ਮੁੰਬਈ: ਬਿੱਗ ਬੌਸ13 ਦੇ ਘਰੋਂ ਇਸ ਹਫ਼ਤੇ ਦੀ ਸ਼ੁਰੂਆਤ ਤੋਂ ਹੀ ਇੱਕ ਹੋਰ ਪ੍ਰਤੀਯੋਗੀ ਦਾ ਸਫਰ ਖ਼ਤਮ ਹੋ ਗਿਆ ਹੈ। ਲੇਖਕ ਸਿਧਾਰਥ ਡੇ ਸਲਮਾਨ ਖ਼ਾਨ ਦੇ ਸ਼ੋਅ ਤੋਂ ਬਾਹਰ ਹੋ ਗਏ ਹਨ। ਸਿਧਾਰਥ ਸੀਜ਼ਨ 13 ਤੋਂ ਬੇ-ਘਰ ਹੋਣ ਵਾਲੇ ਚੌਥੇ ਪ੍ਰਤੀਯੋਗੀ ਹਨ। ਬਿੱਗ ਬੌਸ ਹਾਊਸ ਵਿੱਚ ਸਿਧਾਰਥ ਨੇ ਸ਼ਹਿਨਾਜ਼ ਗਿੱਲ-ਆਰਤੀ ਸਿੰਘ ਲਈ ਕਈ ਵਾਰ ਇਤਰਾਜ਼ਯੋਗ ਗੱਲਾਂ ਕਹੀਆਂ ਸਨ ਜਿਸ ਦੇ ਬਾਅਦ ਉਸ ਨੂੰ ਸਲਮਾਨ ਖ਼ਾਨ ਤੋਂ ਝਿੜਕਾ ਵੀ ਪਈਆਂ।
ਹੋਰ ਪੜ੍ਹੋ: ਗੋਵਿੰਦਾ ਦੇ ਗਾਣੇ 'ਤੇ ਏਕਤਾ ਕਪੂਰ ਨਾਲ ਡਾਂਸ ਕਰਦੇ ਦਿਖਾਈ ਦਿੱਤੇ ਰਾਜਕੁਮਾਰ
ਹੁਣ ਸਿਧਾਰਥ ਡੇ ਨੇ ਘਰੋਂ ਬਾਹਰ ਕੀਤੇ ਜਾਣ ਤੋਂ ਬਾਅਦ ਸਲਮਾਨ ਖ਼ਾਨ ਦੀ ਝਿੜਕਣ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇੱਕ ਇੰਟਰਵਿਉ ਵਿੱਚ ਸਿਧਾਰਥ ਡੇ ਨੇ ਕਿਹਾ- “ਸਲਮਾਨ ਮੈਨੂੰ ਜਾਣਦੇ ਹਨ। ਜੋ ਕੁਝ ਉਨ੍ਹਾਂ ਨੇ ਮੈਨੂੰ ਦੱਸਿਆ ਉਹ ਮੇਰੇ ਭਲੇ ਲਈ ਸੀ। ਤੁਸੀਂ ਉਨ੍ਹਾਂ ਨੂੰ ਹੀ ਝਿੜਕਦੇ ਹੋ, ਜਿਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ।"
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਨੇ ਮੁੜ ਬੋਲਿਆ ਵਿਵਾਦਿਤ ਗੀਤ, ਅਕਾਲ ਤਖ਼ਤ ਵੱਲੋਂ ਕਾਰਵਾਈ ਦੇ ਹੁਕਮ
ਸ਼ੋਅ ਦੌਰਾਨ ਸਿਧਾਰਥ ਡੇ ਨੇ ਸ਼ਹਿਨਾਜ਼ ਗਿੱਲ ਦੇ ਕਿਰਦਾਰ 'ਤੇ ਸਵਾਲ ਚੁੱਕੇ ਸਨ। ਉਸ ਨੇ ਥੁੱਕੀ ਹੋਈ ਕੁੜੀ ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ। ਦਰਅਸਲ, ਸੱਪ-ਪੌੜੀ ਵਾਲੇ ਟਾਸਕ ਵਿੱਚ ਸ਼ਹਿਨਾਜ਼ ਸਿਧਾਰਥ ਨੂੰ ਭੜਕਾ ਰਹੀ ਸੀ। ਫਿਰ ਸਿਧਾਰਥ ਡੇ ਨੇ ਪੰਜਾਬ ਦੀ ਕੈਟਰੀਨਾ ਕੈਫ਼ ਲਈ ਇਤਰਾਜ਼ਯੋਗ ਗੱਲਾਂ ਕਹੀਆਂ ਸਨ। ਇਸ ਤੋਂ ਪਹਿਲਾਂ ਸਿਧਾਰਥ ਨੇ ਆਰਤੀ ਸਿੰਘ ਲਈ ਵੀ ਗ਼ਲਤ ਸ਼ਬਦਾਂ ਦੀ ਵਰਤੋਂ ਕੀਤੀ ਸੀ ਜਿਸ ਤੋਂ ਬਾਅਦ ਸਲਮਾਨ ਨੇ ਸਿਧਾਰਥ ਦੀ ਕਲਾਸ ਲਗਾਈ ਸੀ।
ਸਿਧਾਰਥ ਨੇ ਕਿਹਾ ਕਿ ਉਹ ਪੰਜਾਬ ਦੀ ਕੈਟਰੀਨਾ ਕੈਫ਼ ਭਾਵ ਸ਼ਹਿਨਾਜ਼ ਗਿੱਲ ਨੂੰ ਸੀਜ਼ਨ 13 ਦੀ ਵਿਜੇਤਾ ਬਣਨਾ ਦੇਖਣਾ ਚਾਹੁੰਦਾ ਹੈ। ਇੰਟਰਵਿਊ ਵਿੱਚ ਸਿਧਾਰਥ ਡੇ ਨੇ ਕਿਹਾ- “ਮੈਂ ਸ਼ਹਿਨਾਜ਼ ਨੂੰ ਸ਼ੋਅ ਵਿੱਚ ਇੱਕ ਵਾਰ ਇਵੀਕਟ ਹੋਣ ਤੋਂ ਬਚਾਇਆ ਸੀ, ਕਿਉਕਿ ਉਹ ਉੱਤਰ ਦਾ ਇਕਲੌਤਾ ਉਮੀਦਵਾਰ ਸੀ। ਮੈਂ ਅਤੇ ਅਬੂ ਮਲਿਕ ਦੋਵੇਂ ਚਾਹੁੰਦੇ ਹਾਂ ਕਿ ਸ਼ਹਿਨਾਜ਼ ਇਸ ਸ਼ੋਅ ਨੂੰ ਜਿੱਤੇ।''