'ਚ ਆਈ ਅਦਾਕਾਰ ਸੰਜੇ ਦੱਤ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ ਸੰਜੂ 'ਚ ਦੀਯਾ ਨੇ ਮਾਨਯਤਾ ਦੀ ਭੂਮਿਕਾ ਨਿਭਾਈ ਸੀ। ਫਿਲਮ 'ਚ ਅਦਾਕਾਰ ਰਣਬੀਰ ਕਪੂਰ ਨੇ ਸੰਜੇ ਦੱਤ ਦੀ ਭੂਮਿਕਾ ਨਿਭਾਈ ਸੀ।
ਰਾਜ ਕੁਮਾਰ ਹਿਰਾਨੀ ਵੱਲੋਂ ਡਾਇਰੈਕਟ ਕੀਤੀ ਇਸ ਫਿਲਮ 'ਚ ਸੰਜੇ ਦੱਤ ਦੇ ਅਸਲ ਜੀਵਨ ਨੂੰ ਦਿਖਾਇਆ ਗਿਆ ਹੈ।
ਦੀਆ ਨੇ ਇਸ ਬਾਰੇ ਕਿਹਾ, "ਰਾਜੂ ਸਰ ਨਾਲ ਪਹਿਲਾਂ ਕੰਮ ਕਰਨ ਕਾਰਨ ਉਨ੍ਹਾਂ ਨਾਲ ਕੰਮ ਕਰਨ 'ਚ ਕੋਈ ਮੁਸ਼ਕਲ ਨਹੀਂ ਹੋਈ, ਜਿਸ ਕਾਰਨ ਮੈਂ ਇਸ ਕਿਰਦਾਰ ਨੂੰ ਵਧੀਆ ਤਰੀਕੇ ਨਾਲ ਨਿਭਾਅ ਸਕੀ। ਅਦਾਕਾਰਾ ਨੇ ਇਹ ਵੀ ਕਿਹਾ ਕਿ ਇਹ ਮੇਰੇ ਲਈ ਮੌਕਾ ਸੀ ਕਿ ਮੈਂ ਮਾਨਯਤਾ ਦੱਤ ਦੀ ਅਸਲ ਜ਼ਿੰਦਗੀ ਨੂੰ ਪਰਦੇ 'ਤੇ ਜੀਵਤ ਰੱਖ ਸਕਾ ਅਤੇ ਮੈਨੂੰ ਉਮੀਦ ਹੈ ਕਿ ਮੈਂ ਇਸ ਕਿਰਦਾਰ ਨਾਲ ਨਿਆਂ ਕੀਤਾ ਹੈ।"
ਉਨ੍ਹਾਂ ਅੱਗੇ ਕਿਹਾ, "ਉਸ ਸਮੇਂ ਜੋ ਵੀ ਅਨੁਭਵ ਕੀਤਾ ਜਾ ਰਿਹਾ ਸੀ ਉਹ ਅਸਲ ਸੀ। ਸੰਜੇ ਸਰ ਸਾਡੇ ਸਾਰੇ ਪ੍ਰੋਜੈਕਟਾਂ ਦੌਰਾਨ ਹਮੇਸ਼ਾ ਸਾਡੀ ਮਦਦ ਕਰਦੇ ਸਨ।