ਹੈਦਰਾਬਾਦ: ਮਸ਼ਹੂਰ ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿਟਰ ਆਪਣੇ ਨਵੇਂ ਨਿਯਮਾਂ ਅਤੇ ਸ਼ਰਤਾਂ ਨੂੰ ਲੈ ਕੇ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਕੜੀ 'ਚ ਟਵਿਟਰ ਦੇ ਮਾਲਕ ਐਲੋਨ ਮਸਕ ਯੂਜ਼ਰਸ ਲਈ ਇਕ ਨਵਾਂ ਫੀਚਰ ਪੇਸ਼ ਕਰਨ ਜਾ ਰਹੇ ਹਨ। ਜੇਕਰ ਤੁਸੀਂ ਵੀ ਟਵਿਟਰ ਦੀ ਵਰਤੋਂ ਕਰਦੇ ਹੋ ਤਾਂ ਇਹ ਨਵਾਂ ਅਪਡੇਟ ਤੁਹਾਡੇ ਲਈ ਹੋ ਸਕਦਾ ਹੈ। ਦਰਅਸਲ, ਬਹੁਤ ਜਲਦ ਯੂਜ਼ਰਸ ਨੂੰ ਟਵਿਟਰ 'ਤੇ ਲੰਬੇ ਵੀਡੀਓ ਪੋਸਟ ਕਰਨ ਦੀ ਸਹੂਲਤ ਮਿਲਣ ਵਾਲੀ ਹੈ।
-
Comedy is legal on this platform! https://t.co/G1ZslWmxBK
— Elon Musk (@elonmusk) July 2, 2023 " class="align-text-top noRightClick twitterSection" data="
">Comedy is legal on this platform! https://t.co/G1ZslWmxBK
— Elon Musk (@elonmusk) July 2, 2023Comedy is legal on this platform! https://t.co/G1ZslWmxBK
— Elon Musk (@elonmusk) July 2, 2023
ਐਲੋਨ ਮਸਕ ਨੇ ਟਵੀਟ ਕਰ ਦਿੱਤੀ ਜਾਣਕਾਰੀ: ਨਿਊਜ਼ ਏਜੰਸੀ IANS ਦੀ ਤਾਜ਼ਾ ਰਿਪੋਰਟ ਦੇ ਮੁਤਾਬਕ, ਇਹ ਫੀਚਰ ਟਵਿਟਰ ਯੂਜ਼ਰਸ ਲਈ ਨਵੇਂ ਅਪਡੇਟ ਦੇ ਨਾਲ ਲਿਆਇਆ ਜਾ ਸਕਦਾ ਹੈ। ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਹਾਲ ਹੀ ਵਿੱਚ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਇਸ ਫੀਚਰ ਦੀ ਸ਼ੁਰੂਆਤ ਦੀ ਪੁਸ਼ਟੀ ਕੀਤੀ ਹੈ। ਦਰਅਸਲ, ਐਲੋਨ ਮਸਕ ਨੇ ਅਮਰੀਕੀ ਕਾਮੇਡੀਅਨ ਅਤੇ ਪੋਡਕਾਸਟਰ ਥੀਓ ਵਾਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਇਸ ਨਵੇਂ ਫੀਚਰ ਨੂੰ ਲੈ ਕੇ ਸਹਿਮਤੀ ਦਿੱਤੀ ਹੈ। ਥੀਓ ਵਾਨ ਦੇ ਇੱਕ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਮਸਕ ਨੇ ਇੱਕ ਕੈਪਸ਼ਨ ਲਿਖਿਆ ਕਿ 'ਕਾਮੇਡੀ ਇਸ ਪਲੇਟਫਾਰਮ 'ਤੇ ਕਾਨੂੰਨੀ ਹੈ!।'
ਐਲੋਨ ਮਸਕ ਨੇ ਕੀਤੀ ਨਵੇਂ ਫੀਚਰ ਦੀ ਪੁਸ਼ਟੀ: ਲੈਕਸ ਫਰਿਡਮੈਨ ਨਾਂ ਦੇ ਟਵਿੱਟਰ ਯੂਜ਼ਰ ਨੇ ਥੀਓ ਵਾਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਟਵਿਟਰ 'ਤੇ 3 ਘੰਟੇ ਤੋਂ ਜ਼ਿਆਦਾ ਦੇ ਪੌਡਕਾਸਟ ਵੀਡੀਓਜ਼ ਨੂੰ ਅਪਲੋਡ ਕਰਨ ਦੀ ਸਹੂਲਤ ਮਿਲਣੀ ਚਾਹੀਦੀ ਹੈ। ਐਲੋਨ ਮਸਕ ਨੇ ਇਸ ਟਵੀਟ 'ਤੇ ਜਵਾਬ ਦਿੱਤਾ ਕਿ ਨਵਾਂ ਫੀਚਰ ਪੇਸ਼ ਕੀਤਾ ਜਾ ਰਿਹਾ ਹੈ। ਵਾਨ ਨੇ ਮਸਕ ਦੇ ਇਸ ਜਵਾਬ ਦਾ ਧੰਨਵਾਦ ਵੀ ਕੀਤਾ ਹੈ ਅਤੇ ਉਨ੍ਹਾਂ ਨੂੰ ਅਜਿਹੇ ਫੀਚਰਸ ਲਿਆਉਣ ਬਾਰੇ ਜਾਣਕਾਰੀ ਦਿੰਦੇ ਰਹਿਣ ਲਈ ਵੀ ਕਿਹਾ ਹੈ।
ਇਨ੍ਹਾਂ ਯੂਜ਼ਰਸ ਲਈ ਉਪਲਬਧ ਹੋਵੇਗਾ ਇਹ ਨਵਾਂ ਫੀਚਰ: ਦੱਸਣਯੋਗ ਹੈ ਕਿ ਪਿਛਲੇ ਮਹੀਨੇ ਮਈ 'ਚ ਮਸਕ ਨੇ ਟਵਿਟਰ ਬਲੂ ਵੈਰੀਫਾਈਡ ਸਬਸਕ੍ਰਾਈਬਰਸ ਲਈ 2 ਘੰਟੇ ਦੀ ਮਿਆਦ ਦੇ ਵੀਡੀਓ ਅਪਲੋਡ ਕਰਨ ਦੀ ਸੁਵਿਧਾ ਦਿੱਤੀ ਸੀ। ਇੰਨਾ ਹੀ ਨਹੀਂ ਯੂਜ਼ਰਸ ਲਈ ਵੀਡੀਓ ਫਾਈਲ ਸਾਈਜ਼ ਦੀ ਸੀਮਾ ਵੀ 2GB ਤੋਂ ਵਧਾ ਕੇ 8GB ਕਰ ਦਿੱਤੀ ਗਈ ਸੀ। ਵੱਧ ਤੋਂ ਵੱਧ ਵੀਡੀਓ ਅਪਲੋਡ ਗੁਣਵੱਤਾ ਬਾਰੇ ਗੱਲ ਕਰਦੇ ਹੋਏ ਇਹ ਵਰਤਮਾਨ ਵਿੱਚ 1080p ਹੈ। ਇਹ ਫੀਚਰ ਸਿਰਫ਼ ਟਵਿੱਟਰ ਦੇ ਭੁਗਤਾਨ ਕੀਤੇ ਯੂਜ਼ਰਸ ਲਈ ਉਪਲਬਧ ਹੈ।