ਮੁੰਬਈ: ਕੋਰੋਨਾ ਵਾਇਰਸ ਦੇਸ਼ ਭਰ 'ਚ ਤਬਾਹੀ ਮਚਾ ਰਿਹਾ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਦਾ ਮਸੀਹਾ ਬਣੇ ਤੇ ਉਨ੍ਹਾਂ ਨੂੰ ਦੇ ਘਰ ਪਹੁੰਚਾਇਆ।
ਹੁਣ ਸੋਨੂੰ ਸੂਦ ਨੇ ਮਹਾਰਾਸ਼ਟਰ ਪੁਲਿਸ ਦੇ ਮੁਲਾਜ਼ਮਾਂ ਲਈ 25 ਹਜ਼ਾਰ ਫੇਸ ਸ਼ੀਲਡਸ ਦਾਨ ਕੀਤੀਆਂ ਹਨ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਟਵੀਟ ਰਾਹੀਂ ਸਾਂਝੀ ਕੀਤੀ ਹੈ।
-
Truly honoured by your kind words Sir! My police brothers & sisters are our real heroes & this is the least that I can do for the commendable work which they have been doing. Jai Hind 🇮🇳🇮🇳 #OurRealHeroes @DGPMaharashtra https://t.co/n9nTrxaQ0c
— sonu sood (@SonuSood) July 16, 2020 " class="align-text-top noRightClick twitterSection" data="
">Truly honoured by your kind words Sir! My police brothers & sisters are our real heroes & this is the least that I can do for the commendable work which they have been doing. Jai Hind 🇮🇳🇮🇳 #OurRealHeroes @DGPMaharashtra https://t.co/n9nTrxaQ0c
— sonu sood (@SonuSood) July 16, 2020Truly honoured by your kind words Sir! My police brothers & sisters are our real heroes & this is the least that I can do for the commendable work which they have been doing. Jai Hind 🇮🇳🇮🇳 #OurRealHeroes @DGPMaharashtra https://t.co/n9nTrxaQ0c
— sonu sood (@SonuSood) July 16, 2020
ਸੋਨੂੰ ਸੂਦ ਦੀ ਇਸ ਪਹਿਲ ਬਾਰੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਲੋਕ ਉਨ੍ਹਾਂ ਦੇ ਨੇਕ ਕੰਮਾਂ ਬਾਰੇ ਪ੍ਰਸ਼ੰਸਾ ਕਰ ਰਹੇ ਹਨ।
ਦੱਸਣਯੋਗ ਹੈ ਕਿ, ਪਿਛਲੇ ਕੁੱਝ ਮਹੀਨਿਆਂ ਤੋਂ ਪ੍ਰਵਾਸੀ ਮਜ਼ਦੂਰ ਲੌਕਡਾਊਨ ਕਾਰਨ ਫਸ ਗਏ ਸਨ। ਇਸ ਦੌਰਾਨ ਸੋਨੂੰ ਉਨ੍ਹਾਂ ਨੂੰ ਘਰ ਪਹੁੰਚਾਣ ਦਾ ਕੰਮ ਕਰ ਰਹੇ ਹਨ। ਜਿਆਦਾਤਰ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਮਦਦ ਲਈ ਸੰਪਰਕ ਕਰ ਰਹੇ ਹਨ। ਇਸ ਉੱਤੇ ਅਦਾਕਾਰ ਉਨ੍ਹਾਂ ਨੂੰ ਪੂਰਾ ਰਿਸਪਾਂਸ ਦਿੰਦੇ ਹਨ। ਅਜਿਹੇ ਵਿੱਚ ਇੱਕ ਵਿਅਕਤਕੀ ਨੇ ਉਨ੍ਹਾਂ ਤੋਂ ਮਦਦ ਦੀ ਅਪੀਲ ਕੀਤੀ।
ਉਕਤ ਵਿਅਕਤੀ ਨੇ ਟਵੀਟ ਕੀਤਾ, “ਸਰ, ਮੇਰੇ ਚਾਚਾ ਕੇਰਲ ਵਿੱਚ ਕੰਮ ਤੇ ਗਏ ਹਨ ਅਤੇ ਹੁਣ ਉਹ ਘਰ ਆਉਣਾ ਚਾਹੁੰਦੇ ਹਨ, ਉਨ੍ਹਾਂ ਨਾਲ ਹੋਰ ਚਾਰ ਲੋਕ ਹਨ। ਕਿਰਪਾ ਕਰਕੇ ਸਰ ਉਨ੍ਹਾਂ ਦੀ ਮਦਦ ਕਰੋ, ਨਹੀਂ ਤਾਂ ਈਦ ਤੱਕ ਉਹ ਘਰ ਨਹੀਂ ਪਹੁੰਚ ਸਕਣਗੇ। ”ਸੋਨੂੰ ਨੇ ਇਸ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ,“ ਚਿੰਤਾ ਨਾ ਕਰੋ, ਮੇਰੇ ਭਰਾ। ਤੁਸੀਂ ਈਦ ਆਪਣੇ ਚਾਚੇ ਨਾਲ ਮਨਾਓਗੇ। ਉਨ੍ਹਾਂ ਨੂੰ ਕਹਿਣਾ ਕਿ ਉਹ ਤੁਹਾਡੀ ਈਦੀ ਲਿਆਉਣ। "
ਸੋਨੂੰ ਨੇ ਲੌਕਡਾਊਨ ਦੌਰਾਨ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਣ ਦੀ ਮੁਹਿੰਮ ਦੀ ਸ਼ੁਰੂ ਕੀਤੀ ਹੈ। ਉਹ ਹੁਣ ਤੱਕ ਹਜ਼ਾਰਾਂ ਮਜ਼ਦੂਰਾਂ ਨੂੰ ਮੁਫ਼ਤ 'ਚ ਉਨ੍ਹਾਂ ਦੇ ਘਰ ਪਹੁੰਚਾ ਚੁੱਕੇ ਹਨ। ਉਹ ਬੱਸਾਂ, ਪ੍ਰਾਈਵੇਟ ਗੱਡੀਆਂ ਤੇ ਵਿਸ਼ੇਸ਼ ਉਡਾਨਾਂ ਨਾਲ ਮਜ਼ਦੂਰਾਂ ਨੂੰ ਪਹੁੰਚਾਉਣ ਦਾ ਕੰਮ ਕਰ ਰਹੇ ਹਨ।
ਇਸ ਤੋਂ ਇਲਾਵਾ ਸੋਨੂੰ ਨੇ ਹਾਲ ਹੀ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਦੇ ਆਪਣੇ ਤਜ਼ਰਬੇ ਉੱਤੇ ਇੱਕ ਕਿਤਾਬ ਲਿਖਣ ਦਾ ਫੈਸਲਾ ਕੀਤਾ ਹੈ। ਅਭਿਨੇਤਾ ਨੇ ਕਿਹਾ ਕਿ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਇਨ੍ਹਾਂ ਲੋਕਾਂ ਦੀ ਮਦਦ ਕਰਨ ਦਾ ਇੱਕ ਸਾਧਨ ਬਣਾਇਆ।