ਚੰਡੀਗੜ੍ਹ: ਪੌਲੀਵੁੱਡ ਅਦਾਕਾਰ ਜਾਂ ਗਾਇਕ ਜਦ ਵੀ ਆਪਣਾ ਕੋਈ ਨਵਾਂ ਗੀਤ ਜਾਂ ਫਿਲਮ ਲੈਕੇ ਆਉਂਦੇ ਹਨ ਤਾਂ ਉਹ ਦਰਸ਼ਕਾਂ ਦੇ ਸਿੱਧਾ ਰੂਬਰੂ ਕਰਵਾਉਣ ਤੋਂ ਪਹਿਲਾਂ ਆਪਣੇ ਗੀਤ ਅਤੇ ਫ਼ਿਲਮ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਮੋਟ ਕਰਦੇ ਹਨ। ਕਲਾਕਾਰ ਆਪਣੇ ਕੰਮ ਬਾਰੇ ਸੋਸ਼ਲ ਮੀਡੀਆ ਵਿੱਚ ਖੁੱਲ੍ਹ ਕੇ ਦੱਸਦੇ ਹਨ ਜਿਸ ਨਾਲ ਲੋਕਾਂ ਨੂੰ ਉਸ ਬਾਰੇ ਪਤਾ ਲੱਗ ਸਕੇ। ਇਸੇ ਤਰ੍ਹਾਂ ਹੀ ਪੌਲੀਵੁੱਡ (pollywood) ਦੇ ਮਸ਼ਹੂਰ ਗਾਇਕ ਐਮੀ ਵਿਰਕ (Ammy Virk) ਜਲਦ ਹੀ ਨਵੇਂ ਪ੍ਰੋਜੈਕਟ ਨਾਲ ਫੈਨਜ਼ ਦੇ ਰੁਬਰੂ ਹੋਣਗੇ।
ਇਸ ਬਾਰੇ ਖ਼ੁਦ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਆਪਣੀ ਨਵੀਂ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇਸ ਤੋਂ ਪਹਿਲਾਂ ਹੀ ਪੰਜਾਬੀ ਵਿੱਚ ਆਉਣ ਵਾਲੇ ਪ੍ਰੋਜੈਕਟ ਦੀਆਂ ਤਸਵੀਰਾਂ ਸਾਂਝੀਆਂ ਹੋ ਚੁੱਕੀਆਂ ਹਨ, ਜਿਵੇਂ ਕਿ ਲੌਂਗ ਲਾਚੀ 2, ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਆਦਿ। ਹੁਣ ਐਮੀ ਵਿਰਕ ਨੇ ਵੀ ਆਪਣੀ ਫਿਲਮ ਦਾ ਪੋਸਟਰ ਸਾਂਝਾ ਕੀਤਾ ਅਤੇ ਨਾਲ ਹੀ ਰਿਲੀਜ਼ ਦੀ ਮਿਤੀ ਵੀ ਦੱਸੀ।
- " class="align-text-top noRightClick twitterSection" data="
">
ਕੀ ਹੈ ਇਸ ਨਵੀਂ ਫਿਲਮ ਦੀ ਨਾਮ
ਐਮੀ ਵਿਰਕ ਦੀ ਨਵੀਂ ਫਿਲਮ ਦਾ ਨਾਲ 'ਆਜਾ ਮੈਕਸੀਕੋ ਚੱਲੀਏ' ਹੈ, ਫਿਲਮ ਦੀ ਕਹਾਣੀ ਬਾਰੇ ਅਜੇ ਤੱਕ ਕੁੱਝ ਕਿਹਾ ਨਹੀਂ ਜਾ ਸਕਦਾ। ਪੋਸਟਰ ਤੋਂ ਅਨੁਮਾਨ ਲੱਗਦਾ ਹੈ ਕਿ ਕਹਾਣੀ ਸ਼ਾਇਦ ਵਿਦੇਸ਼ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਜਾਣ ਦੀ ਹੈ। ਪੋਸਟਰ ਵਿੱਚ ਹੀ ਪਤਾ ਲੱਗਦਾ ਹੈ ਕਿ ਫਿਲਮ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਆਜਾ ਮੈਕਸੀਕੋ ਚੱਲੀਏ ਨਾਮ ਦਾ ਪਹਿਲਾਂ ਇੱਕ ਰੋਮਾਂਟਿਕ ਗੀਤ ਵੀ ਆ ਚੁੱਕਿਆ ਹੈ, ਪਰ ਉਹ ਗੀਤ ਦੀ ਖਾਸੀਅਤ ਕੁੱਝ ਹੋਰ ਹੈ।
ਇਹ ਵੀ ਪੜ੍ਹੋ:ਜਾਮਣੀ ਡਰੈੱਸ ਅਤੇ ਸਾੜੀ ਵਿੱਚ ਆਦਾਕਾਰ ਸੋਨਮ ਬਾਜਵਾ ਦੀਆਂ ਦੇਖੋ ਤਸਵੀਰਾਂ