ਮੁੰਬਈ: ਬਿੱਗ ਬੌਸ ਦੇ ਹਰ ਸੀਜ਼ਨ ਦੀ ਤਰ੍ਹਾਂ ਇਹ ਸੀਜ਼ਨ ਵੀ ਕਾਫ਼ੀ ਸੁਪਰਹਿੱਟ ਸਾਬਤ ਹੋ ਰਿਹਾ ਹੈ। ਹਾਲਾਂਕਿ ਸ਼ੋਅ ਨੂੰ ਸ਼ੁਰੂ ਵਿੱਚ ਦਰਸ਼ਕਾਂ ਦਾ ਇੰਨਾ ਚੰਗਾ ਰਿਸਪੌਂਸ ਨਹੀਂ ਮਿਲਿਆ, ਪਰ ਸ਼ੋਅ ਵਿੱਚ ਚੱਲ ਰਹੇ ਹਾਈਵੋਲਟੇਜ਼ ਡਰਾਮਾ ਨੇ ਸਾਰੇ ਦਰਸ਼ਕਾਂ ਦਾ ਮਨੰਰੋਜਨ ਕੀਤਾ ਹੈ ਅਤੇ ਨਿਰਮਾਤਾਵਾਂ ਵੱਲੋਂ ਸ਼ੋਅ ਲਈ ਲਿਆਂਦੇ ਗਏ ਕੰਟੈਂਸਟੈਂਟਾਂ ਨੇ ਸ਼ੋਅ ਦੀ ਟੀਆਰਪੀ ਵਿੱਚ ਕਾਫ਼ੀ ਉਛਾਲ ਲਿਆਂਦਾ ਹੈ।
ਸ਼ਨੀਵਾਰ ਦੇ ਐਪੀਸੋਡ ਵਿੱਚ, ਬਿੱਗ ਬੌਸ ਨੇ ਸਾਰੇ ਕੰਟੈਂਸਟੈਂਟਾਂ ਨੂੰ ਖੁਸ਼ਖਬਰੀ ਦਿੱਤੀ, ਕਿ ਇਹ ਸੀਜ਼ਨ ਬਿੱਗ ਬੌਸ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹਿੱਟ ਸੀਜ਼ਨ ਸਾਬਤ ਹੋਇਆ ਹੈ। ਦਰਸ਼ਕਾਂ ਦੇ ਪਿਆਰ ਅਤੇ ਸਮਰਥਨ ਨੂੰ ਵੇਖਦਿਆਂ, ਬਿੱਗ ਬੌਸ ਦੇ ਨਿਰਮਾਤਾਵਾਂ ਨੇ ਸ਼ੋਅ ਨੂੰ 5 ਹਫ਼ਤਿਆਂ ਤੱਕ ਵਧਾ ਦਿੱਤਾ ਹੈ।
ਹੋਰ ਪੜ੍ਹੋ: ਸਾਰਾ ਦੀ ਵੀਡੀਓ ਦੇ ਚਰਚੇ ਸਭ ਪਾਸੇ
ਦੱਸ ਦੇਈਏ ਕਿ 14 ਜਨਵਰੀ ਨੂੰ ਬਿੱਗ ਬੌਸ 13 ਦੇ ਫਾਈਨਲ ਹੋਣ ਦੀਆਂ ਖਬਰਾਂ ਆ ਰਹੀਆਂ ਸਨ, ਪਰ ਹੁਣ ਸ਼ੋਅ ਦੇ ਵਧਣ ਤੋਂ ਬਾਅਦ, ਰਿਪੋਰਟਾਂ ਦੱਸਿਆ ਜਾ ਰਿਹਾ ਹੈ ਕਿ ਹੁਣ ਬਿੱਗ ਬੌਸ ਸੀਜ਼ਨ 13 ਦਾ ਫਾਈਨਲ 15 ਜਾਂ 16 ਫਰਵਰੀ ਨੂੰ ਹੋਵੇਗਾ।
ਸ਼ੋਅ ਦੇ ਇੱਕ ਮਹੀਨਾ ਵੱਧਣ ਤੋਂ ਬਾਅਦ ਬਿੱਗ ਬੌਸ ਦੇ ਪ੍ਰਸ਼ੰਸਕ ਕਾਫ਼ੀ ਖੁਸ਼ ਹਨ, ਪਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ, ਬਿਗ ਬੌਸ ਦੇ ਅੱਗੇ ਵੱਧਣ ਕਾਰਨ ਫਰਾਹ ਖ਼ਾਨ ਸਲਮਾਨ ਦੀ ਥਾਂ ਸ਼ੋਅ ਦੀ ਮੇਜ਼ਬਾਨੀ ਕਰੇਗੀ। ਕਿਉਂਕਿ ਸਲਮਾਨ ਨੇ ਆਪਣੀ ਆਉਂਣ ਵਾਲੀ ਫ਼ਿਲਮ 'ਰਾਧੇ' ਦੀ ਸ਼ੂਟਿੰਗ ਵਿੱਚ ਬਿਅਸਤ ਹਨ।