ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਸੋਨਮ ਬਾਜਵਾ ਦੀ ਫਿਲਮ ਪੁਆੜਾ 12 ਅਗਸਤ ਨੂੰ ਸਿਨੇਮਾਘਰ ਚ ਰੀਲੀਜ ਹੋਣ ਜਾ ਰਹੀ ਹੈ। ਦੱਸ ਦਈਏ ਕਿ ਐਮੀ ਅਤੇ ਸੋਨਮ ਦੇ ਫੈਨਜ਼ ਵੱਲੋਂ ਇਸ ਫਿਲਮ ਲਈ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ ਅਤੇ ਹੁਣ ਉਨ੍ਹਾਂ ਦੀ ਉਡੀਕ ਖਤਮ ਹੋ ਗਈ ਹੈ।
- " class="align-text-top noRightClick twitterSection" data="">
ਦੱਸ ਦਈਏ ਕਿ ਪੰਜਾਬੀ ਫਿਲਮ ਪੁਆੜਾ 17 ਮਹੀਨਿਆਂ ਬਾਅਦ ਦੁਨੀਆ ਭਰ ਦੇ ਸਿਨੇਮਾਘਰਾਂ ਚ ਰਿਲੀਜ਼ ਹੋਵੇਗੀ। ਫਿਲਮ ਦੇ ਟ੍ਰੇਲਰ ’ਚ ਕਾਮੇਡੀ, ਦੇਸੀ ਅਤੇ ਰੋਮਾਂਸ ਦਾ ਤੜਕਾ ਦੇਖਣ ਨੂੰ ਮਿਲ ਰਿਹਾ ਹੈ।
ਦੱਸ ਦਈਏ ਕਿ ਪੰਜਾਬੀ ਫਿਲਮ ਪੁਆੜਾ 17 ਮਹੀਨਿਆਂ ਬਾਅਦ ਦੁਨੀਆ ਭਰ ਦੇ ਸਿਨੇਮਾਘਰਾਂ ਚ ਰਿਲੀਜ਼ ਹੋਵੇਗੀ। ਫਿਲਮ ਦੇ ਟ੍ਰੇਲਰ ’ਚ ਕਾਮੇਡੀ, ਦੇਸੀ ਅਤੇ ਰੋਮਾਂਸ ਦਾ ਤੜਕਾ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਦੇ ਗੀਤ ਆਏ ਹਾਏ ਜੱਟੀਏ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਏ ਐਂਡ ਏ ਪਿਕਰਚਜ਼ ਤੇ ਬ੍ਰੈਟ ਫ਼ਿਲਮਜ਼ ਵਲੋਂ ਬਣਾਈ ਗਈ ਫਿਲਮ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਅਦਾਕਾਰੀ ਕੀਤੀ ਗਈ ਹੈ ਜਿਸ ਨੂੰ ਰੁਪਿੰਦਰ ਚਹਿਲ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਚੱਲਦਿਆ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਸੀ।
ਇਹ ਵੀ ਪੜੋ: ਪੰਜਾਬੀ ਸਿੰਗਰ Sharry Maan ਨੂੰ ਮਿਲੀ ਪ੍ਰੇਮਿਕਾ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ