ETV Bharat / science-and-technology

WhatsApp ਕਰ ਰਿਹਾ 'ਪਿੰਨ ਮੈਸੇਜ' ਫੀਚਰ 'ਤੇ ਕੰਮ, ਇਸ ਤਰ੍ਹਾਂ ਕਰ ਸਕੋਗੇ ਵਰਤੋਂ - WhatsApp ਦੇ ਇਨ੍ਹਾਂ ਫੀਚਰਸ ਤੇ ਚਲ ਰਿਹਾ ਕੰਮ

ਜਲਦ ਹੀ WhatsApp 'ਤੇ ਤੁਸੀਂ ਪਿੰਨ ਕੀਤੇ ਮੈਸੇਜ ਲਈ ਸਮਾਂ ਚੁਣ ਸਕੋਗੇ ਕਿ ਇਹ ਕਿੰਨੇ ਦਿਨਾਂ ਲਈ ਗਰੁੱਪ ਜਾਂ ਚੈਟ ਵਿੱਚ ਪਿੰਨ ਰਹੇਗਾ।

WhatsApp
WhatsApp
author img

By

Published : Jun 23, 2023, 5:08 PM IST

ਹੈਦਰਾਬਾਦ: ਵਟਸਐਪ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜੋ ਯੂਜ਼ਰਸ ਨੂੰ ਗਰੁੱਪ ਅਤੇ ਵਿਅਕਤੀਗਤ ਚੈਟ 'ਚ ਪਿੰਨ ਮੈਸੇਜ ਲਈ ਸਮਾਂ ਸੀਮਾ ਸੈੱਟ ਕਰਨ ਦੀ ਇਜਾਜ਼ਤ ਦੇਵੇਗਾ। ਯਾਨੀ ਤੁਸੀਂ ਪਿੰਨ ਮੈਸੇਜ ਲਈ ਸਮਾਂ ਸੀਮਾ ਚੁਣ ਸਕੋਗੇ ਕਿ ਇਹ ਕਿੰਨੀ ਦੇਰ ਤੱਕ ਪਿੰਨ ਰਹੇਗਾ। ਫਿਲਹਾਲ ਇਹ ਅਪਡੇਟ ਕੁਝ ਬੀਟਾ ਟੈਸਟਰਾਂ ਨੂੰ ਦਿਖਾਈ ਗਈ ਹੈ, ਜਿਸ 'ਤੇ ਅਜੇ ਕੰਮ ਚੱਲ ਰਿਹਾ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸ ਫੀਚਰ ਨੂੰ ਸਾਰਿਆਂ ਲਈ ਰੋਲ ਆਊਟ ਕਰ ਸਕਦੀ ਹੈ। ਇਸ ਅਪਡੇਟ ਦੀ ਜਾਣਕਾਰੀ WhatsApp ਦੇ ਵਿਕਾਸ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੁਆਰਾ ਸ਼ੇਅਰ ਕੀਤੀ ਗਈ ਹੈ। ਨਵੇਂ ਫੀਚਰ ਦੇ ਤਹਿਤ ਕੰਪਨੀ ਯੂਜ਼ਰਸ ਨੂੰ ਮੈਸੇਜ ਪਿੰਨ ਕਰਨ ਲਈ ਤਿੰਨ ਆਪਸ਼ਨ ਦੇਵੇਗੀ, ਜਿਸ 'ਚ ਯੂਜ਼ਰਸ ਮੈਸੇਜ ਨੂੰ 24 ਘੰਟੇ, 7 ਦਿਨ ਜਾਂ 30 ਦਿਨਾਂ ਤੱਕ ਪਿੰਨ ਕਰ ਸਕਦੇ ਹਨ।

ਇਨ੍ਹਾਂ ਯੂਜ਼ਰਸ ਲਈ ਇਹ ਫੀਚਰ ਫਾਇਦੇਮੰਦ: ਇਹ ਫੀਚਰ ਆਫਿਸ ਗਰੁੱਪ ਅਤੇ ਫੈਮਿਲੀ ਗਰੁੱਪ ਲਈ ਫਾਇਦੇਮੰਦ ਹੈ ਜਿਸ 'ਚ ਤੁਸੀਂ ਹਰ ਕਿਸੇ ਲਈ ਜ਼ਰੂਰੀ ਮੈਸੇਜ ਪਿੰਨ ਕਰਕੇ ਰੱਖ ਸਕਦੇ ਹੋ। ਇਹ ਫੀਚਰ ਜਲਦ ਹੀ ਸਾਰਿਆਂ ਲਈ ਰੋਲਆਊਟ ਕੀਤਾ ਜਾਵੇਗਾ। ਫਿਲਹਾਲ ਐਪ 'ਤੇ ਪਿੰਨ ਮੈਸੇਜ ਦੀ ਸੁਵਿਧਾ ਉਪਲਬਧ ਨਹੀਂ ਹੈ।

  • 📝 WhatsApp beta for Android 2.23.13.11: what's new?

    WhatsApp is working on a feature to choose how long messages stay pinned within chats and groups, and it will be available in a future update of the app!https://t.co/7dIL7ZwGWz pic.twitter.com/jGZv0uJ81k

    — WABetaInfo (@WABetaInfo) June 23, 2023 " class="align-text-top noRightClick twitterSection" data=" ">

ਇਸ ਫੀਚਰ ਨੂੰ ਹਾਲ ਹੀ 'ਚ ਕੀਤਾ ਗਿਆ ਸੀ ਲਾਂਚ: WhatsApp ਨੇ ਹਾਲ ਹੀ ਵਿੱਚ ਯੂਜ਼ਰਸ ਲਈ ਇੱਕ ਨਵਾਂ ਫੀਚਰ ਰੋਲ ਆਊਟ ਕੀਤਾ ਹੈ ਜੋ ਉਹਨਾਂ ਨੂੰ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਬੰਦ ਕਰਨ ਦਾ ਵਿਕਲਪ ਦਿੰਦਾ ਹੈ। ਇਸ ਫੀਚਰ ਨੂੰ ਚਾਲੂ ਰੱਖਣ ਨਾਲ ਤੁਸੀਂ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਤੋਂ ਪਰੇਸ਼ਾਨ ਨਹੀਂ ਹੋਵੋਗੇ ਅਤੇ ਕਾਲ ਆਪਣੇ ਆਪ ਸਾਈਲੈਂਟ ਹੋ ਜਾਵੇਗੀ। ਤੁਸੀਂ ਕਾਲ ਲਿਸਟ ਵਿੱਚ ਸਾਈਲੈਂਟ ਕਾਲਾਂ ਨੂੰ ਦੇਖ ਸਕੋਗੇ। ਇਸ ਫੀਚਰ ਨੂੰ ਚਾਲੂ ਕਰਨ ਲਈ ਤੁਹਾਨੂੰ WhatsApp ਸੈਟਿੰਗਾਂ ਵਿੱਚ ਜਾਣਾ ਹੋਵੇਗਾ।

WhatsApp ਦੇ ਇਨ੍ਹਾਂ ਫੀਚਰਸ 'ਤੇ ਚਲ ਰਿਹਾ ਕੰਮ: ਵਟਸਐਪ ਯੂਜ਼ਰਨੇਮ, ਕਾਲ ਬੈਕ, ਸਕ੍ਰੀਨ ਸ਼ੇਅਰ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ ਜੋ ਹੁਣ ਕੁਝ ਬੀਟਾ ਟੈਸਟਰਾਂ ਨੂੰ ਦਿਖਾਈ ਦੇ ਰਿਹਾ ਹੈ। ਯੂਜ਼ਰਨੇਮ ਫੀਚਰ ਕਾਫੀ ਫਾਇਦੇਮੰਦ ਸਾਬਤ ਹੋਣ ਵਾਲਾ ਹੈ ਕਿਉਂਕਿ ਇਸ ਨਾਲ ਯੂਜ਼ਰਸ ਦੀ ਪ੍ਰਾਈਵੇਸੀ 'ਚ ਸੁਧਾਰ ਹੋਵੇਗਾ ਅਤੇ ਉਹ ਬਿਨਾਂ ਨੰਬਰ ਦੇ ਵੀ ਦੂਜਿਆਂ ਨੂੰ ਕਾਂਟੈਕਟ 'ਚ ਐਡ ਕਰ ਸਕਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.