ETV Bharat / science-and-technology

Xiaomi 12 Pro 5G ਸਮਾਰਟਫੋਨ ਦੀ ਕੀਮਤ ਹੋਈ ਘੱਟ, ਇਸ ਕੀਮਤ 'ਤੇ ਮਿਲੇਗਾ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ - ਦੁਸਹਿਰਾ ਸੇਲ ਚ ਆਈਫੋਨ 14 ਅਤੇ 14 ਪਲੱਸ ਤੇ ਡਿਸਕਾਊਂਟ

Xiaomi 12 Pro 5G Price Cut: ਆਨਲਾਈਨ ਸ਼ਾਪਿੰਗ ਪਲੇਟਫਾਰਮ 'ਤੇ ਦੁਸਿਹਰਾ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ Xiaomi ਨੇ ਆਪਣੇ ਸਮਾਰਟਫੋਨ Xiaomi 12 Pro 5G ਦੀ ਕੀਮਤ ਘਟ ਕਰ ਦਿੱਤੀ ਹੈ।

Xiaomi 12 Pro 5G Price Cut
Xiaomi 12 Pro 5G Price Cut
author img

By ETV Bharat Punjabi Team

Published : Oct 23, 2023, 9:29 AM IST

ਹੈਦਰਾਬਾਦ: ਐਮਾਜ਼ਾਨ ਅਤੇ ਫਲਿੱਪਕਾਰਟ 'ਤੇ ਦੁਸਹਿਰਾ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ Xiaomi 12 Pro 5G ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦੁਸਿਹਰਾ ਸੇਲ ਕੱਲ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਸੇਲ 'ਚ Xiaomi 12 Pro 5G ਨੂੰ 37,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ।

Xiaomi 12 Pro 5G ਸਮਾਰਟਫੋਨ 'ਤੇ ਮਿਲ ਰਿਹਾ ਡਿਸਕਾਊਂਟ: Xiaomi 12 Pro 5G ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। ਇਸ ਫੋਨ 'ਤੇ ਬੈਂਕ ਆਫ਼ਰ ਵੀ ਦਿੱਤੇ ਜਾ ਰਹੇ ਹਨ। Flipkart Axis Bank Card ਤੋਂ ਖਰੀਦਦਾਰੀ ਕਰਨ 'ਤੇ 5 ਫੀਸਦੀ ਕੈਸ਼ਬੈਕ ਦਾ ਫਾਇਦਾ ਮਿਲ ਰਿਹਾ ਹੈ। ਇਸਦੇ ਨਾਲ ਹੀ ਤੁਸੀਂ ਐਕਸਚੇਜ਼ ਆਫ਼ਰ ਦੇ ਨਾਲ ਇਸ ਫੋਨ 'ਤੇ 39,150 ਰੁਪਏ ਦੀ ਬਚਤ ਕਰ ਸਕਦੇ ਹੋ।

Xiaomi 12 Pro 5G ਸਮਾਰਟਫੋਨ ਦੇ ਫੀਚਰਸ: ਇਸ ਸਮਾਰਟਫੋਨ 'ਚ 6.73 ਇੰਚ ਦੀ ਫੁੱਲ HD+ ਡਿਸਪਲੇ ਦਿੱਤੀ ਗਈ ਹੈ। Xiaomi 12 Pro 5G ਸਮਾਰਟਫੋਨ ਸਨੈਪਡ੍ਰੈਗਨ 8 ਜੇਨ 1 ਪ੍ਰੋਸੈਸਰ ਦੇ ਨਾਲ ਆਉਦਾ ਹੈ। ਇਸ ਸਮਾਰਟਫੋਨ 'ਚ 12GB ਰੈਮ ਅਤੇ 256GB ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਦਿੱਤਾ ਗਿਆ ਹੈ। ਜਿਸ 'ਚ 50MP+50MP+50MP ਦਾ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 4,600mAh ਦੀ ਬੈਟਰੀ ਦਿੱਤੀ ਗਈ ਹੈ।

ਦੁਸਹਿਰਾ ਸੇਲ 'ਚ ਆਈਫੋਨ 14 ਅਤੇ 14 ਪਲੱਸ 'ਤੇ ਮਿਲ ਰਿਹਾ ਡਿਸਕਾਊਂਟ: ਫਲਿੱਪਕਾਰਟ ਦੀ Dussehra ਸੇਲ 'ਚ ਆਈਫੋਨ 'ਤੇ ਵੀ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਸੇਲ 'ਚ ਤੁਸੀਂ ਆਈਫੋਨ 14 ਅਤੇ 14 ਪਲੱਸ ਸਸਤੇ 'ਚ ਖਰੀਦ ਸਕਦੇ ਹੋ। ਇਨ੍ਹਾਂ ਦੋਨੋ ਸਮਾਰਟਫੋਨਾਂ 'ਤੇ ਕਈ ਆਫ਼ਰਸ ਵੀ ਮਿਲ ਰਹੇ ਹਨ। ਆਈਫੋਨ 14 ਦੇ 128GB ਮਾਡਲ ਦੀ ਅਸਲੀ ਕੀਮਤ 69,900 ਰੁਪਏ ਹੈ, ਪਰ ਸੇਲ ਦੌਰਾਨ ਇਹ ਫੋਨ 12,901 ਰੁਪਏ ਦੇ ਫਲੈਟ ਡਿਸਕਾਊਂਟ ਤੋਂ ਬਾਅਦ 56,999 ਰੁਪਏ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਸਮਾਰਟਫੋਨ 'ਤੇ 39,150 ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਮਿਲ ਰਿਹਾ ਹੈ। ਬੈਂਕ ਆਫ਼ਰਸ ਦਾ ਲਾਭ ਲੈ ਕੇ ਤੁਸੀਂ ਇਸ ਫੋਨ ਨੂੰ ਹੋਰ ਵੀ ਘਟ ਕੀਮਤ 'ਚ ਖਰੀਦ ਸਕਦੇ ਹੋ।

ਜਦਕਿ ਆਈਫੋਨ 14 ਪਲੱਸ ਦੇ 128GB ਮਾਡਲ ਦੀ ਅਸਲੀ ਕੀਮਤ 79,900 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 14,901 ਰੁਪਏ ਦੇ ਫਲੈਟ ਡਿਸਕਾਊਂਟ ਤੋਂ ਬਾਅਦ 64,999 ਰੁਪਏ 'ਚ ਖਰੀਦ ਸਕਦੇ ਹੋ। ਇਸ ਮਾਡਲ 'ਤੇ 39,150 ਰੁਪਏ ਦਾ ਐਕਸਚੇਜ਼ ਬੋਨਸ ਵੀ ਮਿਲ ਰਿਹਾ ਹੈ। ਜੇਕਰ ਤੁਸੀਂ ਪੁਰਾਣੇ ਫੋਨ ਨੂੰ ਐਕਸਚੇਜ਼ ਕਰਕੇ ਆਈਫੋਨ 14 ਪਲੱਸ ਖਰੀਦਦੇ ਹੋ, ਤਾਂ ਤੁਸੀਂ ਇਸ ਫੋਨ ਨੂੰ 25,849 ਰੁਪਏ 'ਚ ਖਰੀਦ ਸਕੋਗੇ। ਬੈਂਕ ਆਫ਼ਰਸ ਦੇ ਨਾਲ ਇਸ ਸਮਾਰਟਫੋਨ ਦੀ ਕੀਮਤ ਨੂੰ ਹੋਰ ਵੀ ਘਟ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.