ETV Bharat / sitara

ਕੈਟਰੀਨਾ-ਵਿੱਕੀ ਨੇ ਕੀਤੀ ਕੋਰਟ ਮੈਰਿਜ, ਹੁਣ ਇੰਨ੍ਹੇ ਮਹਿਮਾਨਾਂ ਵਿਚਾਲੇ 7 ਫੇਰੇ ਲਵੇਗਾ ਜੋੜਾ

author img

By

Published : Dec 4, 2021, 9:56 AM IST

ਵਿੱਕੀ ਕੌਸ਼ਲ ਨੂੰ ਬੀਤੀ ਰਾਤ ਕੈਟਰੀਨਾ ਕੈਫ (Katrina kaif and Vicky Kaushal) ਨਾਲ ਦੇਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜੋੜੇ ਨੇ ਬੀਤੇ ਦਿਨ ਆਪਣਾ ਵਿਆਹ ਰਜਿਸਟਰ ਕਰਵਾਇਆ ਹੈ ਅਤੇ ਹੁਣ ਸੱਤ ਫੇਰੇ ਲੈਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਕੋਰਟ ਮੈਰਿਜ

ਹੈਦਰਾਬਾਦ: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ (katrina kaif and vicky kaushal wedding) ਬਾਲੀਵੁੱਡ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਜੋੜੇ ਦੇ ਵਿਆਹ ਨਾਲ ਜੁੜੇ ਹਰ ਰੋਜ਼ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਵਿੱਕੀ ਕੌਸ਼ਲ ਨੂੰ ਸ਼ੁੱਕਰਵਾਰ ਦੇਰ ਰਾਤ ਕੈਟਰੀਨਾ ਕੈਫ ਦੇ ਘਰ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ। ਕਿਆਸ ਲਗਾਏ ਜਾ ਰਹੇ ਹਨ ਕਿ ਜੋੜੇ ਨੇ ਆਪਣਾ ਵਿਆਹ ਰਜਿਸਟਰ ਕਰਵਾ ਲਿਆ ਹੈ। ਹੁਣ ਜੋੜਾ ਕੁੱਲ ਇੰਨ੍ਹੇ ਮਹਿਮਾਨ ਅਤੇ ਇਨ੍ਹਾਂ ਕੋਰੋਨਾ ਨਿਯਮਾਂ ਵਿਚਕਾਰ ਸੱਤ ਫੇਰੇ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਵਿੱਕੀ ਕੌਸ਼ਲ ਨੂੰ ਕੈਟਰੀਨਾ ਕੈਫ ਦੇ ਘਰ ਦੇਖਿਆ ਗਿਆ

ਕੈਟਰੀਨਾ ਤੋਂ ਮਿਲ ਕੇ ਆਏ ਵਿੱਕੀ?

ਵਿੱਕੀ ਕੌਸ਼ਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਬੀਤੀ ਰਾਤ 12.25 'ਤੇ ਕੈਟਰੀਨਾ ਕੈਫ ( Vicky Kaushal visits Katrina Kaif's Mumbai home) ਦੇ ਘਰੋਂ ਨਿਕਲਦੇ ਹੋਏ ਨਜ਼ਰ ਆ ਰਹੇ ਹਨ।

ਕੈਟਰੀਨਾ ਕੈਫ ਵੀ ਬਾਂਦਰਾ 'ਚ ਨਜ਼ਰ ਆਈ ਸੀ
ਕੈਟਰੀਨਾ ਕੈਫ ਵੀ ਬਾਂਦਰਾ 'ਚ ਨਜ਼ਰ ਆਈ ਸੀ

ਉੱਥੇ ਹੀ ਕੈਟਰੀਨਾ ਕੈਫ ਨੂੰ ਵੀ ਦੇਰ ਰਾਤ ਬਾਂਦਰਾ 'ਚ ਦੇਖਿਆ ਗਿਆ, ਜਿਸ ਤੋਂ ਸਾਫ ਹੋ ਗਿਆ ਹੈ ਕਿ ਇਹ ਜੋੜਾ 9 ਦਸੰਬਰ ਨੂੰ ਹਮੇਸ਼ਾ ਲਈ ਇੱਕ ਹੋਣ ਜਾ ਰਿਹਾ ਹੈ। ਮੀਡੀਆ ਮੁਤਾਬਕ ਕੱਲ੍ਹ ਦੇਰ ਸ਼ਾਮ ਜੋੜੇ ਨੇ ਆਪਣਾ ਵਿਆਹ ਰਜਿਸਟਰਡ (ਕੋਰਟ ਮੈਰਿਜ) ਵੀ ਕਰਵਾ ਲਿਆ ਹੈ।

ਇਨ੍ਹਾਂ ਕੋਰੋਨਾ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ

ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਬਰਵਾਰਾ ਰਿਜ਼ੋਰਟ ਵਿੱਚ ਆਯੋਜਿਤ ਵਿਆਹ ਸਮਾਰੋਹ ਵਿੱਚ ਕੁੱਲ 120 ਮਹਿਮਾਨ ਸ਼ਾਮਲ ਹੋ ਸਕਣਗੇ। ਇਨ੍ਹਾਂ ਸਾਰੇ ਮਹਿਮਾਨਾਂ ਲਈ ਕੋਵਿਡ-19 ਦੇ ਤਹਿਤ ਡਬਲ ਟੀਕਾਕਰਣ ਹੋਣਾ ਜ਼ਰੂਰੀ ਹੈ, ਨਹੀਂ ਤਾਂ ਉਹ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਣਗੇ।

ਸਾਰੇ ਅਧਿਕਾਰੀਆਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਮੀਟਿੰਗ ਵਿੱਚ ਵਿਆਹ ਸਮਾਗਮ ਨਾਲ ਸਬੰਧਤ ਈਵੈਂਟ ਕੰਪਨੀ ਦੇ ਨੁਮਾਇੰਦੇ ਵੀ ਹਾਜ਼ਰ ਹੋਣਗੇ।

ਸੀਕ੍ਰੇਟ ਕੋਡ ਅਤੇ ਡਰੋਨ

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਬਹੁਤ 'ਸਰਜੀਕਲ ਸਟ੍ਰਾਈਕ ਸਟਾਈਲ' ਨਾਲ ਹੋ ਰਿਹਾ ਹੈ। ਕਿਉਂਕਿ ਵਿਆਹ ਵਿੱਚ ਐਂਟਰੀ ਲੈਣ ਲਈ ਮਹਿਮਾਨਾਂ ਨੂੰ ਇੱਕ ਸੀਕ੍ਰੇਟ ਕੋਡ ਦੱਸਣਾ ਹੋਵੇਗਾ।

ਇਸ ਦੇ ਨਾਲ ਹੀ ਵਿਆਹ ਵਿੱਚ ਕਿਸੇ ਵੀ ਮਹਿਮਾਨ ਨੂੰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰਬੰਧਕ ਦੀ ਆਗਿਆ ਤੋਂ ਬਿਨਾਂ ਵਿਆਹ ਦੀਆਂ ਫੋਟੋਆਂ ਨਹੀਂ ਲਈਆਂ ਜਾਣਗੀਆਂ ਅਤੇ ਨਾ ਹੀ ਸਥਾਨ ਸਾਂਝਾ ਕੀਤਾ ਜਾਵੇਗਾ। ਗੁਪਤ ਤਰੀਕੇ ਨਾਲ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ 'ਤੇ ਨਜ਼ਰ ਰੱਖਣ ਲਈ ਡਰੋਨ ਡਿਟੈਕਟਰ ਤਾਇਨਾਤ ਕੀਤੇ ਜਾਣਗੇ।

ਇਹ ਵੀ ਪੜੋ: ਕੈਟਰੀਨਾ-ਵਿੱਕੀ ਦੇ ਵਿਆਹ 'ਤੇ ਕਿਆਰਾ ਅਡਵਾਨੀ ਦਾ 'ਦਰਦ', ਜਾਣੋ ਅਦਾਕਾਰਾ ਨੇ ਕੀ ਕਿਹਾ

ETV Bharat Logo

Copyright © 2024 Ushodaya Enterprises Pvt. Ltd., All Rights Reserved.