ਮੁੰਬਈ: 'ਮਰਜਾਵਾਂ' ਤੋਂ ਬਾਅਦ ਤਾਰਾ ਸੁਤਾਰਿਆ ਤੇ ਸਿਧਾਰਥ ਮਲਹੋਤਰਾ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ ਹਨ। ਦੋਵੇਂ ਇਸ ਗਾਣੇ ਵਿੱਚ ਰੌਮੈਂਸ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਇਹ ਗਾਣਾ 'ਦਿੱਲੀ 6' ਫ਼ਿਲਮ ਜਾ ਸੁਪਰਹਿੱਟ ਗਾਣੇ ਦਾ ਸਿਕੁਅਲ ਹੈ, ਜਿਸ ਨੂੰ ਤੁਲਸੀ ਕੁਮਾਰ ਤੇ ਸਚੇਤ ਟੰਡਨ ਨੇ ਗਾਇਆ ਹੈ ਤੇ ਗਾਣੇ ਦਾ ਮਿਊਜ਼ਿਕ ਤਨਿਕਸ਼ ਬਾਗਚੀ ਨੇ ਦਿੱਤਾ ਹੈ। ਪਰ, ਲੱਗਦਾ ਹੈ ਕਿ ਪਹਿਲਾ ਵਾਲੇ ਗਾਣੇ ਨੂੰ ਕੰਪੋਜ਼ ਕਰਨ ਵਾਲੇ ਏਆਰ ਰਹਿਮਾਨ ਨੂੰ ਇਸ ਗਾਣੇ ਦਾ ਨਵਾਂ ਵਰਜ਼ਨ ਕੁਝ ਜ਼ਿਆਦਾ ਪਸੰਦ ਨਹੀਂ ਆਇਆ ਹੈ।
-
Enjoy the original #Masakali https://t.co/WSKkFZEMB4@RakeyshOmMehra @prasoonjoshi_ @_MohitChauhan pic.twitter.com/9aigZaW2Ac
— A.R.Rahman (@arrahman) April 8, 2020 " class="align-text-top noRightClick twitterSection" data="
">Enjoy the original #Masakali https://t.co/WSKkFZEMB4@RakeyshOmMehra @prasoonjoshi_ @_MohitChauhan pic.twitter.com/9aigZaW2Ac
— A.R.Rahman (@arrahman) April 8, 2020Enjoy the original #Masakali https://t.co/WSKkFZEMB4@RakeyshOmMehra @prasoonjoshi_ @_MohitChauhan pic.twitter.com/9aigZaW2Ac
— A.R.Rahman (@arrahman) April 8, 2020
ਤਾਰਾ ਤੇ ਸਿਧਾਰਥ ਦੇ 'ਮਸਾਕਲੀ 2' ਦੇ ਰਿਲੀਜ਼ ਹੋਣ ਤੋਂ ਬਾਅਦ ਏਆਰ ਰਹਿਮਾਨ ਨੇ ਇੱਕ ਟਵੀਟ ਕੀਤਾ ਹੈ, ਜਿਸ ਨੂੰ ਦੇਖਕੇ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉਹ ਇਸ ਗਾਣੇ ਨੂੰ ਦੇਖ ਕੇ ਖ਼ੁਸ਼ ਨਹੀਂ ਹਨ।
ਏਆਰ ਰਹਿਮਾਨ ਨੇ ਟਵੀਟ ਕਰਦੇ ਹੋਏ ਲਿਖਿਆ,"ਕੋਈ ਸ਼ਾਰਟਕਟ ਨਹੀਂ, ਰਾਤਾਂ ਨੂੰ ਜਾਗ ਕੇ, ਵਾਰ ਵਾਰ ਲਿਖ ਕੇ ਤੇ ਫਿਰ ਲਿਖ ਕੇ, 200 ਮਿਊਜ਼ਿਸ਼ਨ ਦੀ ਮਿਹਨਤ ਤੇ 365 ਦਿਨ ਕੰਮ ਕਰਨ ਤੋਂ ਬਾਅਦ ਬਣਿਆ ਇੱਕ ਅਜਿਹਾ ਗਾਣਾ ਜੋ ਪੀੜ੍ਹਿਆਂ ਤੱਕ ਲੋਕਾਂ ਨੂੰ ਯਾਦ ਕਹੇਗਾ। ਇੱਕ ਡਾਇਰੈਕਟਰ, ਕੰਪੋਜ਼ਰ, ਗੀਤਕਾਰ ਦੀ ਟੀਮ, ਜਿਵੇਂ ਅਦਾਕਾਰ, ਡਾਇਰੈਕਟਰ ਤੇ ਇੱਕ ਮਿਹਨਤੀ ਫ਼ਿਲਮ ਕ੍ਰੋ ਨੇ ਬਣਾਇਆ ਹੈ। ਤੁਹਾਨੂੰ ਢੇਰ ਸਾਰਾ ਪਿਆਰ ਤੇ ਦੁਆਵਾ। ਏਆਰ ਰਹਿਮਾਨ।"