ETV Bharat / science-and-technology

Google Meeting 'ਚ ਜਲਦ ਆ ਰਿਹਾ ਇਹ ਨਵਾਂ ਫੀਚਰ, ਇਨ੍ਹਾਂ ਯੂਜ਼ਰਸ ਨੂੰ ਹੋਵੇਗਾ ਜ਼ਿਆਦਾ ਫਾਇਦਾ

author img

By

Published : Jun 12, 2023, 12:46 PM IST

ਗੂਗਲ ਮੀਟ ਯੂਜ਼ਰਸ ਲਈ ਇੱਕ ਨਵਾਂ ਫੀਚਰ ਲਿਆ ਰਿਹਾ ਹੈ। ਜਿਸ ਦੀ ਮਦਦ ਨਾਲ ਜੇਕਰ ਤੁਸੀਂ ਬਾਹਰ ਕਿਤੇ ਗਏ ਹੋਵੋਗੇ ਅਤੇ ਅਚਾਨਕ ਕੋਈ ਦਫ਼ਤਰ ਦਾ ਕੰਮ ਆ ਗਿਆ, ਤਾਂ ਤੁਸੀਂ ਬਾਹਰ ਰਹਿੰਦੇ ਹੋਏ ਵੀ ਆਪਣੇ ਕੰਮ 'ਤੇ ਫੋਕਸ ਕਰ ਸਕੋਗੇ ਅਤੇ ਆਸਾਨੀ ਨਾਲ ਮੀਟਿੰਗਾਂ ਵਿੱਚ ਸ਼ਾਮਲ ਹੋ ਸਕੋਗੇ।

Google Meeting
Google Meeting

ਹੈਦਰਾਬਾਦ: ਗੂਗਲ ਕਥਿਤ ਤੌਰ 'ਤੇ ਵੀਡੀਓ ਸੰਚਾਰ ਸੇਵਾ 'ਮੀਟ' ਲਈ ਇੱਕ ਨਵੇਂ 'ਆਨ-ਦ-ਗੋ' ਮੋਡ 'ਤੇ ਕੰਮ ਕਰ ਰਿਹਾ ਹੈ ਜੋ ਯੂਜ਼ਰਸ ਲਈ ਵੀਡੀਓ ਕਾਲਾਂ ਨੂੰ ਸੁਰੱਖਿਅਤ ਅਤੇ ਆਸਾਨ ਬਣਾਵੇਗਾ। ਗੂਗਲ ਜਲਦ ਹੀ ਮੀਟ 'ਚ 'ਆਨ ਦਾ ਗੋ' ਨਾਂ ਦਾ ਫੀਚਰ ਦੇਣ ਜਾ ਰਿਹਾ ਹੈ। ਇਸ ਫੀਚਰ ਦੀ ਖਾਸੀਅਤ ਇਹ ਹੈ ਕਿ ਇਹ ਤੁਹਾਡੀ ਸਥਿਤੀ ਨੂੰ ਸਮਝ ਕੇ ਆਪਣੇ ਆਪ ਹੀ ਮੀਟਿੰਗ ਸੈਟਿੰਗਜ਼ ਨੂੰ ਬਦਲ ਦੇਵੇਗਾ। ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੁਹਾਨੂੰ ਹੇਠਾਂ ਦਿਖਾਏ ਗਏ ਤਿੰਨ ਬਿੰਦੀਆਂ ਦੇ ਅੰਦਰ ਇਹ ਵਿਕਲਪ ਮਿਲੇਗਾ। ਜਿਵੇਂ ਹੀ ਤੁਸੀਂ ਇਸਨੂੰ ਚਾਲੂ ਕਰਦੇ ਹੋ, ਇਹ ਤੁਹਾਡੇ ਲਈ ਤੁਹਾਡੇ ਵੀਡੀਓ ਅਤੇ ਹੋਰ ਭਾਗੀਦਾਰਾਂ ਦੇ ਵੀਡੀਓ Storming ਨੂੰ ਬੰਦ ਕਰ ਦੇਵੇਗਾ ਤਾਂ ਜੋ ਤੁਸੀਂ ਆਪਣੀ ਸਰੀਰਕ ਗਤੀਵਿਧੀ ਵਿੱਚ ਕੇਂਦਰਿਤ ਰਹਿ ਸਕੋ। ਜੇਕਰ ਤੁਸੀਂ ਦੌੜਦੇ ਜਾਂ ਪੈਦਲ ਚੱਲਦੇ ਹੋਏ ਕਿਸੇ ਮੀਟਿੰਗ ਵਿੱਚ ਸ਼ਾਮਲ ਹੁੰਦੇ ਹੋ, ਤਾਂ ਇਹ ਫੀਚਰ ਤੁਹਾਨੂੰ ਤੁਹਾਡੇ ਫ਼ੋਨ ਦੇ ਸੈਂਸਰਾਂ ਦੀ ਵਰਤੋਂ ਕਰਕੇ 'ਆਨ ਦਾ ਗੋ' ਮੋਡ ਨੂੰ ਚਾਲੂ ਕਰਨ ਦਾ ਸੁਝਾਅ ਦੇਵੇਗਾ। ਤੁਸੀਂ ਜਦੋਂ ਚਾਹੋ ਇਸ ਮੋਡ ਨੂੰ ਬੰਦ ਕਰ ਸਕਦੇ ਹੋ।

Google Meet readies 'On-the-Go' mode to minimize distractions while walking https://t.co/jjQQUrNmv8 by @SkylledDev

— 9to5Google (@9to5Google) June 9, 2023

'ਆਨ-ਦ-ਗੋ' ਮੋਡ ਤੱਕ ਪਹੁੰਚ ਕਰਨ ਦੇ ਦੋ ਤਰੀਕੇ: 9to5Google ਦੀ ਰਿਪੋਰਟ ਦੇ ਅਨੁਸਾਰ, ਇਸ ਦੇ ਜਾਰੀ ਹੋਣ ਤੋਂ ਬਾਅਦ 'ਆਨ-ਦ-ਗੋ' ਮੋਡ ਤੱਕ ਪਹੁੰਚ ਕਰਨ ਦੇ ਦੋ ਤਰੀਕੇ ਹੋਣਗੇ। ਗੂਗਲ ਮੀਟ ਯੂਜ਼ਰਸ ਨੂੰ Travel Friendly ਮੋਡ 'ਤੇ ਜਾਣ ਲਈ ਪ੍ਰੇਰਿਤ ਕਰੇਗਾ ਜਾਂ ਇਨ-ਕਾਲ ਮੀਨੂ ਵਿੱਚ ਇੱਕ ਨਵੇਂ ਵਿਕਲਪ ਨਾਲ ਫੀਚਰ ਨੂੰ ਹੱਥੀਂ ਸਵਿੱਚ ਕਰ ਸਕਦੇ ਹੋ।

ਇਸ ਫੀਚਰ ਨਾਲ ਇਨ੍ਹਾਂ ਯੂਜ਼ਰਸ ਨੂੰ ਹੋਵੇਗਾ ਜ਼ਿਆਦਾ ਫਾਇਦਾ: ਜਿਵੇਂ ਹੀ ਤੁਸੀਂ Meet ਵਿੱਚ 'ਆਨ ਦਾ ਗੋ' ਮੋਡ ਖੋਲ੍ਹਦੇ ਹੋ ਤਾਂ ਤੁਹਾਨੂੰ ਇੱਕ ਵੱਖਰਾ ਯੂਜ਼ਰ ਇੰਟਰਫੇਸ ਮਿਲੇਗਾ। ਤੁਸੀਂ Mute, Rage Hand ਅਤੇ ਆਡੀਓ ਲਈ ਆਮ ਨਾਲੋਂ ਵੱਡੇ ਆਈਕਨ ਦੇਖੋਗੇ। ਤੁਸੀਂ ਚਾਹੋ ਤਾਂ ਬਲੂਟੁੱਥ ਆਦਿ ਨੂੰ ਵੀ ਫੋਨ ਨਾਲ ਕਨੈਕਟ ਕਰ ਸਕਦੇ ਹੋ। ਕੰਪਨੀ ਇਹ ਫੀਚਰ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਲਿਆ ਰਹੀ ਹੈ ਜੋ ਡੈਸਕਟਾਪ ਤੋਂ ਦੂਰ ਮੋਬਾਈਲ ਤੋਂ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਹਫਤੇ ਕੰਪਨੀ ਨੇ ਵੈੱਬ ਯੂਜ਼ਰਸ ਨੂੰ ਪਿਕਚਰ ਇਨ ਪਿਕਚਰ ਮੋਡ ਦਾ ਆਪਸ਼ਨ ਦਿੱਤਾ ਸੀ ਜੋ ਲੋਕਾਂ ਨੂੰ ਐਪ 'ਤੇ ਬਿਹਤਰ ਅਨੁਭਵ ਦਿੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.